ਲੁਧਿਆਣਾ: ਸ਼ਹਿਰ ਵਿਚ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ (Police) ਵੱਲੋਂ ਚੌਕਸੀ ਵਧਾਈ ਜਾ ਰਹੀ ਹੈ। ਲੁਧਿਆਣਾ ਵਿਚ ਪੁਲਿਸ ਵੱਲੋਂ ਸ਼ਾਮ ਨੂੰ ਮੋਕ ਡਰਿੱਲ ਕੀਤੀ ਗਈ। ਮੋਕ ਡਰਿੱਲ ਦੀ ਸ਼ੁਰੂਆਤ ਦੁੱਗਰੀ ਇਲਾਕੇ ਤੋਂ ਕੀਤੀ ਗਈ।ਪੁਲਿਸ ਵੱਲੋਂ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਡਰਿੱਲ ਕੀਤੀ ਗਈ।
ਇਸ ਮੌਕੇ ਜੋਇੰਟ ਕਮਿਸ਼ਨਰ ਦੀਪਕ ਪਰੀਕ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਚੌਕਸੀ ਕੀਤੀ ਗਈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਮੁਸ਼ਕਿਲ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਲੁਧਿਆਣਾ ਪੁਲਿਸ ਵਲੋਂ ਦੇਰ ਰਾਤ ਮੋਕ ਡਰਿੱਲ ਪੁਲਿਸ ਅਧਿਕਾਰੀ ਸਚਿਨ ਗੁਪਤਾ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਦੇ ਸਾਰੇ ਹਥਿਆਰ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਪੁਲਿਸ ਫੋਰਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ।ਪੁਲਿਸ ਵੱਲੋਂ ਰਾਤ ਦੇ ਸਮੇਂ ਸ਼ਹਿਰ ਵਿਚ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਲੁਧਿਆਣਾ ਵਿਚ ਨੌਨਿਹਾਲ ਸਿੰਘ ਬਤੌਰ ਪੁਲਿਸ ਕਮਿਸ਼ਨਰ ਦਾ ਆਹੁਦਾ ਸਾਭਲਿਆ ਹੈ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਐਸ ਐਚ ਓ ਨਾਲ ਮੀਟਿੰਗ ਕੀਤੀ ਅਤੇ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਉਤੇ ਜ਼ੋਰ ਦਿੱਤਾ ਹੈ।
ਇਹ ਵੀ ਪੜੋ:ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਭਾਰਤ