ਲੁਧਿਆਣਾ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੋਸ਼ਲ ਮੀਡੀਆ ਤੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਇੱਕ ਵਿਸ਼ੇਸ਼ ਅਪੀਲ ਅਤੇ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਲੱਖਾਂ ਦੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਫੈਕਟਰੀਆਂ ਬੰਦ ਹੋਣ ਦੀ ਸੂਰਤ 'ਚ ਉਹ ਸਾਰੇ ਹੀ ਦਿੱਕਤਾਂ ਦਾ ਸਾਹਮਣਾ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀਆਂ ਦੀ ਲੇਬਰ ਦਾ ਧਿਆਨ ਰੱਖਣਾ ਸਨਅਤਕਾਰਾਂ ਦਾ ਫਰਜ਼ ਬਣਦਾ ਹੈ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਅਪੀਲ ਅਤੇ ਹੁਕਮ ਵੀ ਹੈ ਕਿ ਜੇਕਰ ਕੋਈ ਵੀ ਖੇਤਰ ਨਾਲ ਸਬੰਧਤ ਮਜ਼ਦੂਰ ਪੁਲਿਸ ਕੋਲ ਤੇ ਸ਼ਿਕਾਇਤ ਕਰਦਾ ਹੈ ਤਾਂ ਉਸ ਖੇਤਰ ਨਾਲ ਸਬੰਧਤ ਸਨਅਤਕਾਰ ਤੇ ਹੀ ਕਾਰਵਾਈ ਹੋਵੇਗੀ।
ਲੁਧਿਆਣਾ: ਪੁਲਿਸ ਕਮਿਸ਼ਨਰ ਦੀ ਸਨਅਤਕਾਰਾਂ ਨੂੰ ਤਾੜਨਾ, ਆਪਣੇ ਵਰਕਰਾਂ ਦਾ ਰੱਖੋ ਧਿਆਨ ਨਹੀਂ ਤਾਂ ਹੋਵੇਗੀ ਕਾਰਵਾਈ - industrialists of Ludhiana
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੋਸ਼ਲ ਮੀਡੀਆ ਤੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਇੱਕ ਵਿਸ਼ੇਸ਼ ਅਪੀਲ ਅਤੇ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਲੱਖਾਂ ਦੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ।
![ਲੁਧਿਆਣਾ: ਪੁਲਿਸ ਕਮਿਸ਼ਨਰ ਦੀ ਸਨਅਤਕਾਰਾਂ ਨੂੰ ਤਾੜਨਾ, ਆਪਣੇ ਵਰਕਰਾਂ ਦਾ ਰੱਖੋ ਧਿਆਨ ਨਹੀਂ ਤਾਂ ਹੋਵੇਗੀ ਕਾਰਵਾਈ ਲੁਧਿਆਣਾ : ਪੁਲਿਸ ਕਮਿਸ਼ਨਰ ਦੀ ਸਨਅਤਕਾਰਾਂ ਨੂੰ ਤਾੜਨਾ, ਆਪੋ ਆਪਣੇ ਵਰਕਰਾਂ ਦਾ ਰੱਖੋ ਧਿਆਨ ਨਹੀਂ ਹੋ ਸਕਦੀ ਹੈ ਕਾਰਵਾਈ](https://etvbharatimages.akamaized.net/etvbharat/prod-images/768-512-6683171-thumbnail-3x2-11.jpg)
ਰਾਕੇਸ਼ ਅਗਰਵਾਲ ਨੇ ਲੁਧਿਆਣਾ ਦੇ ਸਾਰੇ ਸਨਅਤਕਾਰਾਂ ਨੂੰ ਅਪੀਲ ਅਤੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਮਾਰਚ ਤੱਕ ਦੀ ਪੂਰੀ ਤਨਖਾਹ ਆਪੋ ਮਜ਼ਦੂਰਾਂ ਨੂੰ ਦੇਣ ਲਈ ਯਕੀਨੀ ਬਣਾਉਣ ਅਤੇ ਜਿਨ੍ਹਾਂ ਦੀ ਤਨਖਾਹ 15 ਹਜ਼ਾਰ ਤੋਂ ਘੱਟ ਹੈ ਉਨ੍ਹਾਂ ਨੂੰ ਮਹੀਨੇ ਦਾ ਘੱਟੋ ਘੱਟ ਅਲਾਊਂਸ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਭਾਵੇਂ ਇਹ ਕੈਸ਼ ਦੇ ਰੂਪ 'ਚ ਹੋਵੇ ਜਾਂ ਫਿਰ ਰਾਸ਼ਨ ਦੇ ਰੂਪ ਚ ਘੱਟੋ ਘੱਟ ਲੇਬਰ ਨੂੰ 2500 ਰੁਪਏ ਪ੍ਰਤੀ ਮਹੀਨਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਔਖੀ ਘੜੀ ਵਿੱਚ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਆਪਣੀ ਲੇਬਰ ਦਾ ਧਿਆਨ ਰੱਖਣ ਉਨ੍ਹਾਂ ਦੇ ਘਰ ਦਾ ਖਰਚਾ ਚੁੱਕਣ ਅਤੇ ਉਨ੍ਹਾਂ ਤੱਕ ਕਿਸੇ ਨਾ ਕਿਸੇ ਰੂਪ 'ਚ ਮਦਦ ਜ਼ਰੂਰ ਪਹੁੰਚਾਵੇ ਪੁਲਿਸ ਕਮਿਸ਼ਨਰ ਨੇ ਵੀ ਕਿਹਾ ਕਿ ਪ੍ਰਸ਼ਾਸਨ ਆਪਣੇ ਪੱਧਰ ਤੇ ਵੀ ਕੰਮ ਕਰ ਰਿਹਾ ਹੈ।