ਲੁਧਿਆਣਾ: ਟਿੱਬਾ ਰੋਡ 'ਤੇ ਸਥਿਤ ਸ਼ਰਮਾ ਪ੍ਰੋਸੈਸਿੰਗ ਫੈਕਟਰੀ 'ਚ ਸ਼ੁੱਕਰਵਾਰ ਦੀ ਸਵੇਰੇ ਨੂੰ ਅਚਾਨਕ ਹੀ ਭਿਆਨਕ ਅੱਗ ਲੱਗ ਗਈ, ਜਿਸ ਨਾਲ ਫੈਕਟਰੀ ਦੇ ਆਲੇ-ਦੁਆਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਸ਼ਰਮਾ ਪ੍ਰੋਸੈਸਿੰਗ ਫੈਕਟਰੀ 'ਚ ਅੱਗ ਲੱਗਣ ਦੇ ਨਾਲ ਹੀ ਨਾਲ ਵਾਲੇ ਗੱਤਾ ਗੋਦਾਮ ਵੀ ਅੱਗ ਦੀ ਲਪੇਟ 'ਚ ਆ ਗਿਆ ਜਿਸ ਨਾਲ ਅੱਗ ਵੱਧ ਗਈ।
ਅੱਗ ਬੁਝਾਉ ਅਮਲੇ ਦੇ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਵੇਰ 4:40 ਦੇ ਕਰੀਬ ਸ਼ਰਮਾ ਪ੍ਰੋਸੈਸਿੰਗ ਫੈਕਟਰੀ ਤੋਂ ਸੂਚਨਾ ਮਿਲੀ ਸੀ ਕਿ ਫੈਕਟਰੀ 'ਚ ਅੱਗ ਲੱਗੀ ਹੈ ਪਰ ਜਦੋਂ ਉਨ੍ਹਾਂ ਨੇ ਉੱਥੇ ਪਹੁੰਚ ਕੇ ਦੇਖਿਆ ਤਾਂ ਅੱਗ ਨੇ ਭਿਆਨਕ ਰੂਪ ਲੈ ਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪ੍ਰੋਸੈਸਿੰਗ ਫੈਕਟਰੀ ਦੇ ਨਾਲ ਹੀ ਗੱਤਾ ਗੋਦਾਮ ਨੂੰ ਵੀ ਅੱਗ ਲੱਗੀ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਸ਼ਰਮਾ ਪ੍ਰੋਸੈਸਿੰਗ ਫੈਕਟਰੀ 'ਚ ਕਪੜੇ ਨੂੰ ਟਿਊਬਲਰ ਤੇ ਸਿਲੰਡਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੀ ਪ੍ਰੋਸੈਸਿੰਗ ਫੈਕਟਰੀ ਦੇ ਨਾਲ ਵਾਲਾ ਗੋਦਾਮ ਹੈ ਉਸ 'ਚ ਕਬਾੜੀ ਦਾ ਸਮਾਨ ਸੀ। ਇਸ 'ਚ ਗੱਤਾ ਕਾਗਜ ਤੇ ਪਲਾਸਿਟਕ ਦਾ ਸਮਾਨ ਸੀ ਜਿਸ ਦੌਰਾਨ ਅੱਗ ਨੇ ਭਿਆਨਕ ਰੂਪ ਲਿਆ ਸੀ।