ਲੁਧਿਆਣਾ: ਪੇਂਡੂ ਕਿਰਤੀ ਮੇਲੇ ਦੀ ਸ਼ੁਰੂਆਤ, ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤਾ ਉਪਰਾਲਾ
ਲੁਧਿਆਣਾ ਦੇ ਵਿੱਚ ਅੱਜ ਪੇਂਡੂ ਕਿਰਤੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ। ਐਨਆਰਐਮਐਲ ਸਕੀਮ ਦੇ ਤਹਿਤ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ।
ਲੁਧਿਆਣਾ: ਐਨਆਰਐਮਐਲ ਸਕੀਮ ਦੇ ਤਹਿਤ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਪਰਾਲੇ ਤਹਿਤ ਪੇਂਡੂ ਕਿਰਤੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ਤਹਿਤ ਉਨ੍ਹਾਂ ਨੂੰ ਸਿਖਲਾਈ ਦੇਣ ਤੋਂ ਬਾਅਦ ਗਰੁੱਪ ਬਣਾਏ ਜਾਂਦੇ ਨੇ ਅਤੇ 15 ਹਜ਼ਾਰ ਰੁਪਏ ਦੀ ਮਦਦ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਕੰਮ ਸਿੱਖ ਕੇ ਆਪਣਾ ਕੰਮ ਸ਼ੁਰੂ ਕਰ ਦਿੰਦਿਆਂ ਹਨ। ਇਨ੍ਹਾਂ ਮਹਿਲਾਵਾਂ ਦੇ ਬਣਾਏ ਗਏ ਸਮਾਨਾਂ ਦੀ ਅੱਜ ਪ੍ਰਦਰਸ਼ਨੀ ਵਿੱਚ 20 ਦੇ ਕਰੀਬ ਸਟਾਲ ਲਾਏ ਗਏ ਹਨ। ਇਨ੍ਹਾਂ ਵਿੱਚ ਸਾਰੇ ਸਟਾਲ ਮਹਿਲਾਵਾਂ ਦੇ ਹਨ। ਇਨ੍ਹਾਂ ਔਰਤਾਂ ਵੱਲੋਂ ਬਣਾਇਆ ਗਿਆ ਸਮਾਨ ਲੋਕਾਂ ਨੂੰ ਬੇਹਦ ਪਸੰਦ ਆ ਰਿਹਾ ਹੈ।