ਲੁਧਿਆਣਾ: ਭਾਰਤ ਅਤੇ ਕਨੇਡਾ (Canada India dispute ) ਵਿਵਾਦ ਵਿਚਕਾਰ ਵਧ ਰਹੀ ਤਲਖੀ ਕਾਰਣ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਦਰਾਰ ਪਈ ਹੈ। ਇਸ ਮੁੱਦੇ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਰਤ ਨਾਲ ਖੜਦੇ ਹੋਏ ਆਪਣਾ ਸਟੈਂਡ ਸਪੱਸ਼ਟ ਕੀਤਾ। ਰਵਨੀਤ ਬਿੱਟੂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਅਜਿਹੇ ਲੋਕਾਂ ਪ੍ਰਤੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਜੋ ਭਾਰਤ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਕੈਨੇਡਾ ਵਿੱਚ ਵੱਡੀ ਗਿਣਤੀ ਅੰਦਰ ਭਾਰਤੀ ਵਸਦੇ ਹਨ ਅਤੇ ਭਾਰਤੀਆਂ ਵਿੱਚ ਜ਼ਿਆਦਾਤਾਰ ਪੰਜਾਬੀ ਸ਼ਾਮਿਲ ਹਨ। ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਨ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
Canada-India Dispute: ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਬਿਆਨ, ਕਿਹਾ-ਕੈਨੇਡਾ ਤੋਂ ਹੀ ਆਉਂਦੇ ਨੇ ਫਿਰੌਤੀਆਂ ਲਈ ਫੋਨ - ਗ੍ਰਹਿ ਮੰਤਰੀ ਅਮਿਤ ਸ਼ਾਹ
ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ (Member of Parliament Ravneet) ਨੇ ਕਿਹਾ ਹੈ ਕਿ ਭਾਰਤ-ਕੈਨੇਡਾ ਵਿਵਾਦ ਵਿੱਚ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਸਟੈਂਡ ਲੈਕੇ ਕੈਨੇਡਾ ਨੂੰ ਕਹਿਣਾ ਚਾਹੀਦਾ ਹੈ ਕਿ ਜੇਕਰ ਉਹ ਖਾਲਿਸਤਾਨੀਆਂ ਦੀ ਮਦਦ ਕਰਦੇ ਨੇ ਤਾਂ ਸਾਰੇ ਸੰਸਦ ਮੈਂਬਰ ਉਨ੍ਹਾਂ ਦੇ ਵਿਰੋਧ ਵਿੱਚ ਹਨ। ਨਾਲ ਹੀ ਉਨ੍ਹਾਂ ਕਿਹਾ ਗੈਂਗਸਟਰ ਕੈਨੇਡਾ ਵਿੱਚ ਬੈਠ ਕੇ ਭਾਰਤ ਅੰਦਰ ਆਪਣੇ ਧੰਦੇ ਚਲਾ ਰਹੇ ਨੇ,ਜਿਸ ਦੀ ਜਾਂਚ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ।
Published : Sep 26, 2023, 7:58 AM IST
ਗੈਂਗਸਟਰ ਕਰ ਰਹੇ ਕੈਨੇਡਾ ਤੋਂ ਕਾਰੋਬਾਰ:ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਜਾਂ ਫਿਰੌਤੀਆਂ ਦੇ ਲਈ ਜਿੰਨੇ ਫੋਨ ਆਉਂਦੇ ਹਨ ਉਹ ਸਾਰੇ ਫੋਨ ਕੈਨੇਡਾ ਦੇ ਨੰਬਰਾਂ ਤੋਂ ਆਉਂਦੇ ਹਨ ਅਤੇ ਪੰਜਾਬ ਤੋਂ ਕੈਨੇਡਾ ਫਿਰੌਤੀਆਂ ਦਾ ਪੈਸਾ ਜਾ ਰਿਹਾ ਹੈ। ਬਿੱਟੂ ਨੇ ਗੰਭੀਰ ਮੁੱਦਾ ਚੁੱਕਦਿਆਂ ਕਿਹਾ ਕਿ ਕੈਨੇਡਾ ਨੂੰ ਪਨਾਹਗਾਹ ਬਣਾਈ ਬੈਠੇ ਗੈਂਗਸਟਰ ਫਿਰੌਤੀਆਂ ਰਾਹੀਂ ਵਸੂਲਿਆ ਪੈਸਾ ਜਦੋਂ ਪੰਜਾਬੀਆਂ ਦੀਆਂ ਦੁਕਾਨਾਂ ਉੱਤੇ ਖਰਚਦੇ ਹਨ ਜਾਂ ਫਿਰ ਪੰਜਾਬੀਆਂ ਤੋਂ ਪ੍ਰਾਪਰਟੀ ਦੀ ਖਰੀਦਦਾਰੀ ਕਰਦੇ ਹਨ ਤਾਂ ਪੈਸਾ ਉਹਨਾਂ ਦੇ ਅਕਾਊਂਟ ਵਿੱਚ ਜਾਂਦਾ ਹੈ। ਇਸ ਪੈਸੇ ਨੂੰ ਜੇਕਰ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਆਪਣੇ ਪੰਜਾਬ ਵਿੱਚ ਵਸਦੇ ਰਿਸ਼ਤੇਦਾਰ ਨੂੰ ਕਿਸੇ ਰੂਪ ਵਿੱਚ ਭੇਜਦੇ ਹਨ ਤਾਂ ਉਸ ਦੇ ਘਰ ਐੱਨਅਈਏ ਦੀ ਰੇਡ ਵੱਜਦੀ ਹੈ। ਜਿਸ ਕਾਰਣ ਬਗੈਰ ਕਸੂਰ ਤੋਂ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਨਾਜਾਇਜ਼ ਹੈ। ਸੰਸਦ ਮੈਂਬਰ ਮੁਤਾਬਿਕ ਇਸ ਪੂਰੇ ਵਰਤਾਰੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਬਿੱਟੂ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਸੰਬੰਧ ਵਿੱਚ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨਾਲ ਵੀ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- Interpol Red Corner Notice: 13 ਸਾਲ ਪਹਿਲਾਂ ਫਰਾਰ ਹੋਏ ਖਾਲਿਸਤਾਨੀ ਕਰਣਵੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ, ਕਤਲ ਮਗਰੋਂ ਪਾਕਿਸਤਾਨ 'ਚ ਲਈ ਪਨਾਹ
- 31st Northern Zonal Council meeting: ਮੰਗਲਵਾਰ ਨੂੰ ਅੰਮ੍ਰਿਤਸਰ 'ਚ ਹੋਵੇਗੀ ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ, ਜਿਸ ਦੀ ਕਰਨਗੇ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
- Khalistani terrorist Arsh Dalla : ਲਕਸ਼ਰ ਨਾਲ ਵੀ ਜੁੜੇ ਖਾਲਿਸਤਾਨੀ ਅਰਸ਼ ਡੱਲਾ ਦੇ ਤਾਰ, ਹਿੰਦੂ ਨੇਤਾਵਾਂ ਦਾ ਕਰਨਾ ਚਾਹੁੰਦਾ ਸੀ ਕਤਲ !
ਪੰਜਾਬੀ ਹੋ ਰਹੇ ਪ੍ਰਭਾਵਿਤ: ਰਵਨੀਤ ਬਿੱਟੂ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਸਬੰਧ ਖਰਾਬ ਹੋਣ ਨਾਲ ਭੁਗਤਣਾ ਵਿਦਿਆਰਥੀਆਂ ਨੂੰ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਵਿੱਚ ਪੰਜ ਫੀਸਦੀ ਲੋਕ ਬਾਹਰੋਂ ਆ ਕੇ ਰਹਿੰਦੇ ਹਨ ਤਾਂ ਉਨ੍ਹਾਂ ਦੇ ਵਿੱਚ ਵੱਡੀ ਤਾਦਾਦ ਪੰਜਾਬੀਆਂ ਦੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਅੱਤਵਾਦ ਦੇ ਖਿਲਾਫ਼ ਹਨ, ਇਸ ਸਬੰਧੀ ਆਵਾਜ਼ ਬੁਲੰਦ ਕਰਦੇ ਰਹੇ ਹਨ, ਉਹਨਾਂ ਨੂੰ ਕਿਸੇ ਵੀ ਗੱਲ ਦਾ ਕੋਈ ਡਰ ਨਹੀਂ ਹੈ। ਲੁਧਿਆਣਾ ਵਿੱਚ ਬਹੁਤ ਸਾਰੇ ਵਪਾਰੀ ਵੀ ਰਹਿੰਦੇ ਹਨ ਉਹਨਾਂ ਦੇ ਵਪਾਰ ਉੱਤੇ ਵੀ ਇਸ ਦਾ ਮਾੜਾ ਅਸਰ ਪਿਆ ਹੈ।