ਲੁਧਿਆਣਾ:ਦਾਨ ਉਤਸਵ ਮੁਹਿਮ ਦੇ ਤਹਿਤ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੋਰ ਸਟੇਡੀਅਮ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਲੋਕਾਂ ਨੂੰ ਆਪਣਾ ਵੇਸਟੇਜ ਸਮਾਨ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਇਸੇ ਦੇ ਤਹਿਤ ਸੈਂਕੜੇ ਦੀ ਤਾਦਾਦ ਵਿੱਚ ਪਹੁੰਚੇ ਲੋਕਾਂ ਨੇ ਆਪਣੇ ਘਰ ਦਾ ਵੇਸਟੇਜ ਸਮਾਨ ਦਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਬੀ ਮਲਿਕ ਅਤੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸ਼ਹਿਰ ਦੇ ਹੋਰ ਵੀ ਅਧਿਕਾਰੀਆਂ ਤੋਂ ਇਲਾਵਾ ਐਨ.ਜੀ.ਓ ਦੇ ਮੈਂਬਰ ਵੀ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ ਵੇਸਟੇਜ ਸਮਾਨ ਦਾਨ ਕਰਨ ਨਾਲ ਇਹ ਕਿਸੇ ਜ਼ਰੂਰਤਮੰਦ ਦੇ ਕੰਮ ਆਵੇਗਾ।
ਇਹ ਮੁਹਿਮ ਵਿਸ਼ੇਸ਼ ਤੌਰ ਉੱਤੇ ਸਿਟੀ ਨੀਡ ਲੁਧਿਆਣਾ ਅਤੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਅੱਜ ਸ਼ਨੀਵਾਰ ਨੂੰ ਲੁਧਿਆਣਾ ਦੇ ਇੰਡੋਰ ਸਟੇਡੀਅਮ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਨੇ ਆਪਣਾ ਨਾ ਵਰਤਣ ਵਾਲਾ ਸਮਾਨ ਦਾਨ ਕੀਤਾ। ਜਿਸ ਵਿੱਚ ਪਾਉਣ ਵਾਲੇ ਕੱਪੜਿਆਂ ਤੋਂ ਇਲਾਵਾ ਘਰੇਲੂ ਵਰਤੋ ਦਾ ਸਮਾਨ ਪੁਰਾਣੇ ਮੋਬਾਇਲ ਫੋਨ ਤੋਂ ਇਲਾਵਾ ਬੱਚਿਆਂ ਦੇ ਖਿਡੌਣੇ, ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ, ਆਰਟੀਫਿਸ਼ਲ ਜੁਲਰੀ ਹਰ ਤਰ੍ਹਾਂ ਦਾ ਸਮਾਨ ਜੋ ਕਿ ਲੋਕਾਂ ਦੇ ਕੰਮ ਨਹੀਂ ਆਉਂਦਾ ਉਹ ਉੱਥੇ ਦਾਨ ਕੀਤਾ ਗਿਆ।
Daan Utsaav in Ludhiana : ਜ਼ਰੂਰਤਮੰਦ ਲੋਕਾਂ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ, ਉੱਚ ਅਧਿਕਾਰੀਆਂ ਤੇ ਲੋਕਾਂ ਨੇ ਵਾਧੂ ਸਮਾਨ ਕੀਤਾ ਦਾਨ - Daan Utsaav in Ludhiana
Daan Utsaav At Indoor Stadium Pakhowal Road: ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੋਰ ਸਟੇਡੀਅਮ ਵਿੱਚ ਦਾਨ ਉਤਸਵ ਤਹਿਤ ਕੈਂਪ ਲਗਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਤੇ ਲੋਕਾਂ ਨੇ ਵਾਧੂ ਸਮਾਨ ਦਾਨ ਕੀਤਾ, ਤਾਂ ਜ਼ਰੂਰਤਮੰਦ ਲੋਕਾਂ ਦੇ ਕੰਮ ਆ ਸਕੇ। (Daan Utsaav in Ludhiana)
Published : Oct 21, 2023, 2:30 PM IST
ਸਿਟੀ ਨੀਡ ਦੀ ਮਦਦ ਦੇ ਨਾਲ ਅੱਜ ਸ਼ਨੀਵਾਰ ਨੂੰ ਇਹ ਮਹਾਂਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਕਿਹਾ ਕਿ ਇਸ ਦੀ ਕਾਫੀ ਲੋੜ ਸੀ, ਇਸ ਨਾਲ ਲੋੜਵੰਦਾਂ ਨੂੰ ਉਹਨਾਂ ਦੀ ਮਦਦ ਦਾ ਸਮਾਨ ਪਹੁੰਚ ਸਕੇਗਾ।
- Hosiery Traders expect Increase: ਠੰਢ ਦੇ ਆਗਾਜ਼ ਨਾਲ ਹੌਜ਼ਰੀ ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ, ਗਰਮ ਕੱਪੜਿਆਂ ਦੀ ਵਧੀ ਡਿਮਾਂਡ
- Disclosure in RTI: ਸਰਕਾਰੀ ਪੈਸੇ ਉੱਤੇ ਐਸ਼ ਕਰ ਰਹੇ ਹਨ ਪੰਜਾਬ ਦੇ ਵਿਧਾਇਕ ਤੇ ਮੰਤਰੀ, ਖਜ਼ਾਨੇ 'ਤੇ ਪਾਇਆ ਭਾਰ, ਇੱਕ ਵਿਧਾਇਕ ਨੇ ਲਿਆ 350 ਭੱਤਾ !
- High Court Notice to Punjab Government: ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, ਮੰਗਿਆ ਜਵਾਬ
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਇੱਕ ਨੇਕੀ ਦੀ ਦੀਵਾਰ ਬਣਾਈ ਜਾਵੇਗੀ, ਜਿਸ ਵਿੱਚ ਇਸ ਤਰ੍ਹਾਂ ਦੇ ਕੱਪੜੇ ਜੋ ਕਿ ਲੋਕਾਂ ਦੇ ਕੰਮ ਨਹੀਂ ਆਉਂਦੇ, ਉਹ ਇੱਥੇ ਦਾਨ ਕੀਤੇ ਜਾ ਸਕਣਗੇ। ਖਾਸ ਕਰਕੇ ਉਹ ਲੋਕ ਇੱਥੋਂ ਆਪਣੇ ਜ਼ਰੂਰਤ ਮੰਦ ਦਾ ਸਮਾਨ ਲੈ ਸਕਣਗੇ, ਜੋ ਕਿ ਉਹ ਸਮਾਨ ਖਰੀਦਣ ਦੇ ਸਮੱਰਥ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਹ ਆਪਸੀ ਭਾਈਚਾਰਾ ਕਿਸਾਨ ਅਤੇ ਇੱਕ ਦੂਜੇ ਦੇ ਮਦਦ ਆਉਣ ਦੀ ਇੱਕ ਚੰਗੀ ਪਹਿਲ ਹੈ, ਉਹਨਾਂ ਨੇ ਖਾਸ ਤੌਰ ਉੱਤੇ ਸਿਟੀ ਨੀਡ ਐਨਜੀਓ ਦਾ ਧੰਨਵਾਦ ਕੀਤਾ।