ਪੰਜਾਬ

punjab

ETV Bharat / state

ਪੰਜਾਬ ਵਿੱਚ ਜਾਣੋ ਕੀ ਹੈ ਸਬਜੀਆਂ ਦੇ ਭਾਅ - ਲੁਧਿਆਣਾ ਸੂਬਜ਼ੀ ਰੇਟ

ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਸਬਜ਼ੀਆਂ ਦੇ ਭਾਅ ਕੀਤੇ ਜਾਂਦੇ ਹਨ। ਮੰਡੀ 'ਚ ਸਿਰਫ ਵੱਡੇ ਠੇਕੇਦਾਰਾਂ ਨੂੰ ਜਾਣ ਦੀ ਇਜਾਜ਼ਤ ਹੈ।

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨਿਰਧਾਰਿਤ ਕੀਮਤਾਂ 'ਤੇ ਵਿਕਦੀਆਂ ਨੇ ਸਬਜ਼ੀਆਂ
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨਿਰਧਾਰਿਤ ਕੀਮਤਾਂ 'ਤੇ ਵਿਕਦੀਆਂ ਨੇ ਸਬਜ਼ੀਆਂ

By

Published : May 8, 2020, 10:52 AM IST

ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ ਅਤੇ ਇਸ ਦੌਰਾਨ ਲੋਕਾਂ ਦੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਲਗਾਤਾਰ ਉਪਰਾਲੇ ਕਰ ਰਿਹਾ ਹੈ। ਲੋਕਾਂ ਕੋਲ ਰੋਜ਼ਗਾਰ ਨਾ ਹੋਣ ਕਾਰਨ ਜਨਤਾ ਤੋਂ ਬੋਝ ਘਟਾਓਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ ਅਤੇ ਇਨ੍ਹਾਂ ਕੀਮਤਾਂ 'ਤੇ ਹੀ ਰਿਹੜੀ ਨਾਲੇ ਅੱਗੇ ਸਬਜ਼ੀ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜਾਜ਼ਾਤ ਹੈ।

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨਿਰਧਾਰਿਤ ਕੀਮਤਾਂ 'ਤੇ ਵਿਕਦੀਆਂ ਨੇ ਸਬਜ਼ੀਆਂ

ਸਬਜ਼ੀ ਖਰੀਦਣ ਆਏ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਸਪਲਾਈ ਕਰਨ ਵਾਲੇ ਰੇਹੜੀਆਂ ਵਾਲਿਆਂ ਦੀਆਂ ਕੀਮਤਾਂ ਮੰਡੀ ਦੀਆਂ ਕੀਮਤਾਂ ਤੋਂ ਕੁੱਝ ਵੱਧ ਜ਼ਰੂਰ ਹੁੰਦੀਆਂ ਹਨ ਪਰ ਉਨ੍ਹਾਂ ਲੋਕਾਂ ਨੇ ਵੀ ਪੈਸੇ ਕਮਾਉਣੇ ਹਨ ਇਸ ਕਰਕੇ ਲੋਕ ਉਨ੍ਹਾਂ ਤੋਂ ਹੀ ਸਬਜ਼ੀ ਖਰੀਦ ਲੈਂਦੇ ਹਨ।

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨਿਰਧਾਰਿਤ ਕੀਮਤਾਂ 'ਤੇ ਵਿਕਦੀਆਂ ਨੇ ਸਬਜ਼ੀਆਂ

ਉਧਰ ਸਬਜ਼ੀ ਵੇਚਣ ਵਾਲੇ ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਿਰਧਾਰਿਤ ਕੀਮਤਾਂ 'ਤੇ ਹੀ ਸਬਜ਼ੀ ਵੇਚੀ ਜਾਂਦੀ ਹੈ ਜੋ ਮੰਡੀ ਬੋਰਡ ਅਤੇ ਪ੍ਰਸ਼ਾਸਨ ਵੱਲੋਂ ਤੈਅ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀ ਸਪਲਾਈ ਪਿੱਛੋਂ ਵੀ ਨਿਰੰਤਰ ਚੱਲ ਰਹੀ ਹੈ ਪਰ ਗਰਮੀਆਂ ਕਰਕੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਨੁਕਸਾਨ ਜ਼ਰੂਰ ਝੱਲਣਾ ਪੈ ਰਿਹਾ ਹੈ ਕਿਉਂਕਿ ਸਬਜ਼ੀ ਦੀ ਵਿਕਰੀ ਬਹੁਤ ਤੇਜ਼ੀ ਨਾਲ ਨਹੀਂ ਹੋ ਰਹੀ।

ABOUT THE AUTHOR

...view details