ਲੁਧਿਆਣਾ: 15 ਸਾਲ ਬਾਅਦ ਕੈਨੇਡਾ ਤੋਂ ਭਾਰਤ ਵਾਪਸ ਆਏ ਐੱਨਆਰਆਈ ਕੁਲਬੀਰ ਸਿੰਘ ਦੀ ਤਬੀਅਤ ਖੰਨਾ ਨੇੜੇ ਖਰਾਬ ਹੋਣ ਕਰਕੇ ਉਸ ਦੀ ਮੌਤ ਹੋ ਗਈ, ਆਪਣੇ ਪਰਿਵਾਰ ਨੂੰ ਮਿਲਣ ਲਈ ਉਸ ਨੂੰ ਕਾਫੀ ਚਾਅ ਸੀ। ਮ੍ਰਿਤਕ ਬਲਬੀਰ ਦਾ ਘਰ ਜਲੰਧਰ ਦੇ ਪਿੰਡ ਦੀ ਪਾਲਕਦੀਮ ਦੇ ਵਿੱਚ ਹੈ, ਦਿੱਲੀ ਏਅਰਪੋਰਟ ਤੋਂ ਜਦੋਂ ਅੱਜ ਉਹ ਪਿੰਡ ਆ ਰਿਹਾ ਸੀ ਉਸ ਵੇਲੇ ਖੰਨਾ ਦੇ ਕੋਲ ਪਹੁੰਚਦਿਆਂ ਹੀ ਉਸਦੀ ਤਬੀਅਤ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਕਿਡਨੀ ਦੀ ਬਿਮਾਰੀ :ਕੁਲਬੀਰ ਸਿੰਘ ਦੀ ਪਤਨੀ, ਬੇਟੀ, ਮਾਂ ਅਤੇ ਭਰਾ ਸਨ ਉਨ੍ਹਾਂ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਜਦ ਕਿ ਉਸ ਦੇ ਬਾਕੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਜ਼ਿਲ੍ਹੇ ਦੇ ਵਿੱਚ ਹੀ ਰਹੇ ਹਨ, ਜਿਨ੍ਹਾਂ ਨੂੰ ਮਿਲਣ ਲਈ ਉਹ ਆ ਰਿਹਾ ਸੀ। ਕੁਲਬੀਰ ਦੇ ਦੋਸਤ ਸੁਰਜੀਤ ਸਿੰਘ ਅਤੇ ਰਿਸ਼ਤੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਕੁਲਬੀਰ ਕਿਡਨੀ ਦੀ ਬਿਮਾਰੀ ਨਾਲ ਪਿਛਲੇ ਬੀਤੇ 10 ਸਾਲ ਤੋਂ ਜੂਝ ਰਿਹਾ ਸੀ ਅਤੇ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਭਾਰਤ ਆਇਆ ਸੀ ਪਰ ਰੱਬ ਨੂੰ ਕੁੱਝ ਹੋਰ ਹੀ ਮਨਜੂਰ ਸੀ। ਮ੍ਰਿਤਕ ਦੇ ਦੋਸਤਾਂ ਨੇ ਦਸਿਆ ਕਿ ਉਹ ਦਿੱਲੀ ਏਅਰ ਪੋਰਟ ਤੱਕ ਪੂਰਾ ਠੀਕ ਠਾਕ ਆਇਆ ਹੈ, ਪਰ ਖੰਨਾ ਦੇ ਨੇੜੇ ਆਉਂਦਿਆਂ ਹੀ ਉਸ ਦੀ ਹਾਲਤ ਅਚਾਨਕ ਖਰਾਬ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਪਰ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।