ਲੁਧਿਆਣਾ:ਕੇਂਦਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਡਰਾਈਵਰਾਂ ਦਾ ਗੁੱਸਾ ਲੁਧਿਆਣਾ ਵਿੱਚ ਵੀ ਖੁੱਲ੍ਹ ਕੇ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਢੰਡਾਰੀ ਨੇੜੇ ਲੁਧਿਆਣਾ-ਦਿੱਲੀ ਜੀਟੀ ਰੋਡ ਜਾਮ ਕਰ ਦਿੱਤਾ। ਕਰੀਬ ਅੱਧਾ ਘੰਟਾ ਜੀਟੀ ਰੋਡ ਜਾਮ ਰਿਹਾ। ਅਖੀਰ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਕੇ ਡਰਾਈਵਰ ਨੂੰ ਹਟਾ ਕੇ ਰਸਤਾ ਖੁੱਲ੍ਹਵਾਇਆ। ਧਰਨਾਕਾਰੀ ਡਰਾਈਵਰਾਂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਕਾਨੂੰਨ ਉਨ੍ਹਾਂ ਨਾਲ ਧੱਕਾ ਹੈ ਅਤੇ ਉਹ ਇਸ ਕਾਨੂੰਨ ਨੂੰ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਣਗੇ।
ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ 'ਤੇ ਡਰਾਈਵਰਾਂ ਨੇ ਲਗਾਇਆ ਜਾਮ, ਪੁਲਿਸ ਨੇ ਗੱਲਬਾਤ ਮਗਰੋਂ ਖੁੱਲ੍ਹਵਾਇਆ ਜਾਮ - ਲੁਧਿਆਣਾ ਵਿੱਚ ਜਾਮ
Ludhiana Delhi National Highway blocked: ਟਰੱਕ ਚਾਲਕਾਂ ਨੇ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰਦਿਆਂ ਲੁਧਿਆਣਾ- ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰਕੇ ਆਪਣਾ ਰੋਸ ਪ੍ਰਗਟਾਇਆ। ਇਸ ਦੌਰਾਨ ਜਾਮ ਲੱਗਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਈ ਤਾਂ ਪੁਲਿਸ ਨੇ ਗੱਲਬਾਤ ਦੇ ਨਾਲ ਮਸਲਾ ਹੱਲ ਕਰਵਾਇਆ।
Published : Jan 3, 2024, 10:15 PM IST
ਵਿਰੋਧ ਲਗਾਤਾਰ ਕੀਤਾ ਜਾ ਰਿਹਾ: ਟਰੱਕ ਡਰਾਈਵਰਾਂ ਨੇ ਕਿਹਾ ਕਿ ਸਾਡੇ ਨਾਲ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਬਦਸਲੂਕੀ ਵੀ ਕੀਤੀ ਗਈ ਹੈ, ਜਿਸ ਦੇ ਰੋਹ ਵਿੱਚ ਆ ਕੇ ਉਹਨਾਂ ਨੇ ਜਾਮ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪਬਲਿਕ ਪਰੇਸ਼ਾਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਜੋ ਇਹ ਕਾਨੂੰਨ ਬਣਾਏ ਗਏ ਹਨ, ਇਹ ਡਰਾਈਵਰਾਂ ਦੇ ਬਿਲਕੁਲ ਉਲਟ ਹਨ। ਉਹਨਾਂ ਕਿਹਾ ਕਿ ਇਕੱਲੇ ਡਰਾਈਵਰ ਹੀ ਸੜਕ ਹਾਦਸੇ ਲਈ ਜਿੰਮੇਵਾਰ ਨਹੀਂ ਹਨ, ਸਗੋਂ ਸੜਕਾਂ ਉੱਤੇ ਚੱਲਣ ਵਾਲੇ ਹੋਰ ਕਾਰਾਂ ਵਾਲੇ ਅਤੇ ਹੋਰ ਵਾਹਨਾਂ ਵਾਲੇ ਵੀ ਉੰਨੇ ਹੀ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਵਜੋਂ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ।
ਸੁਚਾਰੂ ਢੰਗ ਦੇ ