ਪੰਜਾਬ

punjab

ETV Bharat / state

ਭੁੱਕੀ ਵੇਚ ਕੇ ਬਣੇ ਕਰੋੜਪਤੀ ਮਹਿਲਾ ਅਤੇ ਸ਼ਖ਼ਸ, ਪੁਲਿਸ ਨੇ ਭੁੱਕੀ ਸਮੇਤ ਕੀਤੇ ਗ੍ਰਿਫ਼ਤਾਰ - ਲੁਧਿਆਣਾ ਦੀ ਖ਼ਬਰ

ਲੁਧਿਆਣਾ ਦੇ ਸਮਰਾਲਾ ਵਿੱਚ ਪੁਲਿਸ ਨੇ ਭੁੱਕੀਆਂ ਦੀਆਂ ਬੋਰੀਆਂ ਸਮੇਤ ਇੱਕ ਸ਼ਖ਼ਸ ਅਤੇ ਉਸ ਦੀ ਮਹਿਲਾ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਿਸਟਰੀ ਸ਼ੀਟਰ ਨੇ ਅਤੇ ਇਨ੍ਹਾਂ ਉੱਤੇ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਨੇ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਡਰੱਗ ਮਨੀ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਸੀ ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ।

Ludhiana police arrested a woman and a man who smuggled poppy seeds
ਭੁੱਕੀ ਵੇਚ ਕੇ ਬਣੇ ਕਰੋੜਪਤੀ ਮਹਿਲਾ ਅਤੇ ਸ਼ਖ਼ਸ, ਪੁਲਿਸ ਨੇ ਭੁੱਕੀ ਸਮੇਤ ਕੀਤੇ ਗ੍ਰਿਫ਼ਤਾਰ

By

Published : Jun 8, 2023, 6:37 PM IST

ਤਸਕਰਾਂ ਦੀ ਜਾਇਦਾਦ ਵੀ ਕੀਤੀ ਜਾਵੇਗੀ ਜ਼ਬਤ

ਲੁਧਿਆਣਾ:ਸਮਰਾਲਾ ਵਿੱਚ ਭੁੱਕੀ ਦੀ ਤਸਕਰੀ ਕਰਨ ਵਾਲੀ ਇਕ ਔਰਤ ਅਤੇ ਉਸ ਦਾ ਸਾਥੀ 10 ਸਾਲਾਂ 'ਚ ਕਰੋੜਪਤੀ ਬਣ ਗਏ। ਇੰਨੇ ਵੱਡੇ ਪੈਮਾਨੇ 'ਤੇ ਭੁੱਕੀ ਸਪਲਾਈ ਦਾ ਜਾਲ ਵਿਛਾਇਆ ਗਿਆ ਕਿ 5 ਤੋਂ 6 ਕਰੋੜ ਰੁਪਏ ਦੀ ਜਾਇਦਾਦ ਬਣਾ ਲਈ। ਅੱਜ ਦੇ ਸਮੇਂ ਵਿੱਚ ਉਨ੍ਹਾਂ ਕੋਲ ਆਲੀਸ਼ਾਨ ਕੋਠੀ, ਹਾਈਵੇਅ 'ਤੇ ਪਲਾਟ, ਵੱਡਾ ਪਾਰਕ, ਇੱਕ ਪਿੰਡ ਵਿੱਚ ਵੱਖਰੀ ਕੋਠੀ, ਕਈ ਮਹਿੰਗੀਆਂ ਗੱਡੀਆਂ ਅਤੇ ਵੱਡਾ ਬੈਂਕ ਬੈਲੇਂਸ ਹੈ। ਕੁੱਲ ਮਿਲਾ ਕੇ ਉਹ ਨਸ਼ਿਆਂ ਦੇ ਕਾਲੇ ਕਾਰੋਬਾਰ ਦੇ ਜ਼ੋਰ 'ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸਨ। ਹੁਣ ਇਹਨਾਂ ਨੂੰ ਖੰਨਾ ਪੁਲਿਸ ਨੇ ਕਾਬੂ ਕੀਤਾ। ਜਿਸ ਤੋਂ ਬਾਅਦ ਕਰੋੜਾਂ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਇਆ। ਪੁਲਿਸ ਨੇ ਡਰੱਗ ਮਨੀ ਨਾਲ ਬਣੀ ਇਸ ਜਾਇਦਾਦ ਨੂੰ ਅਟੈਚ ਕਰਨ ਅਤੇ ਬੈਂਕ ਖਾਤੇ ਸੀਜ਼ ਕਰਨ ਦਾ ਦਾਅਵਾ ਵੀ ਕੀਤਾ।

