ਲੁਧਿਆਣਾ:ਸ਼ਹਿਰ ਦੇ ਫੋਕਲ ਪੁਆਇੰਟ ਵਿੱਖੇ ਅੱਜ ਕੂੜੇ ਦੇ ਡੱਪ ਨੂੰ ਅਚਾਨਕ ਅੱਗ ਲੱਗਣ ਕਾਰਨ ਲੋਕਾਂ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਤੁਰੰਤ ਅੱਗ ਬੁਝਾਓ ਅਮਲੇ ਦੀ ਗੱਡੀਆਂ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਲਗਭਗ ਤਿੰਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਹਾਲੇ ਵੀ ਕੂੜੇ ਦੇ ਡੰਪ 'ਚ ਅੱਗ ਸੁਲਗ ਰਹੀ ਹੈ ਪਰ ਮੌਕੇ ਤੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਅੱਗ 'ਤੇ ਕਾਬੂ ਨਾ ਪਾਇਆਂ ਜਾਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਅਤੇ ਨਾਲ ਲੱਗਦੇ ਟ੍ਰੀਟਮੈਂਟ ਪਲਾਂਟ ਤੱਕ ਵੀ ਅੱਗ ਪਹੁੰਚ ਸਕਦੀ ਸੀ।
ਕੂੜੇ ਦੇ ਡੰਪ 'ਚ ਲੱਗੀ ਅੱਗ, ਲੋਕਾਂ 'ਚ ਹਫੜਾ-ਦਫੜੀ ਦਾ ਮਾਹੌਲ - ਲੁਧਿਆਣਾ
ਕੂੜੇ ਦੇ ਡੰਪ ਨੂੰ ਅਚਾਨਕ ਅੱਗ ਲੱਗਣ ਕਾਰਨ ਲੋਕਾਂ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਤੁਰੰਤ ਅੱਗ ਬੁਝਾਓ ਅਮਲੇ ਦੀ ਤਿੰਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
ਅੱਗ ਬੁਝਾਓ ਅਮਲੇ
ਅੱਗ ਬੁਝਾਊ ਅਮਲੇ ਦੇ ਮੁਲਾਜ਼ਮ ਨੇ ਦੱਸਿਆ ਕਿ ਹੁਣ ਤੱਕ 2 ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਈਆਂ ਜਾ ਚੁੱਕੀਆਂ ਹਨ, ਜੱਲਦ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ। ਮੌਕੇ 'ਤੇ ਮੌਜੂਦ ਇਕ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਹ ਅੱਗ ਕਾਫ਼ੀ ਲੰਬੇ ਸਮੇਂ ਤੋਂ ਲੱਗੀ ਹੋਈ ਹੈ, ਉਨ੍ਹਾਂ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਅੱਗ ਬੁਝਾਊ ਅਮਲਾ ਮੌਕੇ ਤੇ ਨਾ ਪਹੁੰਚਦਾ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।