ਜਾਇਜ਼ਾ ਲੈਣ ਪਹੁੰਚੀ NGT ਦੀ ਟੀਮ, ਕਾਰੋਬਾਰੀਆਂ ਵੱਲੋਂ ਵਿਰੋਧ, ਕਿਹਾ- "ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ" ਲੁਧਿਆਣਾ :ਅੱਜ ਲੁਧਿਆਣਾ ਗਿਆਸਪੁਰਾ 'ਚ ਗੈਸ ਲੀਕ ਹੋਣ ਦੇ ਮਾਮਲੇ 'ਚ ਐੱਨਜੀਟੀ ਦੀ ਟੀਮ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚ ਕੇ ਸੀਵਰੇਜ ਦੀ ਜਾਂਚ ਕੀਤੀ ਗਈ। ਉਨ੍ਹਾਂ ਦੇ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨਗਰ ਨਿਗਮ ਦੀ ਟੀਮ ਵੀ ਸੀ। ਇਸ ਮੌਕੇ ਐੱਨਜੀਟੀ ਵੱਲੋਂ ਗਠਿਤ ਟੀਮ ਦੇ ਮੈਂਬਰ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਗੁੱਸੇ ਹੁੰਦੇ ਵੀ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਪੁਲਸ ਮੀਡੀਆ ਨੂੰ ਵੀ ਮੌਕੇ ਤੋਂ ਦੂਰ ਕਰਦੀ ਨਜ਼ਰ ਆਈਐਨਜੀਟੀ ਦੀ ਟੀਮ ਨੇ ਵੀ ਅੰਦਰ ਜਾ ਕੇ ਉਨ੍ਹਾਂ ਘਰਾਂ ਦੀ ਸਮੁੱਚੀ ਸਥਿਤੀ ਦਾ ਮੁਆਇਨਾ ਕੀਤਾ ਜਿੱਥੇ ਗੈਸ ਲੀਕ ਹੋਣ ਕਾਰਨ ਮੌਤਾਂ ਹੋਈਆਂ ਹਨ।
ਟੀਮ ਆਉਣ ਤੋਂ ਬਾਅਦ ਕਾਰੋਬਾਰੀ ਵੀ ਪਹੁੰਚੇ :ਐਨਜੀਟੀ ਟੀਮ ਦੇ ਆਉਣ ’ਤੇ ਲੁਧਿਆਣਾ ਦੇ ਕਾਰੋਬਾਰੀ ਵੀ ਮੌਕੇ ’ਤੇ ਪਹੁੰਚ ਗਏ, ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਾਰੋਬਾਰੀਆਂ ਨੂੰ ਐਨਜੀਟੀ ਟੀਮ ਦੇ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਗਿਆ, ਪਰ ਕਾਰੋਬਾਰੀਆਂ ਨੇ ਮੌਕੇ ’ਤੇ ਕਿਹਾ ਕਿ ਸਨਅਤ ਨੂੰ ਟਾਰਗੇਟ ਬਣਾਉਣ ਲਈ ਬਿਨਾਂ ਕਿਸੇ ਕਾਰਨ ਦੋਸ਼ ਲਗਾਏ ਜਾ ਰਹੇ ਨੇ, ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਾਂਚ ਵਿਚ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਜਾ ਰਹੀ ਹੈ, ਪਰ ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਹੈ ਕਿ ਫੈਕਟਰੀਆਂ 'ਤੇ ਛਾਪੇਮਾਰੀ ਕੀਤੀ ਜਾਵੇਗੀ | ਇਸ ਨਾਲ ਮਜ਼ਦੂਰ ਘਬਰਾ ਜਾਣਗੇ ਅਤੇ ਸਾਡਾ ਕੰਮ ਪ੍ਰਭਾਵਿਤ ਹੋਵੇਗਾ।
- MIG-21 Crash : ਹਨੂੰਮਾਨਗੜ੍ਹ ਵਿੱਚ MIG-21 ਹਾਦਸਾਗ੍ਰਸਤ, 2 ਸਥਾਨਕ ਵਾਸੀਆਂ ਦੀ ਮੌਤ, ਪਾਇਲਟ ਸੁਰੱਖਿਅਤ
- Amritsar Blast : ਦੋ ਦਿਨਾਂ 'ਚ ਦੂਜਾ ਧਮਾਕਾ, ਘਟਨਾ ਵਾਲੀ ਥਾਂ ਦਾ ਡੀਜੀਪੀ ਨੇ ਲਿਆ ਜਾਇਜ਼ਾ, ਕਿਹਾ- ਇਹ IED ਧਮਾਕਾ ਨਹੀਂ
- Wrestler Case: ਸਾਂਸਦ ਬ੍ਰਿਜ ਭੂਸ਼ਣ ਸ਼ਰਨ ਨੇ ਕਿਹਾ ਸੁਪਰੀਮ ਕੋਰਟ ਦੇ ਫੈਸਲੇ ਦਾ ਕਰਾਂਗਾ ਸਵਾਗਤ, 'ਦੋਸ਼ੀ ਹੋਇਆ ਤਾਂ ਮਾਰ ਦਿਓ'
ਕਾਰੋਬਾਰੀਆਂ ਨੇ ਕਿਹਾ ਕਿ ਅਸੀਂ ਇੱਥੇ ਆਪਣਾ ਪੱਖ ਰੱਖਣ ਲਈ ਆਏ ਹਾਂ ਪਰ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।ਇਸ ਮੌਕੇ ਕਾਰੋਬਾਰੀਆਂ ਨੇ ਇਹ ਵੀ ਕਿਹਾ ਕਿ ਅਸੀਂ ਜਾਂਚ ਲਈ ਤਿਆਰ ਹਾਂ ਪਰ ਜਾਂਚ ਉਨ੍ਹਾਂ ਸ਼ਕਤੀਆਂ ਤੋਂ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਆਧਾਰ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਮਾਪਦੰਡ ਪੂਰੇ ਨਹੀਂ ਕੀਤੇ ਜਾ ਰਹੇ ਹਨ ਜਾਂ ਉਹ ਰਸਾਇਣਾਂ ਦੀ ਵਰਤੋਂ ਕਰ ਰਹੀ ਹੈ।
ਕਾਰੋਬਾਰੀਆਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਠਹਿਰਾਇਆ ਜ਼ਿੰਮੇਵਾਰ :ਕਾਰੋਬਾਰੀਆਂ ਨੇ ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਸ ਹਾਦਸੇ ਦੀ ਮੁੱਖ ਵਜ੍ਹਾ ਇਲਾਕੇ ਦੇ ਅੰਦਰ ਗੈਸ ਨਿਕਲਣ ਲਈ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਨਾ ਹੋਣਾ ਹੈ ਜਿਸ ਕਰਕੇ ਗੈਸ ਇਕੱਠੀ ਹੁੰਦੀ ਗਈ ਅਤੇ ਲੋਕਾਂ ਦੇ ਘਰਾਂ ਵਿਚੋਂ ਇਸ ਦਾ ਰਿਸਾਵ ਹੋ ਗਿਆ, ਕਾਰੋਬਾਰੀਆਂ ਨੇ ਕਿਹਾ ਕਿ ਹਰ ਵਾਰ ਇੰਡਸਟਰੀ ਨੂੰ ਹਰ ਕਿਸੇ ਹਾਦਸੇ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਜਦੋਂ ਕਿ ਅਸੀਂ ਸਰਕਾਰ ਵੱਲੋਂ ਦੱਸੇ ਗਏ ਸਾਰੇ ਨਿਯਮਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।