ਪੰਜਾਬ

punjab

ETV Bharat / state

ਲੁਧਿਆਣਾ ਅੰਨ੍ਹੇ ਕਤਲ ਕੇਸ ਦੀ ਗੁੱਥੀ, ਦੋਸਤਾਂ ਨੇ ਹੀ ਕੀਤਾ ਸੀ ਮਨਪ੍ਰੀਤ ਸਿੰਘ ਦਾ ਕਤਲ

ਮਾਛੀਵਾੜਾ ਪੁਲਿਸ ਨੇ ਪਿੰਡ ਚਕਲੀ ਕਾਸਬ ਨੇੜ੍ਹੇ ਸਤਲੁਜ ਦਰਿਆ ਵਿਚੋਂ ਮਿਲੀ ਅਣਪਛਾਤੀ ਲਾਸ਼ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੇ ਪੁਰਾਣੇ ਦੋਸਤ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਲੁਧਿਆਣਾ ਅੰਨ੍ਹੇ ਕਤਲ ਕੇਸ ਦੀ ਗੁੱਥੀ
ਲੁਧਿਆਣਾ ਅੰਨ੍ਹੇ ਕਤਲ ਕੇਸ ਦੀ ਗੁੱਥੀ

By

Published : Nov 20, 2020, 4:01 PM IST

ਲੁਧਿਆਣਾ: ਮਾਛੀਵਾੜਾ ਪੁਲਿਸ ਨੇ ਪਿੰਡ ਚਕਲੀ ਕਾਸਬ ਨੇੜ੍ਹੇ ਸਤਲੁਜ ਦਰਿਆ ਵਿਚੋਂ ਮਿਲੀ ਅਣਪਛਾਤੀ ਲਾਸ਼ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੇ ਪੁਰਾਣੇ ਦੋਸਤ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਲੰਘੀ 9 ਨਵੰਬਰ ਨੂੰ ਦਰਿਆ ਵਿੱਚੋਂ ਪੁਲਿਸ ਨੂੰ ਇੱਕ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਰਫ਼ ਸਨੀ ਵਾਸੀ ਰਾਮਪੁਰ ਵੱਜੋਂ ਹੋਈ ਸੀ। ਲਾਸ਼ 'ਤੇ ਨਿਸ਼ਾਨ ਮਿਲਣ ਦੇ ਚਲਦੇ ਪੁਲਿਸ ਨੇ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਵੀਰਵਾਰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲੁਧਿਆਣਾ ਅੰਨ੍ਹੇ ਕਤਲ ਕੇਸ ਦੀ ਗੁੱਥੀ

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਦੋਸਤ ਕੁਲਦੀਪ ਸਿੰਘ ਸ਼ੰਮਾ ਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਪੁੱਛਗਿਛ ਦੌਰਾਨ ਕਤਲ ਨੂੰ ਯੋਜਨਾ ਤਹਿਤ ਕੀਤਾ ਗਿਆ ਦੱਸਿਆ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ਼ ਸਨੀ ਪਿੰਡ ਰਾਮਪੁਰ ਵਿਖੇ ਹੀ ਕੁਲਦੀਪ ਸਿੰਘ ਉਰਫ਼ ਸ਼ੰਮਾ ਦੀ ਐਲੂਮੀਨੀਅਮ ਵਾਲੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਦੋਵਾਂ ਵਿਚ ਚੰਗੀ ਦੋਸਤੀ ਸੀ ਪਰ ਕੁਝ ਮਹੀਨੇ ਪਹਿਲਾਂ ਕਿਸੇ ਗੱਲ ਕਾਰਨ ਇਨ੍ਹਾਂ ਦੀ ਆਪਸੀ ਤਕਰਾਰਬਾਜ਼ੀ ਹੋ ਗਈ, ਜਿਸ ਕਾਰਣ ਸਨੀ ਦੁਕਾਨ ਤੋਂ ਹਟ ਗਿਆ। ਇਸ ਪਿੱਛੋਂ ਕੁਲਦੀਪ ਸਿੰਘ ਸ਼ੰਮਾ ਦੀ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕਰ ਦਿੱਤੀ, ਜਿਸ ਬਾਰੇ ਉਸ ਨੂੰ ਸ਼ੱਕ ਸੀ ਕਿ ਕੁੱਟਮਾਰ ਮਨਪ੍ਰੀਤ ਸਿੰਘ ਨੇ ਕਰਵਾਈ ਹੈ।

ਇਸੇ ਵਜ੍ਹਾ ਰੰਜਿਸ਼ ਕਾਰਨ 9 ਨਵੰਬਰ ਨੂੰ ਜਦੋਂ ਮਨਪ੍ਰੀਤ ਉਰਫ਼ ਸਨੀ ਇਕੱਲਾ ਹੀ ਮਾਛੀਵਾੜਾ ਤੋਂ ਪਿੰਡ ਰਾਮਪੁਰ ਵੱਲ ਜਾ ਰਿਹਾ ਸੀ ਤਾਂ ਉੱਥੋਂ ਕਾਰ ’ਚ ਲੰਘ ਰਹੇ ਕੁਲਦੀਪ ਸਿੰਘ ਸ਼ੰਮਾ ਨੇ ਆਪਣੇ 2 ਹੋਰ ਸਾਥੀਆਂ ਗੁਰਵਿੰਦਰ ਸਿੰਘ ਉਰਫ਼ ਬਾਵਾ ਵਾਸੀ ਰਾਮਗੜ੍ਹ ਤੇ ਮਨਪ੍ਰੀਤ ਸਿੰਘ ਉਰਫ਼ ਪਵਨੀ ਵਾਸੀ ਮੋਹਣ ਮਾਜਰਾ ਨੂੰ ਬੁਲਾ ਲਿਆ। ਇਨ੍ਹਾਂ ਨੇ ਮਨਪ੍ਰੀਤ ਸਿੰਘ ਉਰਫ਼ ਸਨੀ ਨੂੰ ਭਰੋਸੇ ’ਚ ਲੈ ਕੇ ਆਪਣੀ ਕਾਰ ’ਚ ਬਿਠਾ ਲਿਆ ਅਤੇ ਇੱਕ-ਦੋ ਠੇਕਿਆਂ ਤੋਂ ਪਹਿਲਾਂ ਸ਼ਰਾਬ ਪੀਤੀ। ਉਪਰੰਤ ਜਦੋਂ ਹਨੇਰਾ ਹੋ ਗਿਆ ਤਾਂ ਇਨ੍ਹਾਂ ਨੇ ਮਨਪ੍ਰੀਤ ਸਿੰਘ ਉਰਫ਼ ਸਨੀ ਨੂੰ ਕਾਰ ਵਿੱਚ ਹੀ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਦਰਿਆ ਵਿੱਚ ਸੁੱਟ ਕੇ ਫ਼ਰਾਰ ਹੋ ਗਏ।

ABOUT THE AUTHOR

...view details