ਗੈਸ ਲੀਕ ਮਾਮਲੇ ਉਤੇ ਬੋਲੇ ਲੁਧਿਆਣਾ ਦੇ ਏਡੀਸੀ ਅਮਰਜੀਤ ਸਿੰਘ ਬੈਂਸ ਲੁਧਿਆਣਾ: 30 ਅਪ੍ਰੈਲ 2023 ਦਿਨ ਐਤਵਾਰ ਨੂੰ ਸਵੇਰੇ 7:30 'ਤੇ ਗਿਆਸਪੁਰਾ 'ਚ ਗੈਸ ਲੀਕ ਹੋਈ ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 4 ਲੋਕ ਜ਼ਖਮੀ ਹੋ ਗਏ ਸਨ। ਘਟਨਾ ਤੋਂ ਬਾਅਦ ਜਾਂਚ ਲਈ 4 ਟੀਮਾਂ ਦਾ ਗਠਨ ਕੀਤਾ। ਮੁਢਲੀ ਜਾਂਚ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਮੌਤਾਂ ਸੀਵਰੇਜ ਵਿੱਚ ਭਰੀ ਹਾਈਡ੍ਰੋਜਨ ਸਲਫਾਈਡ ਗੈਸ ਦੇ ਕਾਰਨ ਹੋਈਆਂ। ਪਰ ਜਾਂਚ ਟੀਮਾਂ ਨੇ ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। ਇੱਥੋ ਤੱਕ ਕਿ ਹਾਲੇ ਤੱਕ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਵੀ ਜੱਗ-ਜਾਹਰ ਨਹੀਂ ਕੀਤੀ ਗਈ।
ਅੱਜ ਕੀ ਉਡੀਆ ਅਫਵਾਹਾਂ?ਅੱਜ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖ਼ਬਰ ਨਸ਼ਰ ਹੋਈ ਸੀ ਕਿ ਜਾਂਚ ਕਮੇਟੀ ਨੇ ਸਨਅਤਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜਿਸ ਦੀ ਸਫਾਈ ਡੀਸੀ ਅਤੇ ਏ ਡੀ ਸੀ ਵੱਲੋਂ ਦਿੱਤੀ ਗਈ। ਉਨ੍ਹਾਂ ਖੁਲਾਸਾ ਕੀਤਾ ਕਿ ਅਜੇ ਤੱਕ ਕੋਈ ਵੀ ਰਿਪੋਰਟ ਤਿਆਰ ਨਹੀਂ ਕੀਤੀ ਗਈ ਹੈ ਜਿਸ ਰਾਹੀਂ ਸਨਅਤਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੋਵੇ। ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
"ਮੈਜਿਸਟਰੇਟ ਪੱਧਰ ਦੀ ਜਾਂਚ 'ਚ ਫਿਲਹਾਲ ਕੋਈ ਰਿਪੋਰਟ ਨਹੀਂ ਸੋਂਪੀ ਗਈ ਹੈ। ਮੁੱਢਲੀ ਜਾਂਚ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਟੀਮ ਦਾ ਗਠਨ ਕੀਤਾ ਗਿਆ ਸੀ। ਉਸ ਟੀਮ ਵੱਲੋਂ ਇਲਾਕੇ ਦੀਆਂ ਲਗਭਗ 17 ਫੈਕਟਰੀਆਂ ਅਜਿਹੀਆਂ ਸ਼ਨਾਖਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਚ ਕੁਝ ਕੈਮੀਕਲਾਂ ਦੀ ਵਰਤੋਂ ਹੁੰਦੀ ਹੈ। ਪਰ ਉਨ੍ਹਾਂ ਕੈਮੀਕਲਾਂ ਨੂੰ ਫਿਲਹਾਲ ਟੈਸਟ ਲਈ ਲੈਬ ਵਿਚ ਭੇਜਿਆ ਗਿਆ ਹੈ। ਪਟਿਆਲੇ ਦੇ ਵਿੱਚ ਸਥਿਤ ਹੈ ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ।"-ਅਮਰਜੀਤ ਸਿੰਘ ਬੈਂਸ, ਏਡੀਸੀ
ਫੈਕਟਰੀ ਨੂੰ ਨਹੀਂ ਮਿਲੀ ਕਲਿਨ ਚਿੱਟ:ਅਮਰਜੀਤ ਸਿੰਘ ਬੈਂਸ ਏਡੀਸੀ ਵੱਲੋਂ ਇਹ ਸਾਫ਼ ਕਿਹਾ ਗਿਆ ਹੈ ਕਿ ਫਿਲਹਾਲ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਈਨਲ ਜਾਂਚ ਰਿਪੋਰਟ ਕਿਸੇ ਵੀ ਅਧਿਕਾਰੀ ਨੂੰ ਨਹੀਂ ਸੌਂਪੀ ਗਈ। ਉਨ੍ਹਾਂ ਕਿਹਾ ਕਿ ਮਜਿਸਟਰੇਟ ਪੱਧਰ ਦੀ ਜਾਂਚ ਹਾਲੇ ਚੱਲ ਰਹੀ ਹੈ। ਪੀਪੀਸੀਬੀ (PPCB) ਵੱਲੋਂ ਆਪਣੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ 13 ਤੋਂ 14 ਫੈਕਟਰੀਆਂ ਅਜਿਹੀਆਂ ਹਨ ਜਿਨ੍ਹਾਂ ਵਿਚ ਕੈਮੀਕਲ ਦੀ ਵਰਤੋਂ ਹੁੰਦੀ ਹੈ। ਉਹਨਾਂ ਸਾਫ਼ ਕਿਹਾ ਕਿ ਇਹ ਕੋਈ ਗਲਤਫਹਿਮੀ ਹੋਈ ਹੈ। ਡੀਸੀ ਨੇ ਇਸ ਤਰ੍ਹਾਂ ਦੀ ਕੋਈ ਵੀ ਰਿਪੋਰਟ ਕਿਸੇ ਨੂੰ ਨਹੀਂ ਸੌਂਪੀ ਹੈ ਜਿਸ ਵਿੱਚ ਕਿਸੇ ਫੈਕਟਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਰਿਪੋਰਟ ਨੂੰ ਅਪਡੇਟ ਜ਼ਰੂਰ ਕੀਤਾ ਗਿਆ ਹੈ। ਇਸ ਨੂੰ ਪੂਰੀ ਰਿਪੋਰਟ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਰਿਪੋਰਟ ਨਹੀਂ ਆਈ ਜਿਸ ਵਿੱਚ ਲਿਖਿਆ ਗਿਆ ਹੋਵੇ ਕਿ ਫੈਕਟਰੀਆਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ:-
ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਮੌਕੇ ਬੋਲੇ ਮੁੱਖ ਮੰਤਰੀ, "ਇਹ ਓਹ ਸਰਦਾਰ ਸੀ, ਜਿਨ੍ਹਾਂ ਨੇ ਦਿੱਲੀ ਜਿੱਤ ਕੇ ਛੱਡੀ"
