ਪੰਜਾਬ

punjab

ETV Bharat / state

ਯੂਕਰੇਨ ਚ ਫਸੀ ਲੁਧਿਆਣਾ ਦੀ ਵਿਦਿਆਰਥਣ ਨੇ ਵੀਡੀਓ ਕਾਲ ’ਤੇ ਦੱਸੇ ਤਾਜ਼ਾ ਹਾਲਾਤ - Ludhiana girl student stranded in Ukraine

ਯੂਕਰੇਨ ਚ ਹਜ਼ਾਰਾਂ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਜਿਸ ਦੇ ਚੱਲਦੇ ਮਾਪਿਆਂ ਨੂੰ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ। ਵੀਡੀਓ ਕਾਲ ’ਤੇ ਲੁਧਿਆਣਾ ਤੋਂ ਯੂਕਰੇਨ ’ਚ ਐੱਮਬੀਬੀਐੱਸ ਕਰ ਰਹੀ ਭਾਨਵੀ ਨੇ ਵੱਲੋਂ ਉੱਥੋਂ ਦੇ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਵਿਦਿਆਰਥਣ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਯੂਕਰੇਨ ਚ ਫਸੀ ਲੁਧਿਆਣਾ ਦੀ ਵਿਦਿਆਰਥਣ ਨੇ ਵੀਡੀਓ ਕਾਲ ’ਤੇ ਦੱਸੇ ਤਾਜ਼ਾ ਹਾਲਾਤ
ਯੂਕਰੇਨ ਚ ਫਸੀ ਲੁਧਿਆਣਾ ਦੀ ਵਿਦਿਆਰਥਣ ਨੇ ਵੀਡੀਓ ਕਾਲ ’ਤੇ ਦੱਸੇ ਤਾਜ਼ਾ ਹਾਲਾਤ

By

Published : Feb 23, 2022, 6:43 PM IST

ਲੁਧਿਆਣਾ: ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਹੁਣ ਯੂਕਰੇਨ ’ਚ ਰਹਿਣ ਵਾਲੇ ਭਾਰਤੀ ਕਾਫੀ ਚਿੰਤਤ ਵਿਖਾਈ ਦੇ ਰਹੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਆਪਣਿਆਂ ਨੂੰ ਲੈ ਕੇ ਹੁਣ ਉਦਾਸ ਵਿਖਾਈ ਦੇ ਰਹੇ ਹਨ। ਇਸਦੇ ਚੱਲਦੇ ਉਨ੍ਹਾਂ ਨੂੰ ਜਲਦ ਤੋਂ ਜਲਦ ਯੂਕਰੇਨ ਛੱਡਣ ਲਈ ਯਤਨ ਕਰ ਰਹੇ ਹਨ।

ਲੁਧਿਆਣਾ ਦੇ ਦੁੱਗਰੀ ’ਚ ਰਹਿਣ ਵਾਲੀ ਸੁਕੰਨਿਆ ਭਾਟੀਆ ਨੇ ਆਪਣੀ ਬੇਟੀ ਭਾਨਵੀ ਭਾਟੀਆ ਨੂੰ 3 ਸਾਲ ਪਹਿਲਾਂ ਡਾਕਟਰੀ ਕਰਨ ਲਈ ਯੂਕਰੇਨ ਭੇਜਿਆ ਸੀ ਪਰ ਹੁਣ ਉੱਥੇ ਹਾਲਾਤ ਲਗਾਤਾਰ ਸਹਿਮ ਵਾਲੇ ਬਣੇ ਹੋਏ ਹਨ ਜਿਸ ਕਰਕੇ ਉਨ੍ਹਾਂ ਨੇ ਆਪਣੀ ਬੇਟੀ ਨੂੰ ਵਾਪਿਸ ਬੁਲਾ ਲਿਆ ਹੈ। ਇਸ ਦੌਰਾਨ ਮਾਪਿਆਂ ਨੇ ਸਰਕਾਰ ਖਿਲਾਫ਼ ਰੋਸ ਜਤਾਉਂਦੇ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਕੋਈ ਬਹੁਤੀ ਮਦਦ ਨਹੀਂ ਕੀਤੀ ਜਾ ਰਹੀ।

ਯੂਕਰੇਨ ਚ ਫਸੀ ਲੁਧਿਆਣਾ ਦੀ ਵਿਦਿਆਰਥਣ ਨੇ ਵੀਡੀਓ ਕਾਲ ’ਤੇ ਦੱਸੇ ਤਾਜ਼ਾ ਹਾਲਾਤ

ਯੂਕਰੇਨ ’ਚ ਫਸੀ ਭਾਨਵੀ ਦੀ ਅਪੀਲ

ਪਰਿਵਾਰ ਵੱਲੋਂ ਆਪਣੀ ਬੇਟੀ ਨੂੰ ਵੀਡੀਓ ਕਾਲ ਕਰਕੇ ਉੱਥੋਂ ਦੇ ਹਾਲਾਤ ਵੀ ਜਾਣੇ ਗਏ ਹਨ। ਇਸ ਦੌਰਾਨ ਬੇਟੀ ਨੇ ਦੱਸਿਆ ਕਿ ਫਿਲਹਾਲ ਹਾਲਾਤ ਸਹਿਮ ਵਾਲੇ ਹਨ। ਵਿਦਿਆਰਥਣ ਨੇ ਕਿਹਾ ਕਿ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਰ ਅੱਗੇ ਜਾ ਕੇ ਕੀ ਬਣੇਗਾ। ਉਨ੍ਹਾਂ ਦੱਸਿਆ ਕਿ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਿਤ ਹਨ। ਸਾਡੀ ਟੀਮ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰਦਿਆਂ ਭਾਨਵੀ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਫਾਇਤੀ ਦਰਾਂ ’ਤੇ ਹੀ ਫਲਾਈਟਾਂ ਵੱਧ ਤੋਂ ਵੱਧ ਚਲਾ ਕੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਇੱਥੋਂ ਲਿਜਾਇਆ ਜਾਵੇ।

