ਪੰਜਾਬ

punjab

ETV Bharat / state

ਮੁੱਖ ਮੰਤਰੀ ਦੇ ਐਕਸ਼ਨ ਦਾ ਅਸਰ, ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਪੀਸੀਐੱਸ ਅਫ਼ਸਰ - ਪੀਸੀਐਸ ਅਫ਼ਸਰ ਡਾਕਟਰ ਪੂਨਮ ਪ੍ਰੀਤ ਕੌਰ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਬੀਤੇ ਦਿਨ ਕਿਹਾ ਸੋਸ਼ਲ ਮੀਡੀਆ ਰਾਹੀਂ ਕਿਹਾ ਸੀ ਕਿ ਪੀਸੀਐੱਸ ਅਧਿਕਾਰੀ ਹੜਤਾਲ ਕਾਰਨ ਪੈਂਡਿੰਗ ਪਿਆ ਕੰਮ ਪੂਰਾ ਕਰਨਗੇ ਅਤੇ ਸ਼ਨਿੱਚਰ ਅਤੇ ਐਤਵਾਰ ਨੂੰ ਵੀ ਦਫ਼ਤਰਾਂ ਵਿੱਚ ਅਧਿਕਾਰੀ ਕੰਮ ਕਰਨਗੇ। ਲੁਧਿਆਣਾ ਵਿੱਚ ਇਸ ਸੀਐੱਮ ਦੇ ਹੁਕਮ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਪੀਸੀਐੱਸ ਅਧਿਕਾਰੀ ਛੁੱਟੀ ਵਾਲੇ ਦਿਨ ਵੀ ਦਫ਼ਤਰ ਵਿੱਚ ਕੰਮ ਕਰਦੇ ਨਜ਼ਰ ਆਏ।

Ludhiana PCS officers working on holidays
ਮੁੱਖ ਮੰਤਰੀ ਦੇ ਐਕਸ਼ਨ ਦਾ ਅਸਰ, ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਪੀਸੀਐੱਸ ਅਫ਼ਸਰ

By

Published : Jan 14, 2023, 4:32 PM IST

ਮੁੱਖ ਮੰਤਰੀ ਦੇ ਐਕਸ਼ਨ ਦਾ ਅਸਰ, ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਪੀਸੀਐੱਸ ਅਫ਼ਸਰ

ਲੁਧਿਆਣਾ: ਰੀਜਨਲ ਟਰਾਂਸਪੋਰਟ ਅਫ਼ਸਰ ਅਤੇ ਹੋਰ ਪੀਸੀਐਸ ਅਫਸਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਸਮੂਹਿਕ ਤੌਰ ਉੱਤੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਇਨ੍ਹਾਂ ਛੁੱਟੀਆਂ ਨੂੰ ਗ਼ੈਰਕਾਨੂੰਨੀ ਕਰਾਰ ਕਰਦਿਆਂ ਤੁਰੰਤ ਪੀਸੀਐਸ ਅਫਸਰਾਂ ਨੂੰ ਆਪਣੀਆਂ ਡਿਊਟੀਆਂ ਜੁਆਇਨ ਕਰਨ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਪੀਸੀਐਸ ਅਫਸਰਾਂ ਦੀ ਐਸੋਸੀਏਸ਼ਨ ਦੀ ਮੁੱਖ ਮੰਤਰੀ ਦੇ ਨੁਮਾਇੰਦਿਆਂ ਦੇ ਨਾਲ਼ ਬੈਠਕ ਹੋਈ।

ਜਿਸ ਤੋਂ ਬਾਅਦ ਅਫਸਰਾਂ ਨੇ ਮੁੜ ਤੋਂ ਡਿਊਟੀ ਜੁਆਇਨ ਕਰ ਲਈ ਅਤੇ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਟਵੀਟ ਕਰਕੇ ਅਫਸਰਾਂ ਨੂੰ ਛੁੱਟੀ ਵਾਲੇ ਦਿਨਾਂ ਦਾ ਬਕਾਇਆ ਪਿਆ ਕੰਮ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਨ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਹੁਣ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਵੀ ਪੀਸੀਐਸ ਅਫਸਰ ਤਾਇਨਾਤ ਸਨ ਅਤੇ ਛੁੱਟੀ ਹੋਣ ਦੇ ਬਾਵਜੂਦ ਕੰਮ ਕਰ ਰਹੇ ਨੇ।



