ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵੱਖ-ਵੱਖ ਫੈਕਟਰੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਹਿਚਾਣ, ਹੈਦਰ ਅਲੀ, ਸਲੀਮ ਬੱਗੜ, ਅਤੇ ਸਤਨਾਮ ਸਿੰਘ ਉਰਫ ਸਨੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਸਿਰਫ ਥਾਣਾ ਮਿਹਰਬਾਨ ਦੇ ਇਲਾਕੇ ਵਿੱਚ ਹੀ ਮੁਲਜ਼ਮਾਂ ਨੇ 7 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਖ-ਵੱਖ ਫੈਕਟਰੀਆਂ ਵਿੱਚੋਂ ਮਹਿੰਗਾ ਧਾਗਾ, ਸਪੇਅਰ ਪਾਰਟ ਸਮੇਤ ਹੋਰ ਸਮਾਨ ਚੋਰੀ ਕਰਕੇ ਵੇਚਦੇ ਸਨ।
ਜੇਲ੍ਹ ਵਿੱਚ ਬਣਿਆ ਗਰੁੱਪ: ਡੀਸੀਪੀ ਨੇ ਅੱਗੇ ਦੱਸਿਆ ਕਿ ਗਿਰੋਹ ਦੇ ਸਰਗਨਾ ਹੈਦਰ ਅਲੀ ਉੱਤੇ ਹੁਣ ਤੱਕ 27 ਮੁੱਕਦਮੇ ਦਰਜ਼ ਹਨ, ਸਲੀਮ ਬੱਗੜ ਉੱਤੇ 21 ਮੁੱਕਦਮੇ ਦਰਜ਼ ਹਨ ਅਤੇ ਸਤਨਾਮ ਸਿੰਘ ਤੇ 13 ਮੁੱਕਦਮੇ ਹੁਣ ਤੱਕ ਦਰਜ ਨੇ। ਜਸਕਿਰਨ ਸਿੰਘ ਤੇਜਾ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਜੇਲ੍ਹ ਵਿੱਚ ਆਪਣਾ ਗਿਰੋਹ ਤਿਆਰ ਕੀਤਾ ਅਤੇ ਜ਼ਮਾਨਤ ਉੱਤੇ ਬਾਹਰ ਆਕੇ ਇਨ੍ਹਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ।
- ਸ਼ਾਰਜਾਹ 'ਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾਕਟਰ ਓਬਰਾਏ, ਇੱਕ ਭਾਰਤੀ ਅਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਰਿਹਾਈ ਸਬੰਧੀ ਜਾਗੀ ਉਮੀਦ
- VK Singh can be new Principal Secretary: ਮੁੱਖ ਮੰਤਰੀ ਪੰਜਾਬ ਦੇ ਨਵੇਂ ਪ੍ਰਿੰਸੀਪਲ ਸਕੱਤਰ ਬਣ ਸਕਦੇ ਨੇ ਸੀਨੀਅਰ ਅਧਿਕਾਰੀ ਆਈਏਐੱਸ ਵੀਕੇ ਸਿੰਘ
- ਕੜਾਕੇ ਦੀ ਠੰਡ 'ਚ ਬੀਐਸਐਫ ਅਤੇ ਪੁਲਿਸ ਨਾਕਿਆਂ 'ਤੇ ਜਵਾਨਾਂ ਦਾ ਹੌਂਸਲਾ ਵਧਾਉਣ ਪਹੁੰਚੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