ਪੰਜਾਬ

punjab

ETV Bharat / state

ਲੁਧਿਆਣਾ : ਸਿਹਤ ਮਹਿਕਮੇ ਵੱਲੋਂ ਛਾਪੇਮਾਰੀ ਤੋਂ ਬਾਅਦ ਫੈਕਟਰੀ ਸੀਲ - ਸਲੇਮ ਟਾਬਰੀ

ਲੁਧਿਆਣਾ ਦੇ ਸਲੇਮ ਟਾਬਰੀ ਵਿਚ ਸਥਿਤ ਕੇਕ ਅਤੇ ਪੇਸਟਰੀ ਆਦਿ ਬਣਾਉਣ ਦੀ ਇਕ ਫੈਕਟਰੀ ਦੇ ਵਿੱਚ ਸਿਹਤ ਮਹਿਕਮੇ ਵੱਲੋਂ ਛਾਪੇਮਾਰੀ ਕਰ ਕੇ ਖ਼ਰਾਬ ਹੋਏ ਕੇਕ ਅਤੇ ਲੰਘੀ ਮਿਆਦ ਦੀ ਵਰਤੀ ਜਾ ਰਹੀ ਕਰੀਮ ਦੇ ਸੈਂਪਲ ਲੈ ਕੇ ਲੈ ਭੇਜੇ ਗਏ ਹਨ। ਮੌਕੇ ਤੇ ਫੂਡ ਸੇਫਟੀ ਟੀਮ ਵੱਲੋਂ ਫੈਕਟਰੀ ਨੂੰ ਆਰਜ਼ੀ ਤੌਰ ਤੇ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੈਕਟਰੀ ਸੀਲ
ਫੈਕਟਰੀ ਸੀਲ

By

Published : Jul 3, 2021, 8:45 AM IST

ਲੁਧਿਆਣਾ : ਲੁਧਿਆਣਾ ਦੇ ਸਲੇਮ ਟਾਬਰੀ ਵਿਚ ਸਥਿਤ ਕੇਕ ਅਤੇ ਪੇਸਟਰੀ ਆਦਿ ਬਣਾਉਣ ਦੀ ਇਕ ਫੈਕਟਰੀ ਦੇ ਵਿੱਚ ਸਿਹਤ ਮਹਿਕਮੇ ਵੱਲੋਂ ਛਾਪੇਮਾਰੀ ਕਰ ਕੇ ਖ਼ਰਾਬ ਹੋਏ ਕੇਕ ਅਤੇ ਲੰਘੀ ਮਿਆਦ ਦੀ ਵਰਤੀ ਜਾ ਰਹੀ ਕਰੀਮ ਦੇ ਸੈਂਪਲ ਲੈ ਕੇ ਲੈ ਭੇਜੇ ਗਏ ਹਨ। ਮੌਕੇ ਤੇ ਫੂਡ ਸੇਫਟੀ ਟੀਮ ਵੱਲੋਂ ਫੈਕਟਰੀ ਨੂੰ ਆਰਜ਼ੀ ਤੌਰ ਤੇ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੈਕਟਰੀ ਸੀਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਜ਼ਿਲ੍ਹਾ ਸਿਹਤ ਅਫਸਰ ਰਾਜੇਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਲਾਕੇ 'ਚ ਇਕ ਫੈਕਟਰੀ ਅੰਦਰ ਗ਼ਲਤ ਸਮੱਗਰੀ ਦੀ ਵਰਤੋਂ ਕਰਕੇ ਬੇਕਰੀ ਪ੍ਰੋਡਕਟ ਬਣਾਏ ਜਾ ਰਹੇ ਨੇ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਟੀਮ ਨੇ ਚੈੱਕ ਕੀਤਾ ਅਤੇ ਸੈਂਪਲ ਲਏ ਜਿਨ੍ਹਾਂ ਨੂੰ ਜਾਂਚ ਲਈ ਲੈਬ ਚ ਭੇਜਿਆ ਗਿਆ ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੋ ਕਰੀਮ ਇੱਥੇ ਵਰਤੀ ਜਾ ਰਹੀ ਸੀ ਉਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਕੁਝ ਹੋਰ ਵੀ ਸਮੱਗਰੀ ਬਰਾਮਦ ਕੀਤੀ ਗਈ ਹੈ ਅਤੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਫੈਕਟਰੀ ਮਾਲਕਾਂ ਤੇ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਫੈਕਟਰੀ ਨੂੰ ਸਿਹਤ ਮਹਿਕਮੇ ਵੱਲੋਂ ਆਰਜ਼ੀ ਤੌਰ 'ਤੇ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ

ABOUT THE AUTHOR

...view details