Kisan Mazdur: ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲਾਂ ਜਾਮ ਦਾ ਪ੍ਰੋਗਰਾਮ ਕੀਤਾ ਮੁਲਤਵੀ, ਪਹਿਲਵਾਨਾਂ ਦੇ ਹੱਕ 'ਚ ਖੜ੍ਹੇ ਰਹਿਣ ਦਾ ਕੀਤਾ ਐਲਾਨ
ਜਾਂਚ ਲਈ ਬਣਾਈਆਂ 4 ਟੀਮਾਂ :ਇਸ ਸਾਰੇ ਕਾਂਡ ਦੀ ਜਾਂਚ ਲਈ 4 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪਹਿਲੀ ਟੀਮਲੁਧਿਆਣਾ ਦੇ ਮੈਜਿਸਟਰੇਟ ਪੱਧਰ ਦੀ ਬਣਾਈ ਗਈ ਹੈ। ਜਿਸ 'ਚ ਏਡੀਸੀ ਅਮਰਜੀਤ ਸਿੰਘ ਬੈਂਸ ਨੂੰ ਜਾਂਚ ਦੀ ਜਿੰਮੇਵਾਰੀ ਸੌਂਪੀ ਗਈ। ਇਸ ਟੀਮ ਵੱਲੋਂ ਸੈਂਪਲ ਲੈ ਕੇ ਪਟਿਆਲਾ ਲੈਬ ਭੇਜੇ ਗਏ ਜੋ ਕਿ ਹਾਲੇ ਤੱਕ ਨਹੀਂ ਆਏ। ਦੂਜੀ ਟੀਮਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਡੀਸੀਪੀ ਪੱਧਰ ਦੇ ਅਧਿਕਾਰੀ ਦੀ ਅਗੁਵਾਈ 'ਚ ਬਣਾਈ ਗਈ, ਜਿਸ ਵੱਲੋਂ ਧਾਰਾ 304 ਦੇ ਤਹਿਤ ਅਣਪਛਾਤੇ 'ਤੇ ਮਾਮਲਾ ਦਰਜ ਤਾਂ ਕਰ ਲਿਆ ਗਿਆ। ਤੀਜੀ ਟੀਮਦਾ ਗਠਨ ਲੁਧਿਆਣਾ ਦੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰਾਂ ਦੀ ਸੰਯੁਕਤ ਰੂਪ 'ਚ ਬਣਾਈ ਗਈ। ਜਿਸ ਵੱਲੋਂ ਇਲਾਕੇ 'ਚ ਕਿੰਨੀਆਂ ਫੈਕਟਰੀਆਂ ਖ਼ਤਰਨਾਕ ਕੈਮੀਕਲ ਵਰਤ ਰਹੀਆਂ ਹਨ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਚੌਥੀ ਟੀਮਐਨਜੀਟੀ ਦੀ ਹੈ, ਜਿਸ ਵਿੱਚ 8 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜੋ 29 ਜੂਨ ਤੱਕ ਆਪਣੀ ਕੰਪਾਇਲਡ ਰਿਪੋਰਟ ਸੌਂਪੇਗੀ। ਐਨਜੀਟੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 20-20 ਲੱਖ ਰੁਪਏ ਦੀ ਮਾਲੀ ਮਦਦ ਦੇਣ ਲਈ ਸੂਬਾ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਹੁਣ ਤੱਕ ਮਾਮਲੇ ਦੀ ਜਾਂਚ ਵਿੱਚ ਕੀ ਆਇਆ ਸਾਹਮਣੇ