55 ਕਿਲੋ ਚੂਰਾ ਪੋਸਤ:ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਐਸਐਚਓ ਸਮਰਾਲਾ ਭਿੰਦਰ ਸਿੰਘ ਨੇ ਸਕਾਰਪੀਓ ਗੱਡੀ ਵਿੱਚ ਸਵਾਰ ਗੁਰਜੀਤ ਸਿੰਘ ਅਤੇ ਅਮਨਜੋਤ ਕੌਰ ਨੂੰ 55 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ 10 ਸਾਲ ਤੋਂ ਭੁੱਕੀ ਦੀ ਤਸਕਰੀ ਦਾ ਕਾਰੋਬਾਰ ਕਰ ਰਹੇ ਹਨ। ਇਹਨਾਂ ਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਲਈ। ਪਹਿਲਾਂ ਦੋਵੇਂ ਜੰਮੂ-ਕਸ਼ਮੀਰ ਤੋਂ ਭੁੱਕੀ ਲਿਆਉਂਦੇ ਸਨ। ਉੱਥੇ ਗੱਡੀ ਫੜੇ ਜਾਣ ਤੋਂ ਬਾਅਦ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਭੁੱਕੀ ਲਿਆ ਕੇ ਪੰਜਾਬ ਦੇ ਲੁਧਿਆਣਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਸਪਲਾਈ ਕਰਨ ਲੱਗੇ।

9 ਮੁਲਜ਼ਮਾਂ ਦੀ ਸੂਚੀ ਬਣਾਈ:ਪੁਲਿਸ ਨੇ ਇਸ ਮਾਮਲੇ ਵਿੱਚ ਨੈੱਟਵਰਕ ਨੂੰ ਫਰੋਲਦੇ ਹੋਏ ਕੁੱਲ 9 ਮੁਲਜ਼ਮਾਂ ਦੀ ਸੂਚੀ ਬਣਾਈ ਹੈ ਜੋ ਇਸ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਚਿਤੌੜਗੜ੍ਹ ਵਿੱਚ ਭੁੱਕੀ ਦੀ ਖੇਪ ਦੇਣ ਵਾਲੇ ਦਿਨੇਸ਼ ਉਰਫ਼ ਗਣੇਸ਼ ਜਟੀਆ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਉਸ ਦੀ ਭਾਲ ਵਿੱਚ ਪੁਲੀਸ ਨੇ ਰਾਜਸਥਾਨ ਵਿਖੇ ਛਾਪੇਮਾਰੀ ਕੀਤੀ ਸੀ ਪਰ ਉਹ ਨਹੀਂ ਮਿਲਿਆ। ਡੀਐਸਪੀ ਨੇ ਅੱਗੇ ਦੱਸਿਆ ਕਿ ਅਮਨਜੋਤ ਕੌਰ ਭੁੱਕੀ ਦੀ ਤਸਕਰੀ ਵਿੱਚ ਪੈਸਿਆਂ ਦੇ ਲੈਣ-ਦੇਣ ਦਾ ਸਾਰਾ ਹਿਸਾਬ ਕਿਤਾਬ ਰੱਖਦੀ ਸੀ। ਇੱਕ ਰਜਿਸਟਰ ਬਕਾਇਦਾ ਲਾਇਆ ਹੋਇਆ ਸੀ ਜਿਸ ਵਿੱਚ ਭੁੱਕੀ ਵੇਚਣ ਦਾ ਹਿਸਾਬ ਰੋਜ਼ਾਨਾ ਲਿਖਿਆ ਜਾਂਦਾ ਸੀ। ਗੁਰਜੀਤ ਸਿੰਘ ਅਤੇ ਅਮਨਜੋਤ ਕੌਰ ਦਾ ਦੋ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details