ਲੁਧਿਆਣਾ: ਸ਼ਹਿਰ ਦੇ ਇਕ ਆਈਸਕ੍ਰੀਮ ਪਾਰਲਰ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਆਈਸਕ੍ਰੀਮ ਪਾਰਲਰ ਉੱਤੇ ਧੱਕੇਸ਼ਾਹੀ ਅਤੇ ਇਕ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾ ਰਹੇ ਹਨ। ਵੀਡੀਓ ਵਿੱਚ ਨੌਜਵਾਨ ਪਾਰਲਰ ਤੋਂ ਹਥਿਆਰ ਆਦਿ ਕੱਢ ਕੇ ਵਿਖਾ ਰਹੇ ਹਨ, ਜੋ ਆਈਸਕ੍ਰੀਮ ਪਾਰਲਰ ਵਿੱਚ ਲੁਕੋ ਕੇ ਰੱਖੇ ਹੋਏ ਹਨ।
ਆਈਸਕ੍ਰੀਮ ਪਾਰਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਪੀੜਤ ਪੱਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਬੱਚਿਆ ਸਣੇ ਪਰਿਵਾਰ ਨਾਲ ਆਈਸ ਕ੍ਰੀਮ ਪਾਰਲਰ ਗਏ ਸੀ, ਪਰ ਉੱਥੇ ਮੁਲਾਜ਼ਮਾਂ ਨਾਲ ਮਾਮੂਲੀ ਗੱਲ ਉੱਤੇ ਬਹਿਸ ਹੋਣ ਤੋਂ ਬਾਅਦ ਆਈਸਕ੍ਰੀਮ ਪਾਰਲਰ ਉੱਤੇ ਮੌਜੂਦ ਕੁਝ ਬਾਊਂਸਰਾਂ ਨੇ, ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤ ਦਾ ਕਹਿਣਾ ਕਿ ਆਈਸਕ੍ਰੀਮ ਪਾਰਲਰ 'ਚ ਬਾਊਂਸਰਾਂ ਦਾ ਕੀ ਕੰਮ ਹੈ, ਇਹ ਵੱਡਾ ਸਵਾਲ ਹੈ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ।