ਲੁਧਿਆਣਾ: ਜ਼ਿਲ੍ਹਾ ਅਦਾਲਤ (District Court) ਵੱਲੋਂ ਸਿਮਰਜੀਤ ਬੈਂਸ ਦੀ ਅੰਤ੍ਰਿਮ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਅੱਗੇ ਬੈਂਸ ਸਣੇ 8 ਮੁਲਜ਼ਮਾਂ ਦੇ ਪੇਸ਼ ਨਾ ਹੋਣ ਦੇ ਕਾਰਨ ਪੁਲਿਸ ਨੂੰ ਸਾਰੇ ਮੁਲਜ਼ਮਾਂ ‘ਤੇ 174a ਦਾ ਮਾਮਲਾ ਦਰਜ (174a case registered) ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਮਾਮਲੇ ਵਿੱਚ po ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਦਾ ਖੁਲਾਸਾ ਸਿਮਰਜੀਤ ਬੈਂਸ ‘ਤੇ ਬਲਾਤਕਾਰ ਦੇ ਇਲਜ਼ਾਮ (Allegations of rape) ਲਗਾਉਣ ਵਾਲੀ ਮਹਿਲਾ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਅਦਾਲਤ (Court) ਵੱਲੋਂ ਬੈਂਸ ਦੇ ਵਕੀਲ ਨੂੰ ਇਹ ਪੁੱਛਿਆ ਗਿਆ ਕਿ ਸੁਪਰੀਮ ਕੋਰਟ (Supreme Court) ਦੇ ਵਿੱਚ ਉਨ੍ਹਾਂ ਦਾ ਕਿਹੜਾ ਮਾਮਲਾ ਅਟਕਿਆ ਹੋਇਆ ਹੈ। ਜਿਸ ਤੋਂ ਬਾਅਦ ਇਸ ਬਾਰੇ ਉਨ੍ਹਾਂ ਦੱਸਿਆ ਕਿ ਅੰਤ੍ਰਿਮ ਜ਼ਮਾਨਤ ਅਰਜ਼ੀ ‘ਤੇ ਸੁਪਰੀਮ ਕੋਰਟ (Supreme Court) ਨੇ ਫ਼ਿਲਹਾਲ ਕੋਈ ਸੁਣਵਾਈ ਨਹੀਂ ਕੀਤੀ ਅਤੇ ਜੇਕਰ ਸੁਪਰੀਮ ਕੋਰਟ (Supreme Court) ਦੇ ਵਿੱਚ ਪਹਿਲਾਂ ਹੀ ਅਗਾਊਂ ਜ਼ਮਾਨਤ ਅਰਜ਼ੀ ਪਾਈ ਹੋਵੇ ਤਾਂ ਹੇਠਲੀ ਅਦਾਲਤ ਉਸ ‘ਤੇ ਸੁਣਵਾਈ ਨਹੀਂ ਕਰ ਸਕਦੀ। ਇਸ ਕਰਕੇ ਇਸ ਮਾਮਲੇ ‘ਤੇ ਹੇਠਲੀ ਅਦਾਲਤ ਨੇ ਕੋਈ ਵੀ ਫ਼ੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ।