ਸਪਨਾ ਚੌਧਰੀ ਨੂੰ ਲੱਗਾ ਲੱਖਾਂ ਦਾ ਚੂਨਾ - ਹਰਿਆਣਵੀ ਡਾਂਸਰ
ਲੁਧਿਆਣਾ: ਇੱਥੋ ਦੇ ਪੰਜਾਬੀ ਭਵਨ ਵਿੱਚ ਸਪਨਾ ਚੌਧਰੀ ਦੇ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਪ੍ਰਬੰਧਕ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਫ਼ਰਾਰ ਹੋ ਗਏ। ਸਮਾਗਮ ਦੇ ਪ੍ਰਬੰਧਕ ਸਪਨਾ ਚੌਧਰੀ ਦੀ ਬਕਾਇਆ ਰਾਸ਼ੀ ਲਗਭਗ 1 ਲੱਖ 90 ਹਜ਼ਾਰ ਰੁਪਏ ਸੀ ਜੋ ਬਿਨਾਂ ਦਿੱਤੇ ਹੀ ਭੱਜ ਗਏ ਹਨ। ਇਸ ਸਬੰਧੀ ਸਪਨਾ ਦੇ ਭਰਾ ਨੇ ਲੁਧਿਆਣਾ ਵਿੱਚ ਮਾਮਲਾ ਦਰਜ ਕਰਵਾਈ ਗਈ ਹੈ।
ਸਪਨਾ ਨੂੰ ਲੱਗਾ ਲੱਖਾਂ ਦਾ ਚੂਨਾ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਅਧਿਕਾਰੀ ਨੇ ਦੱਸਿਆ ਕਿ ਸਪਨਾ ਚੌਧਰੀ ਦੇ ਭਰਾ ਵਿਕਾਸ ਦੱਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਮਾਗਮ ਲਈ ਸਪਨਾ ਚੌਧਰੀ ਨੇ 8 ਲੱਖ ਰੁਪਏ ਮੰਗੇ ਸਨ, ਜਿਨ੍ਹਾਂ ਚੋਂ 6 ਲੱਖ ਰੁਪਏ ਉਨ੍ਹਾਂ ਨੂੰ ਐਡਵਾਂਸ 'ਚ ਦਿੱਤੇ ਗਏ ਸਨ ਜਦਕਿ ਲਗਭਗ 2 ਲੱਖ ਰੁਪਏ ਪ੍ਰਬੰਧਕਾਂ ਵੱਲੋਂ ਬਕਾਇਆ ਸੀ।