ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਤਿੰਨ ਨੰਬਰ ਡਵੀਜ਼ਨ ਹਲਕੇ ਵਿੱਚ ਸੈਨੇਟਾਈਜਰ ਬਣਾਉਣ ਵਾਲੀ ਫੈਕਟਰੀ ਉੱਤੇ ਰੇਡ ਕੀਤੀ। ਇੱਥੋਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਸੈਨੇਟਾਈਜ਼ਰ ਦੇ ਭਰੇ ਡਰੰਮ , ਭਰੀਆਂ ਹੋਈਆਂ ਕੈਨੀਆਂ ਅਤੇ ਖਾਲੀ ਕੈਨੀਆਂ ਵੀ ਬਰਾਮਦ ਕੀਤੀਆਂ।
ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਵਿੱਚ ਵੀ ਇੱਕ ਫੈਕਟਰੀ ਉਪਰ ਰੇਡ ਕੀਤੀ ਗਈ ਤੋਂ ਵੱਡੀ ਮਾਤਰਾ ਵਿੱਚ ਸੈਨੇਟਾਈਜ਼ਰ ਫੜਿਆ। ਪੁਲਿਸ ਨੇ ਕਿਹਾ ਕਿ ਇਹ ਸੈਨੇਟਾਈਜ਼ਰ ਨਕਲੀ ਹੈ ਇਸ ਫੈਕਟਰੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਮਾਤਰਾ ਵਿੱਚ ਖੇਪ ਫੜਨ ਦਾ ਦਾਅਵਾ ਕੀਤਾ ਗਿਆ ਹੈ।
ਉਥੇ ਹੀ ਫੈਕਟਰੀ ਮਾਲਕ ਵੱਲੋਂ ਕਿਹਾ ਗਿਆ ਹੈ ਜੇ ਉਨ੍ਹਾਂ ਕੋਲ ਲਾਇਸੈਂਸ ਹੈ ਤੇ ਕੁਝ ਵੀ ਨਕਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਹੈ।
ਇਹ ਵੀ ਪੜ੍ਹੋ:ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ
ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਵੱਡੀ ਮਹਾਂਮਾਰੀ ਫੈਲੀ ਹੋਈ ਹੈ ਉਥੇ ਹੀ ਲੋਕ ਕੁਝ ਲੋਕ ਆਪਣੇ ਫਾਇਦੇ ਵਾਸਤੇ ਨਕਲੀ ਸਮਾਨ ਬਣਾ ਕੇ ਵੇਚ ਰਹੇ ਹਨ। ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਭਾਵੇਂ ਫੈਕਟਰੀ ਮਾਲਕ ਵੱਲੋਂ ਦਾਅਵਾ ਕੀਤਾ ਗਿਆ ਹੈ ਕੀ ਉਨ੍ਹਾਂ ਕੋਲੇ ਲਾਇਸੈਂਸ ਹੈ ਪਰ ਇਹ ਸਵਾਲ ਖੜ੍ਹੇ ਹੁੰਦੇ ਹਨ ਕੀ ਜੇਕਰ ਲਾਇਸੈਂਸ ਹੈ ਤਾਂ ਪੁਲਿਸ ਨੇ ਗ੍ਰਿਫ਼ਤਾਰੀ ਕਿਉਂ ਕੀਤੀ ਜਾਂ ਪੁਲਿਸ ਨੇ ਰੇਡ ਕਿਉਂ ਕੀਤੀ।