ਲੁਧਿਆਣਾਪੁਲਿਸ ਨੇ 2 ਅਜਿਹੀ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਾਜ਼ਾਰ ਵਿਚ ਭੀੜ ਦਾ ਫਾਇਦਾ ਚੁੱਕ ਕੇ ਖਰੀਦਦਾਰੀ ਕਰਨ ਆਈਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਉਂਦੀਆਂ ਸਨ। ਇਸ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਚੌੜਾ ਬਜ਼ਾਰ ਦੇ ਵਿੱਚ ਇਨ੍ਹਾਂ ਮਹਿਲਾਵਾਂ ਵੱਲੋਂ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਉਸ ਦੀ ਪਰਸ ਦੀ ਜਿੱਪ ਖੋਲ੍ਹ ਕੇ ਬੜੀ ਅਸਾਨੀ ਨਾਲ 27 ਹਜ਼ਾਰ ਰੁਪਏ ਕੱਢ ਲਏ। ਜੇਕਰ ਉੱਥੇ ਲੱਗੇ ਕੈਮਰਿਆਂ ਦੇ ਵਿੱਚ ਇਨ੍ਹਾਂ ਮਹਿਲਾਵਾਂ ਦੀ ਇਹ ਹਰਕਤ ਕੈਦ ਨਹੀਂ ਹੁੰਦੀ ਤਾਂ ਇਸ ਦਾ ਕਿਸੇ ਨੂੰ ਪਤਾ ਤੱਕ ਨਹੀਂ ਲਗਦਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।
ਸ਼ਾਤਿਰ ਤਰੀਕੇ ਨਾਲ ਚੋਰੀ:ਸ਼ਿਕਾਇਤਕਰਤਾ ਬਲਜੀਤ ਕੌਰ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੁਕਾਨਾਂ ਤੇ ਲੱਗੇ ਕੈਮਰੇ ਚੈੱਕ ਕੀਤੇ ਜਿਸ ਵਿਚ ਇਨ੍ਹਾਂ ਸ਼ਾਤਿਰ ਮਹਿਲਾ ਚੋਰਾਂ ਦਾ ਪਤਾ ਲੱਗਾ। ਇਹ ਪਹਿਰਾਵਾ ਵੀ ਅਜਿਹਾ ਪਾਉਂਦੀਆਂ ਸਨ ਕਿ ਆਸਾਨੀ ਨਾਲ ਬਾਜ਼ਾਰ ਵਿੱਚ ਭਿੜਦੇ ਅੰਦਰ ਘੁਲ ਮਿਲ ਜਾਣ ਅਤੇ ਇਨ੍ਹਾਂ ਦੇ ਇਰਾਦਿਆਂ ਦਾ ਕਿਸੇ ਨੂੰ ਪਤਾ ਤੱਕ ਨਾ ਲੱਗ ਸਕੇ।