ਲੁਧਿਆਣਾ:ਕਾਮਯਾਬੀ ਅੱਗੇ ਉਮਰਾਂ ਦੀ ਨਹੀਂ ਚੱਲਦੀ, ਇਸ ਨੂੰ ਸਾਬਿਤ ਲੁਧਿਆਣਾ ਦੀ ਜਾਨਵੀ ਬਹਿਲ ਕੀਤਾ ਹੈ। ਜਾਨਵੀ ਨੇ ਸਭ ਤੋਂ ਛੋਟੀ ਉਮਰ 'ਚ ਪੰਜਾਬ ਹਰਿਆਣਾ ਬਾਰ ਕੌਸਲ ਤੋਂ ਐਨਰੋਲਮੈਂਟ ਸਰਟੀਫਿਕੇਟ ਹਾਸਲ ਕਰ ਵਕੀਲ ਬਣ ਗਈ ਹੈ। ਇੰਨਾਂ ਹੀ ਨਹੀਂ ਜਾਨਵੀ ਕੁਝ ਸਾਲਾਂ ਤੋਂ ਸਮਾਜ ਸੇਵਾ ਵੀ ਕਰ ਰਹੀ ਹੈ। 15 ਅਗਸਤ ਨੂੰ ਇਹ ਸਮਾਜ ਸੇਵੀ ਲਾਲ ਚੌਕ 'ਤੇ ਤਿਰੰਗਾ ਲਹਿਰਾ ਚੁੱਕੀ ਹੈ। ਜਾਨਵੀ ਅੱਜ ਆਪਣੇ ਸਕੂਲ਼ ਗਈ ਜਿੱਥੇ ਉਸ ਨੇ ਇਹ ਸਰਟੀਫਿਕੇਟ ਆਪਣੇ ਸਕੂਲ ਨੂੰ ਸਮਰਪਿਤ ਕੀਤਾ ਹੈ। ਅੱਜ ਸਕੂਲ ਵਿੱਚ ਕਰਵਾਏ ਜਾ ਰਹੇ ਵੇਦ ਪ੍ਰਚਾਰ ਸਪਤਾਹ ਦੇ ਮੌਕੇ ਤੇ ਚੰਦਰਯਾਨ 3 ਦੀ ਸਫਲ ਹੋਣ ਤੇ ਹਵਨ ਯੱਗ ਕਰਵਾਇਆ ਗਿਆ। ਜਿਸ 'ਚ ਜਾਨਵੀ ਨੇ ਹਿੱਸਾ ਲਿਆ ਅਤੇ ਅਰਦਾਸ ਕੀਤੀ। ਡੀਏਵੀ ਪਬਲਿਕ ਸਕੂਲ ਪੱਖੋਵਾਲ ਦੇ ਪ੍ਰਿੰਸੀਪਲ ਨੇ ਇਸ ਮੌਕੇ ਜਾਨਵੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।
jhanvi bahl advocate: ਲੁਧਿਆਣਾ ਦੀ ਜਾਨਵੀ ਬਹਿਲ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਤੋਂ ਐਨਰੋਲਮੈਂਟ ਸਰਟੀਫਿਕੇਟ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਵਕੀਲ ਬਣੀ - ਜਾਨਵੀ ਵਕੀਲ
ਲੁਧਿਆਣਾ ਦੀ ਜਾਨਵੀ ਬਹਿਲ ਸਭ ਤੋਂ ਛੋਟੀ ਉਮਰ 'ਚ ਪੰਜਾਬ ਹਰਿਆਣਾ ਬਾਰ ਕੌਸਲ ਤੋਂ ਐਨਰੋਲਮੈਂਟ ਸਰਟੀਫਿਕੇਟ ਹਾਸਲ ਕਰ ਵਕੀਲ ਬਣ ਗਈ ਹੈ। ਇੰਨ੍ਹਾਂ ਹੀ ਨਹੀਂ ਜਾਨਵੀ ਕੁਝ ਸਾਲਾਂ ਤੋਂ ਸਮਾਜ ਸੇਵਾ ਵੀ ਕਰ ਰਹੀ ਹੈ। 15 ਅਗਸਤ ਨੂੰ ਇਹ ਸਮਾਜ ਸੇਵੀ ਲਾਲ ਚੌਕ 'ਤੇ ਤਿਰੰਗਾ ਲਹਿਰਾ ਚੁੱਕੀ ਹੈ। ਪੜ੍ਹੋ ਪੂਰੀ ਖਬਰ...
Published : Aug 26, 2023, 6:52 PM IST
ਪ੍ਰਿੰਸੀਪਲ ਵੱਲੋਂ ਜਾਨਵੀ ਦੀ ਤਾਰੀਫ਼:ਸਕੂਲ ਦੀ ਪ੍ਰਿੰਸੀਪਲ ਸਤਵੰਤ ਕੋਰ ਭੁੱਲਰ ਨੇ ਕਿਹਾ ਕਿ ਜਾਨਵੀ ਵਰਗੇ ਬੱਚੇ ਸਾਡੇ ਸਮਾਜ ਦੇ ਲਈ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਅੱਜ ਜਾਨਵੀ ਨੇ ਡੀਏਵੀ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਲੁਧਿਆਣਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਚੰਦਰਯਾਨ 3 ਦੀ ਸਫਲਤਾ ਲਈ ਵਿਸ਼ੇਸ਼ ਹਵਨ ਯੱਗ ਕਰਵਾਇਆ ਹੈ। ਇਸ ਦੌਰਾਨ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਸਭ ਨੂੰ ਹੀ ਆਪਣੇ ਚੰਗੇ ਕੰਮਾਂ ਕਰਕੇ ਹੀ ਜਾਣਿਆ ਜਾਂਦਾ ਹੈ। ਇਸ ਲਈ ਸਾਡਾ ਸਭ ਦਾ ਫ਼ਰਜ਼ ਹੈ ਕਿ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰੀਏ। ਉਨ੍ਹਾਂ ਕਿਹਾ ਕਿ ਅੱਜ ਸੂਬੇ 'ਚ ਜਿਸ ਤਰਾਂ ਨਸ਼ੇ ਦੀ ਦਲ-ਦਲ ਵਿੱਚ ਨੌਜਵਾਨ ਪੀੜ੍ਹੀ ਡੁੱਬਦੀ ਜਾ ਰਹੀ ਹੈ, ਸਾਨੂੰ ਉਨ੍ਹਾ ਨੂੰ ਬਚਾਉਣ ਦੇ ਲਈ ਚੰਗੀ ਉਦਾਹਰਣ ਪੇਸ਼ ਕਰਨੀ ਹੋਵੇਗੀ, ਇਸ ਕਰਕੇ ਚੰਗੇ ਕੰਮ ਕਰਨ ਦੀ ਲੋੜ ਹੈ।
- Establishment of Chandigarh: ਖੂਬਸੂਰਤ ਸ਼ਹਿਰ ਨੇ ਉਜਾੜੇ ਕਈ ਪਿੰਡ, ਉੱਜੜੇ ਪਿੰਡਾਂ ਨੇ ਗਵਾਈ ਜ਼ਮੀਨ ਤੇ ਹੋਂਦ, ਦੇਖੋ ਖ਼ਾਸ ਰਿਪੋਰਟ
- Haryana SGMC: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕੀ ਇਕੱਤਰਤਾਵਾਂ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਗਾਈ ਰੋਕ
- Women Equality Day: ਆਧੁਨਿਕਤਾ ਵੱਲ ਵੱਧਦਾ ਪੰਜਾਬ ਪਰ ਔਰਤਾਂ ਨੂੰ ਅੱਜ ਤੱਕ ਨਹੀਂ ਮਿਲੀ ਸਮਾਜਿਕ ਬਰਾਬਰਤਾ, ਦੇਖੋ ਖਾਸ ਰਿਪੋਰਟ
ਮੈਂ ਜੱਜ ਬਣਨਾ ਹੈ: ਇਸ ਦੌਰਾਨ ਗੱਲ ਕਰਦਿਆਂ ਜਾਨਵੀ ਬਹਿਲ ਨੇ ਦੱਸਿਆ ਕਿ ਇਹ ਉਸਦਾ ਪਹਿਲਾ ਕਦਮ ਹੈ। ਜਾਨਵੀ ਜੱਜ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਤਿਆਰੀ ਕਰ ਰਹੀ ਹੈ। ਉਸਨੇ ਕਿਹਾ ਕਿ ਉਹ ਇਹ ਪੰਜਾਬ ਹਰਿਆਣਾ ਬਾਰ ਕੌਂਸਲ ਸਰਟੀਫਿਕੇਟ ਆਪਣੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਮਰਪਿਤ ਕਰਦੀ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ 'ਤੇ ਪਹੁੰਚ ਸਕੀ ਹੈ।