ਲੁਧਿਆਣਾ:ਪੁਲਿਸ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਇੰਟਰ ਸਟੇਟ ਵਾਹਨ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਦੀ ਪਾਰਕਿੰਗ ਚੋ ਵਾਹਨ ਚੋਰੀ ਕਰ ਲੈਂਦੇ ਸਨ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਤੋਂ 7 ਕਾਰਾਂ ਅਤੇ 7 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਹ ਕਾਰਵਾਈ ਲੁਧਿਆਣਾ ਦੇ ਥਾਣਾ ਪੀਏਯੂ ਅਧੀਨ ਪੈਂਦੇ ਹੰਬੜਾਂ ਰੋਡ ਇਆਲੀ ਖੁਰਦ ਦੇ ਵਾਸੀ ਰਾਜੀਵ ਕੁਮਾਰ ਦੀ ਸ਼ਿਕਾਇਤ 'ਤੇ ਕੀਤੀ ਹੈ। ਜਿਸ ਵੱਲੋਂ ਦੱਸਿਆ ਗਿਆ ਸੀ ਉਸ ਦੀ ਸਕਾਰਪੀਓ ਕਾਰ ਘਰ ਦੇ ਬਾਹਰ ਖੜ੍ਹੀ ਸੀ ਅਤੇ ਕੋਈ ਅਣਪਛਾਤਾ ਵਿਅਕਤੀ ਉਸ ਨੂੰ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਜਦੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਦਾ ਹੈਰਾਨ ਕਰਨ ਵਾਲੇ ਖੁਲਾਸੇ ਹੋਏ।
ਪਾਰਕਿੰਗ ਅਤੇ ਮੋਰਚਿਆਂ ਦੇ ਵਿਚੋਂ ਵਾਹਨ ਚੋਰੀ:ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਸ਼ਨਾਖ਼ਤ ਹਰਸ਼ਦੀਪ ਸਿੰਘ ਵਾਸੀ ਮੋਗਾ ਹਰਵਿੰਦਰ ਸਿੰਘ ਵਾਸੀ ਮੋਗਾ, ਗੁਰਦਿੱਤ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ ਜਦੋਂ ਕਿ ਇਨਾਂ ਦਾ ਝੂਠਾ ਸੱਚ ਕਿ ਜਸਪ੍ਰੀਤ ਸਿੰਘ ਉਸ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ਪੁਲਿਸ ਵੱਲੋਂ ਇਨ੍ਹਾਂ ਕੋਲੋਂ 7 ਮੋਟਰ ਸਾਈਕਲ ਅਤੇ ਨਾਲ ਇੱਕ ਬਲੈਰੋ ਕਾਰ, ਤਿੰਨ ਸਕਾਰਪੀਓ ਕਾਰ, 3 ਇਨੋਵਾ, 1 ਜੈਨ ਅਤੇ 1 ਇੰਡਗੋ ਕਾਰ ਬਰਾਮਦ ਕੀਤੀ ਗਈ ਹੈ। ਜਦੋਂ ਕਿ ਦੂਸਰੇ ਨੂੰ ਵੱਲੋਂ ਕਿਸੇ ਕਵਾੜੀਏ ਨੂੰ ਵੇਚ ਦਿੱਤੀਆਂ ਗਈਆਂ ਹਨ ਜਿਸ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਵੱਲੋਂ ਹਰਿਮੰਦਰ ਸਾਹਿਬ ਦੀ ਪਾਰਕਿੰਗ ਅਤੇ ਮੋਰਚਿਆਂ ਦੇ ਵਿਚੋਂ ਆਏ ਹੋਏ ਵਾਹਨਾਂ ਨੂੰ ਚੋਰੀ ਕੀਤਾ ਜਾਂਦਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਹੀ ਨਾ ਹੋਵੇ।