ਲੁਧਿਆਣਾ: ਸਨਅਤਕਾਰਾਂ ਵੱਲੋਂ ਖ਼ੁਦ ਨੂੰ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਕੇ ਅਸੁਰੱਖਿਅਤ ਮਹਿਸੂਸ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੇ ਕਮਿਸ਼ਨਰ (Commissioner of Ludhiana) ਅਤੇ ਸੀਨੀਅਰ ਪੁਲਿਸ ਅਫ਼ਸਰਾਂ (Senior Police Officers) ਦੇ ਨਾਲ ਲੁਧਿਆਣਾ ਦੇ ਸਨਅਤਕਾਰਾਂ (Industrialists of Ludhiana) ਨੇ ਬੈਠਕ ਕਰਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਇਸ ਦੇ ਇਲਾਵਾ ਬਾਰੇ ਕਿਹਾ ਕਿ ਫੋਕਲ ਪੁਆਇੰਟ ਦੇ ਵਿੱਚ ਲਗਾਤਾਰ ਵਾਰਦਾਤਾਂ ਵਧ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫ਼ਿਕ (Traffic in the city) ਦੀ ਵੱਡੀ ਸਮੱਸਿਆ ਹੈ। ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀਡੀਓ ਕਾਨਫ਼ਰੰਸ ‘ਤੇ ਜੁੜੇ, ਪਰ ਨਾਲ ਹੀ ਲੁਧਿਆਣਾ ਟਰੈਫਿਕ ਦੀ ਡੀਸੀਪੀ ਸੌਮਿਆ ਮਿਸ਼ਰਾ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਅਤੇ ਹਰਸਿਮਰਤਪਾਲ ਸਿੰਘ ਢੀਂਡਸਾ ਵੀ ਮੌਜੂਦ ਰਹੇ, ਜਿਨ੍ਹਾਂ ਨੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਕਰਨ ਦਾ ਦਾਅਵਾ ਕੀਤਾ।
ਇਸ ਦੌਰਾਨ ਸੀ.ਆਈ.ਸੀ.ਯੂ ਭਾਵ ਇੰਡਸਟਰੀ ਚੈਂਬਰ ਆਫ ਇੰਡਸਟ੍ਰੀਅਲ ਅੰਡਰਟੇਕਿੰਗ ਕਮਰਸ਼ੀਅਲ ਦੇ ਪ੍ਰਧਾਨ (President of the Industry Chamber of Industrial Undertaking Commercial) ਉਪਕਾਰ ਸਿੰਘ ਆਹੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੋਕਲ ਪੁਆਇੰਟ ਇਲਾਕੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਸਨੈਚਿੰਗ ਆਦਿ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੰਡਸਟਰੀਲਿਸਟ ਦੇ ਵਿੱਚ ਖੌਫ ਦਾ ਮਾਹੌਲ ਹੈ। ਇਸ ਕਰਕੇ ਪੁਲਿਸ ਦੇ ਨਾਲ ਬੈਠਕ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਸਮੱਸਿਆਵਾਂ ਦੱਸ ਸਕੀ।