ਪਰਿਵਾਰ ਨੇ ਸੱਦਿਆ ਵਾਪਿਸ

ਉੱਧਰ ਦੂਜੇ ਪਾਸੇ ਵਿਦਿਆਰਥਣ ਦੀ ਮਾਤਾ ਸੁਕੰਨਿਆ ਭਾਟੀਆ ਅਤੇ ਪਿਤਾ ਅਸ਼ਵਨੀ ਭਾਟੀਆ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਮਿਹਨਤ ਕਰਕੇ ਆਪਣੀ ਬੇਟੀ ਨੂੰ ਡਾਕਟਰ ਬਣਾਉਣ ਦੇ ਸੁਪਨੇ ਦੇਖਦਿਆਂ ਬਾਹਰ ਭੇਜਿਆ ਸੀ ਪਰ ਹੁਣ ਜਿਹੋ ਜਿਹੇ ਹਾਲਾਤ ਬਣ ਗਏ ਹਨ ਉਸਨੂੰ ਲੈਕੇ ਕਾਫੀ ਚਿੰਤਿਤ ਹਨ। ਮਾਪਿਆਂ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਭਵਿੱਖ ਨੂੰ ਲੈ ਕੇ ਵੀ ਡਰੇ ਹੋਏ ਨਹੀਂ ਕਿਉਂਕਿ ਐੱਮਬੀਬੀਐੱਸ ਦੀ ਪੜ੍ਹਾਈ ਜ਼ਿਆਦਾਤਰ ਪ੍ਰੈਕਟੀਕਲ ਹੁੰਦੀ ਹੈ ਅਤੇ ਜੇਕਰ ਹੁਣ ਉਹ ਵਾਪਿਸ ਆ ਰਹੀ ਹੈ ਤਾਂ ਉਸ ਦੀ ਪੜ੍ਹਾਈ ਦਾ ਅੱਗੇ ਕੀ ਬਣੇਗਾ।

ਉਨ੍ਹਾਂ ਦੱਸਿਆ ਕਿ ਆਪਣੀ ਬੇਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਵਾਪਿਸ ਬੁਲਾ ਲਿਆ ਹੈ ਪਰ ਉਸ ਵਰਗੀਆਂ ਕਈ ਬੱਚੀਆਂ ਅਜੇ ਵੀ ਉੱਥੇ ਫਸੀਆਂ ਹੋਈਆਂ ਹਨ ਜਿੰਨ੍ਹਾਂ ਦੇ ਮਾਪੇ ਪੈਸੇ ਖਰਚ ਕਰਨ ’ਚ ਅਸਮਰੱਥ ਹਨ। ਮਾਪਿਆਂ ਨੇ ਦੱਸਿਆ ਕਿ 26 ਫਰਵਰੀ ਨੂੰ ਉਨ੍ਹਾਂ ਦੀ ਬੇਟੀ ਚਾਰਟਡ ਪਲੇਨ ਰਾਹੀਂ ਵਾਪਿਸ ਹੈ।

ਟਿਕਟ ਸਸਤੀ ਅਤੇ ਫਲਾਈਟ ਵਧਾਉਣ ਦੀ ਅਪੀਲ

ਉੱਧਰ ਦੂਜੇ ਪਾਸੇ ਭਾਨਵੀ ਦੇ ਮਾਤਾ ਪਿਤਾ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਦਰਾਂ ’ਤੇ ਵੱਧ ਤੋਂ ਵੱਧ ਫਲਾਈਟਾਂ ਚਲਾ ਕੇ ਭਾਰਤੀਆਂ ਨੂੰ ਉੱਥੋਂ ਵਾਪਸ ਲਿਆਉਣ। ਉਨ੍ਹਾਂ ਕਿਹਾ ਕਿ ਹਰ ਕੋਈ ਜ਼ਿਆਦਾ ਪੈਸੇ ਖਰਚ ਕਰ ਕੇ ਆਪਣੇ ਬੱਚਿਆਂ ਨੂੰ ਵਾਪਿਸ ਨਹੀਂ ਬੁਲਾ ਸਕਦਾ। ਉਨ੍ਹਾਂ ਕਿਹਾ ਕਿ ਨੇ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਕਰਕੇ ਆਪਣੀ ਬੇਟੀ ਨੂੰ ਵਾਪਸ ਬੁਲਾਇਆ ਹੈ।

ਇਹ ਵੀ ਪੜ੍ਹੋ:ਯੂਕਰੇਨ ਤੋਂ ਲਗਭਗ 240 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

ABOUT THE AUTHOR

...view details