ਲੁਧਿਆਣਾ: ਫਰਵਰੀ ਮਹੀਨੇ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਸੀ ਜਿਸ ਦਾ ਅਸਰ ਚੜਦੇ ਮਾਰਚ ਵਿੱਚ ਵੀ ਵਿਖਾਈ ਦੇਣ ਲੱਗਾ ਹੈ। ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਜੇਕਰ ਦਿਨ ਦੀ ਪਾਰੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੁਝ ਦਿਨਾਂ ਵਿੱਚ ਦਿਨ ਦੇ ਵੱਧ ਤੋਂ ਵੱਧ ਭਾਰੇ ਅਤੇ ਘੱਟ ਤੋਂ ਘੱਟ ਪਾਰੀਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਮੁਤਾਬਕ ਇਹ ਕਲਾਈਮੇਟ ਤਬਦੀਲੀ ਦਾ ਅਸਰ ਹੈ। ਇਸ ਕਰਕੇ ਗਰਮੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਦੇ ਅੰਤ ਤੱਕ ਅਤੇ ਮਾਰਚ ਚੜਦੇ ਤੱਕ ਇੰਨੀ ਜ਼ਿਆਦਾ ਗਰਮੀ ਨਹੀਂ ਹੁੰਦੀ ਜਿੰਨੀ ਇਸ ਵਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 1970 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਦਰ ਮੌਸਮ ਨਿਰੀਖਣ ਯੰਤਰ ਲਗਾਏ ਗਏ ਸਨ। ਜਿਸ ਤੋਂ ਲਏ ਗਏ ਡਾਟਾ ਮੁਤਾਬਕ ਇੰਨੇ ਸਾਲਾਂ ਦੇ ਦੌਰਾਨ ਕਦੇ ਵੀ ਫਰਵਰੀ ਆਖਰ ਜਾਂ ਮਾਰਚ ਚੜ੍ਹਦੇ ਵਿੱਚ ਇੰਨੀ ਜ਼ਿਆਦਾ ਗਰਮੀ ਨਹੀਂ ਪਈ।
ਲੁਧਿਆਣਾ: ਪਾਰਾ ਪੁੱਜਿਆ 32 ਡਿਗਰੀ ਪਾਰ, ਪਹਾੜੀ ਇਲਾਕਿਆਂ 'ਚ ਪੈ ਸਕਦੈ ਮੀਂਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਕਲਾਈਮੇਟ ਚੇਂਜ ਦਾ ਨਤੀਜਾ ਹੈ। ਇਸ ਕਰਕੇ ਗਰਮੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮਨੁੱਖੀ ਸਰੀਰ ਉੱਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਪਰ ਪਸ਼ੂ ਪੰਛੀ ਅਤੇ ਵਨਸਪਤੀ ਆਦਿ ਉੱਤੇ ਇਸ ਦਾ ਅਸਰ ਪੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਇਕ ਮਹੀਨੇ ਦੌਰਾਨ ਹੀ ਮੌਸਮ ਦੇ ਵੱਖਰੇ-ਵੱਖਰੇ ਰੰਗ ਵੇਖਣ ਨੂੰ ਮਿਲੇ ਹਨ ਜਿਸ ਵਿੱਚ ਪਹਿਲਾਂ ਤਾਂ ਧੁੰਦ ਦਾ ਪ੍ਰਕੋਪ ਕਈ ਦਿਨਾਂ ਤਕ ਜਾਰੀ ਰਿਹਾ ਅਤੇ ਜਿਸ ਤੋਂ ਬਾਅਦ ਯਕਦਮ ਗਰਮੀ ਵਧ ਗਈ ਅਤੇ ਟੈਂਪਰੇਚਰ 30 ਡਿਗਰੀ ਤੱਕ ਪਹੁੰਚ ਗਿਆ। ਜੋ ਫਰਵਰੀ ਮਹੀਨੇ ਵਿੱਚ ਆਮ ਤੌਰ ਤੇ ਨਹੀਂ ਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਵਿੱਚ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ ਪਰ ਮੈਦਾਨੀ ਇਲਾਕਿਆਂ ਵਿੱਚ ਗਰਮ ਹਵਾਵਾਂ ਚੱਲਣ ਦੀ ਭਵਿੱਖਬਾਣੀ ਹੈ ਜਿਸ ਨਾਲ ਗਰਮੀ ਹੋਰ ਵਧ ਸਕਦੀ ਹੈ।