ਪੰਜਾਬ

punjab

ETV Bharat / state

ਲੁਧਿਆਣਾ: ਪ੍ਰਵਾਸੀ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ - ਲੁਧਿਆਣਾ

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਇੱਕ ਨੌਜਵਾਨ ਪ੍ਰਵਾਸੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ। ਮਕਾਨ ਦੇ ਮਾਲਕ ਰੋਹਿਤ ਕੁਮਾਰ ਨੇ ਦੱਸਿਆ ਇਹ ਪ੍ਰਵਾਸੀ ਨੌਜਵਾਨ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ।

Ludhiana: Immigrant youth commits suicide by hanging
ਲੁਧਿਆਣਾ: ਪ੍ਰਵਾਸੀ ਨੌਜਵਾਨ ਨੇ ਫਾਹਾ ਲਾਕੇ ਕੀਤੀ ਖੁਦਕੁਸ਼ੀ

By

Published : Jul 11, 2020, 4:47 PM IST

ਲੁਧਿਆਣਾ: ਦੁੱਗਰੀ ਇਲਾਕੇ 'ਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਪ੍ਰਵਾਸੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਨੌਜਵਾਨ ਹੇਮਰਾਜ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਇਹ ਪ੍ਰਵਾਸੀ ਨੌਜਵਾਨ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ।

ਲੁਧਿਆਣਾ: ਪ੍ਰਵਾਸੀ ਨੌਜਵਾਨ ਨੇ ਫਾਹਾ ਲਾਕੇ ਕੀਤੀ ਖੁਦਕੁਸ਼ੀ

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਰੋਹਿਤ ਕੁਮਾਰ ਨੇ ਦੱਸਿਆ ਕਿ ਨੌਜਵਾਨ ਉਨ੍ਹਾਂ ਕੋਲ ਸਿਰਫ ਰਾਤ ਨੂੰ ਸੌਣ ਲਈ ਆਉਂਦਾ ਸੀ ਅਤੇ ਦਿਨ ਵਿੱਚ ਉਹ ਬਾਹਰ ਹੀ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਂ ਉਨ੍ਹਾਂ ਦੇ ਘਰ ਵਿੱਚ ਕੰਮ ਕਰਦੀ ਹੁੰਦੀ ਸੀ, ਜੋ ਕਿ ਲੌਕਡਾਊਨ ਦੌਰਾਨ ਆਪਣੇ ਪਿੰਡ ਚਲੇ ਗਏ ਸਨ। ਲੌਕਡਾਊਨ ਖ਼ਤਮ ਹੁੰਦਿਆ ਹੀ ਹੇਮਰਾਜ ਵਾਪਿਸ ਆ ਗਿਆ ਸੀ।

ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਦੁੱਗਰੀ ਦੇ ਏਐਸਆਈ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਦਾ ਨਾਮ ਹੇਮਰਾਜ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details