ਡਿਊਟੀ ਤੇ ਤਾਇਨਾਤ ਅਫਸਰ: ਲੁਧਿਆਣਾ ਤੋਂ ਪੀਸੀਐਸ ਅਫ਼ਸਰ ਡਾਕਟਰ ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਵੇਰ ਤੋਂ ਹੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਕੁਝ ਮੰਗਾਂ ਸਨ ਅਤੇ ਸਰਕਾਰ ਦੇ ਭਰੋਸੇ ਤੋਂ ਬਾਅਦ ਅਸੀਂ ਮੁੜ ਤੋਂ ਆਪਣੇ ਕੰਮਾਂ ਉੱਤੇ ਆ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਦੋ ਦਿਨ ਦੀ ਛੁੱਟੀ ਹੋਈ ਬੁੱਧਵਾਰ ਨੂੰ ਅਸੀਂ ਕੰਮ ਉੱਤੇ ਆ ਗਏ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਜੋ ਆਦੇਸ਼ ਕੀਤਾ ਗਿਆ ਸੀ ਅਤੇ ਅਫਸਰਾਂ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਅੱਜ ਆਪਣੀਆਂ ਸੀਟਾਂ ਉੱਤੇ ਤਾਇਨਾਤ ਹਾਂ ਅਤੇ ਕੰਮ ਕਰ ਰਹੇ ਹਾਂ।।

ਇਹ ਵੀ ਪੜ੍ਹੋ:ਹਨੇਰੇ 'ਚ ਡੁੱਬਿਆ ਪਟਵਾਰ ਵਰਕ ਸਟੇਸ਼ਨ, ਤਿੰਨ ਮਹੀਨਿਆਂ ਤੋਂ ਨਹੀਂ ਆਈ ਬਿਜਲੀ , ਮੁਲਾਜ਼ਮ ਅਤੇ ਲੋਕ ਹੋ ਰਹੇ ਪ੍ਰੇਸ਼ਾਨ


ਮੁਕੰਮਲ ਸਟਾਫ਼ ਕੰਮ 'ਤੇ:ਇਸ ਤੋਂ ਇਲਾਵਾ ਪੀਸੀਐਸ ਅਫਸਰ ਗੁਰਬੀਰ ਸਿੰਘ ਕੋਹਲੀ ਨੇ ਵੀ ਦੱਸਿਆ ਕਿ ਉਹਨਾਂ ਦਾ ਮੁਕੰਮਲ ਸਟਾਫ਼ ਅੱਜ ਕੰਮ ਕਰ ਰਿਹਾ ਹੈ ਅਤੇ ਐਤਵਾਰ ਨੂੰ ਵੀ ਉਹ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਡਿਊਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਹੀਂ ਵਰਤੀ ਜਾਵੇਗੀ। ਉਹਨਾਂ ਕਿਹਾ ਸੀ ਸ਼ਨੀਵਾਰ ਅਤੇ ਐਤਵਾਰ ਨੂੰ ਪਹਿਲਾਂ ਵੀ ਉਹ ਕੰਮ ਕਰਦੇ ਹਨ, ਕਿਉਂਕਿ ਅਸੀਂ ਪਬਲਿਕ ਸਰਵੰਟ ਹਾਂ ਅਤੇ ਲੋਕਾਂ ਦੇ ਕੰਮ ਕਰਨ ਲਈ ਹੀ ਉਹ ਇਸ ਖੇਤਰ ਦੇ ਵਿੱਚ ਆਏ ਹਾਂ।



ABOUT THE AUTHOR

...view details