ਲੁਧਿਆਣਾ: ਮੀਡੀਆ ਵਿੱਚ ਲਗਾਤਾਰ ਕੁਝ ਲੋਕਾਂ ਵੱਲੋਂ ਇਹ ਖ਼ਬਰਾਂ ਨਸ਼ਰ ਕੀਤੀ ਜਾ ਰਹੀਆਂ ਸਨ ਕਿ ਡੀਐੱਮਸੀ 'ਚ ਇੱਕ ਮਹਿਲਾ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਈ ਗਈ ਹੈ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮਹਿਲਾ ਦੇ ਟੈਸਟ ਮੁੱਢਲੀ ਸਟੇਜ 'ਤੇ ਹੀ ਪਾਜ਼ੀਟਿਵ ਪਾਏ ਗਏ ਹਨ ਅਤੇ ਉਸ ਦੇ ਸੈਂਪਲ ਪੁਣੇ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੇ ਕੋਰੋਨਾ ਵਾਇਰਸ ਪੀੜਤ ਹੋਣ ਦੀ ਪੁਸ਼ਟੀ ਹੋਵੇਗੀ। ਡੀਸੀ ਨੇ ਦੱਸਿਆ ਕਿ ਲੁਧਿਆਣਾ 'ਚ ਹੁਣ ਤੱਕ 45 ਲੋਕਾਂ ਦੇ ਸੈਂਪਲ ਭਰੇ ਗਏ ਹਨ ਜਿਨ੍ਹਾਂ 'ਚ ਹੁਣ ਤੱਕ 33 ਨੈਗੇਟਿਵ ਹਨ ਅਤੇ 12 ਅਜੇ ਪੈਂਡਿੰਗ ਹਨ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਝੂਠੀਆਂ ਅਫਵਾਹਾਂ ਅਤੇ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਉਨ੍ਹਾਂ ਦੀ ਸਲਾਹ ਵੀ ਹੈ ਅਤੇ ਚੇਤਾਵਨੀ ਹੈ ਕਿ ਉਹ ਬਿਨ੍ਹਾਂ ਅਧਿਕਾਰਿਕ ਪੁਸ਼ਟੀ ਤੋਂ ਕੁੱਝ ਵੀ ਅਜਿਹਾ ਨਾ ਦਿਖਾਉਣ। ਡੀਸੀ ਪ੍ਰਦੀਪ ਅਗਰਵਾਲ ਨੇ ਵੀ ਕਿਹਾ ਕਿ ਕਰਫਿਊ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਆਇਤ ਹਾਲੇ ਨਹੀਂ ਦਿੱਤੀ ਗਈ ਹੈ, ਪਰ ਲੋਕ ਕੁਝ ਘਰਾਂ ਤੋਂ ਬਾਹਰ ਨਿਕਲ ਰਹੇ ਨੇ, ਜਿਨ੍ਹਾਂ ਨੂੰ ਇਹ ਜਾਨਣਾ ਜ਼ਰੂਰੀ ਹੈ।