ਹੁਣ ਤੱਕ ਜਾਂਚ 'ਚ ਕੀ ਆਇਆ ਸਾਹਮਣੇ:ਅਜੇ ਤੱਕ ਹੋਈ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ 11 ਮੌਤਾਂ ਦੀ ਵਜ੍ਹਾ ਸੀਵਰੇਜ 'ਚ ਇਕੱਠੀ ਹੋਈ ਹਾਈਡ੍ਰੋਜਨ ਸਲਫਾਈਡ ਗੈਸ ਬਣੀ ਹੈ। ਇਹ ਕਿਵੇਂ ਬਣੀ ਇਹ ਗੱਲ ਸਾਹਮਣੇ ਆਉਣੀ ਅਜੇ ਬਾਕੀ ਹੈ। ਜਾਂਚ ਲਈ ਸੀਵਰੇਜ ਤੋਂ ਲਏ ਗਏ ਸੈਂਪਲ ਪਟਿਆਲਾ ਅਤੇ ਚੰਡੀਗੜ੍ਹ ਦੀਆ ਵੱਖ-ਵੱਖ ਲੈਬਾਂ ਵਿਚ ਭੇਜੇ ਗਏ ਹਨ ਜਿਨ੍ਹਾ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਨਗਰ ਨਿਗਮ ਅਤੇ ਪ੍ਰਦੂਸ਼ਣ ਬੋਰਡ ਵੱਲੋਂ ਇਲਾਕੇ ਦੀਆਂ 100 ਦੇ ਕਰੀਬ ਫੈਕਟਰੀਆਂ ਦੇ ਨਮੂਨੇ ਲਏ ਗਏ ਹਨ। ਜਿਨ੍ਹਾ 'ਚ 15 ਦੇ ਕਰੀਬ ਅਜਿਹੀ ਫੈਕਟਰੀਆਂ ਮਿਲੀਆਂ ਹਨ, ਜੋ ਕਿ ਖ਼ਤਰਨਾਕ ਰਸਾਇਣ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਫੈਕਟਰੀਆਂ ਤੋਂ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਪੰਜ ਦਿਨ ਦੀ ਜਾਂਚ ਤੋਂ ਬਾਅਦ ਵੀ ਨਤੀਜ਼ਾ ਜੀਰੋ:ਸੋ ਭਾਵੇਂ ਵੱਡੇ ਪੱਧਰ 'ਤੇ ਜਾਂਚ ਲਈ 4 ਟੀਮਾਂ ਦਾ ਗਠਨ ਕਰ ਲਿਆ ਗਿਆ ਪਰ ਹਾਲੇ ਤੱਕ ਲੁਧਿਆਣਾ ਗੈਸ ਕਾਂਡ ਮਾਮਲੇ ਵਿੱਚ ਪ੍ਰਸ਼ਾਸਨ ਦੇ ਹੱਥ ਪੂਰੀ ਤਰ੍ਹਾਂ ਖਾਲੀ ਹਨ। ਜਾਂਚ ਟੀਮਾਂ ਇਹ ਜਾਂਚ ਕਰ ਰਹੀਆਂ ਹਨ ਕਿ ਇਹ ਗੈਸ ਘਰਾਂ ਤੱਕ ਕਿਸ ਤਰ੍ਹਾਂ ਪਹੁੰਚੀ?, ਕਿਸ ਦੀ ਲਾਪਰਵਾਹੀ ਨਾਲ ਇਹ ਘਟਨਾ ਵਾਪਰੀ ਅਤੇ ਗੈਸ ਦੇ ਸੀਵਰੇਜ ਵਿੱਚ ਇਹ ਗੈਸ ਏਨੀ ਵੱਡੀ ਮਾਤਰਾ ਵਿੱਚ ਕਿਵੇਂ ਜਮ੍ਹਾਂ ਹੋਈ। ਪਰ ਹੁਣ ਤੱਕ ਇਹ ਜਾਂਚ ਟੀਮਾਂ ਇਨ੍ਹਾਂ ਸਭ ਸਵਾਲਾਂ ਤੋਂ ਪਰਦਾ ਨਹੀਂ ਚੁੱਕ ਸਕੀਆਂ। 11 ਮੌਤਾਂ ਦਾ ਜ਼ਿੰਮੇਵਾਰ ਕੌਣ ਇਸ 'ਤੇ ਵੀ ਅਜੇ ਸਵਾਲ ਬਾਕੀ ਹਨ...
ਇਹ ਵੀ ਪੜ੍ਹੋ:-'ਆਪ' ਦੇ ਖ਼ਿਲਾਫ਼ ਪ੍ਰਚਾਰ ਲਈ ਮੂਸੇਵਾਲਾ ਦੇ ਮਾਪੇ ਜਲੰਧਰ ਲਈ ਰਵਾਨਾ, ਵੋਟਰਾਂ ਨੂੰ ਕੀਤੀ ਅਪੀਲ, ਕਿਹਾ- 'ਆਪ' ਨੂੰ ਨਾ ਪਾਈ ਜਾਵੇ ਵੋਟ