ਪੰਜਾਬ

punjab

ETV Bharat / state

Ludhiana:ਲੁੱਟਾਂ ਖੋਹਾਂ ਕਰਨ ਵਾਲੇ ਪਤੀ ਪਤਨੀ ਕਾਬੂ - Rent

ਲੁਧਿਆਣਾ ਦੀ ਪੁਲਿਸ ਲੁੱਟ ਖੋਹ (Snatch) ਦੇ ਕੇਸ ਨੂੰ ਸੁਲਝਾਉਂਦੇ ਹੋਏ ਇਕ ਪਤੀ ਪਤਨੀ ਨੂੰ ਕਾਬੂ ਕੀਤਾ ਹੈ।ਇਹਨਾਂ ਕੋਲਂ ਨਗਦੀ, ਨਕਲੀ ਖਿਡੌਣਾ ਪਿਸਟਲ ਅਤੇ ਕਾਰ ਬਰਾਮਦ ਹੋਈ ਹੈ।ਪਤੀ-ਪਤਨੀ ਦੋਵੇਂ ਮਿਲ ਕੇ ਵਾਰਦਾਤਾਂ (Incidents) ਨੂੰ ਅੰਜਾਮ ਦਿੰਦੇ ਸਨ।

Ludhiana:ਲੁੱਟਾਂ ਖੋਹਾਂ ਕਰਨ ਵਾਲੇ ਪਤੀ ਪਤਨੀ ਕਾਬੂ
Ludhiana:ਲੁੱਟਾਂ ਖੋਹਾਂ ਕਰਨ ਵਾਲੇ ਪਤੀ ਪਤਨੀ ਕਾਬੂ

By

Published : Jul 7, 2021, 8:23 PM IST

ਲੁਧਿਆਣਾ: ਸਿੱਧਵਾਂ ਨਹਿਰ ਨਜ਼ਦੀਕ ਪਿਛਲੇ ਦਿਨੀਂ ਹੋਈ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ ਇਕ ਪਤੀ-ਪਤਨੀ (ਬੰਟੀ ਅਤੇ ਬਬਲੀ) ਨੂੰ ਕਾਬੂ ਕੀਤਾ ਹੈ।ਜਿਨ੍ਹਾਂ ਕੋਲੋਂ 1 ਲੱਖ 9 ਹਜ਼ਾਰ ਰੁਪਏ, ਨਕਲੀ ਖਿਡੌਣਾ ਪਿਸਟਲ ਤੇ ਵਾਰਦਾਤ ਵਿਚ ਵਰਤੀ ਗਈ ਸਕਾਰਪੀਓ ਕਾਰ ਵੀ ਬਰਾਮਦ ਹੋਈ।ਦੋਵੇਂ ਪਤੀ ਪਤਨੀ ਵਾਰਦਾਤਾਂ (Incidents) ਨੂੰ ਅੰਜਾਮ ਦੇਣ ਤੋਂ ਬਾਅਦ ਇੱਧਰ ਉੱਧਰ ਚਲੇ ਜਾਂਦੇ ਸਨ ਅਤੇ ਦੋਵਾਂ ਦੀ ਬਾਂਡਿੰਗ ਵੀ ਲੁੱਟਾਂ ਖੋਹਾਂ ਕਰਕੇ ਆਪਸ ਵਿਚ ਮਿਲੀ ਹੈ ਕਿਉਂਕਿ ਪੁਲਿਸ ਮੁਤਾਬਕ ਮੁਲਜ਼ਮ ਔਰਤ ਮੁਲਜ਼ਮ ਦੀ ਦੂਜੀ ਘਰਵਾਲੀ ਹੈ।ਹੁਣ ਇਹ ਲੁਧਿਆਣੇ ਦੁੱਗਰੀ ਇਲਾਕੇ ਵਿਚ ਕਿਰਾਏ (Rent)ਦਾ ਮਕਾਨ ਲੈ ਕੇ ਰਹਿ ਰਹੇ ਸਨ।

Ludhiana:ਲੁੱਟਾਂ ਖੋਹਾਂ ਕਰਨ ਵਾਲੇ ਪਤੀ ਪਤਨੀ ਕਾਬੂ
ਪੁਲਿਸ ਅਧਿਕਾਰੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਬੀਤੀ 28 ਜੂਨ ਨੂੰ ਕਾਰ ਸਵਾਰ ਪਤੀ-ਪਤਨੀ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਕੋਲੋਂ ਨਕਲੀ ਪਿਸਤੌਲ ਦੇ ਦਿਖਾ ਕੇ 1 ਲੱਖ 50 ਰੁਪਏ ਲੁੱਟ ਫ਼ਰਾਰ ਹੋ ਗਏ ਸਨ।ਇਸ ਮਾਮਲੇ ਵਿੱਚ ਜਾਂਚ ਕਰਦੇ ਹੋਏ ਉਨ੍ਹਾਂ ਨੇ ਪਤੀ-ਪਤਨੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਲੱਖ 9 ਹਜ਼ਾਰ ਰੁਪਏ, ਨਕਲੀ ਪਿਸਟਲ ਅਤੇ ਵਾਰਦਾਤ ਵਿਚ ਵਰਤੀ ਗਈ ਸਕਾਰਪੀਓ ਕਾਰ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਦੇ ਰੂਪ ਵਿਚ ਹੋਈ ਹੈ। ਹਰਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਅੱਗੇ ਮਾਮਲੇ ਦੀ ਜਾਂਚ ਜਾਰੀ ਹੈ। ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਇਹ ਵੀ ਪੜੋ:ਬਿਜਲੀ ਮਸਲੇ ’ਤੇ ਸਿੱਧੂ ਨੇ ਬਾਦਲਾਂ ਸਮੇਤ ਕੈਪਟਨ ਨੂੰ ਲਾਏ ਰਗੜੇ

ABOUT THE AUTHOR

...view details