ਲੁਧਿਆਣਾ: ਸ਼ਹਿਰ ਵਿੱਚ ਗੱਤਕਾ ਖਿਡਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪੱਖੋਵਾਲ ਰੋਡ ਸਥਿਤ 31 ਵਿਲਾ ਕਲੋਨੀ 'ਚੋਂ ਬਰਾਮਦ ਹੋਈ ਹੈ। ਲਾਸ਼ ਦੇ ਦੋਵੇਂ ਹੱਥ ਕੱਟੇ ਹੋਏ ਸਨ। ਲਾਸ਼ ਦੀ ਹਾਲਤ ਕਾਫੀ ਖਰਾਬ ਸੀ, ਵੇਖਣ ਨੂੰ ਲੱਗ ਰਿਹਾ ਸੀ ਕੇ ਇਹ ਕਾਫੀ ਦਿਨਾਂ ਦੀ ਪਲਾਟ ਵਿੱਚ ਪਈ ਹੈ। ਮ੍ਰਿਤਕ ਦੀ ਪਛਾਣ ਰਘੁਵੀਰ ਸਿੰਘ ਵਾਸੀ ਪਿੰਡ ਬੱਲੋਵਾਲ ਵਜੋਂ ਹੋਈ ਹੈ। ਉਹ 5 ਅਕਤੂਬਰ ਤੋਂ ਘਰੋਂ ਲਾਪਤਾ ਸੀ ਅਤੇ ਉਸ ਦਾ ਮੋਬਾਈਲ ਲਾਸ਼ ਕੋਲੋਂ ਹੀ ਬਰਾਮਦ ਹੋਇਆ।
Ludhiana Gatka Player Murder: ਗੱਤਕਾ ਖਿਡਾਰੀ ਦਾ ਕਤਲ, ਪਲਾਟ ਵਿੱਚੋਂ ਹੱਥ ਕੱਟੀ ਲਾਸ਼ ਹੋਈ ਬਰਾਮਦ
Gatka Player Murder: ਲੁਧਿਆਣਾ ਵਿੱਚ ਇੱਕ ਗਤਕਾ ਖਿਡਾਰੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਹੱਥ ਕੱਟੇ ਹੋਏ ਦੀ ਲਾਸ਼ (Sikh Boy Murder In Ludhiana) ਪਲਾਟ ਚੋਂ ਮਿਲੀ ਹੈ।
Published : Oct 9, 2023, 11:54 AM IST
ਰੰਜਿਸ਼ ਤਹਿਤ ਕੀਤਾ ਕਤਲ, ਮਾਮਲੇ ਦੀ ਜਾਂਚ ਜਾਰੀ :ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਂਚ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਦੋਵੇਂ ਹੱਥ ਕੱਟੇ ਹੋਏ ਹਨ। ਵੇਖਣ ਨੂੰ ਇਹ ਕਿਸੇ ਰੰਜਿਸ਼ ਤਹਿਤ ਕੀਤਾ ਹੋਇਆ ਕਤਲ ਦਾ ਮਾਮਲਾ ਲੱਗ ਰਿਹਾ ਹੈ। ਪਲਾਟ ਵਿੱਚ ਪਈ ਲਾਸ਼ ਪੂਰੀ ਤਰਾਂ ਸੜ ਚੁੱਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰਨ ਲਈ ਪੋਸਟਮਾਰਟਮ ਲਈ ਭੇਜੀ ਦਿੱਤਾ ਹੈ, ਉਨ੍ਹਾਂ ਕਿਹਾ ਕਿ ਬਾਕੀ ਖੁਲਾਸੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਣਗੇ।
ਗੱਤਕੇ ਦਾ ਖਿਡਾਰੀ ਸੀ ਰਘੁਵੀਰ ਸਿੰਘ:ਮ੍ਰਿਤਕ ਗੁਰਸਿੱਖ ਨੌਜਵਾਨ ਰਘੁਵੀਰ ਸਿੰਘ ਗੱਤਕੇ ਦਾ ਖਿਡਾਰੀ ਸੀ ਅਤੇ ਉਸ ਦੀ ਉਮਰ ਕਰੀਬ 27 ਕੁ ਸਾਲ ਸੀ। ਉਸ ਦੇ ਪਰਿਵਾਰ ਨੂੰ ਉਸ ਦੇ ਕਤਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਬੇਰਹਿਮੀ ਨਾਲ ਉਸ ਦਾ ਕਲਤ ਕਰਕੇ ਲਾਸ਼ ਦੇ ਦੋਵੇਂ ਹੱਥ ਵੱਢ ਕੇ ਉਸ ਨੂੰ ਖਾਲੀ ਪਲਾਟ ਵਿੱਚ ਸੁੱਟਿਆ ਹੋਇਆ ਸੀ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਥਾਣਾ ਸਦਰ ਦਾ ਇਹ ਮਾਮਲਾ ਹੈ ਅਤੇ ਪਰਿਵਾਰ ਨੇ ਨੌਜਵਾਨ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਸੀ। ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਕੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ।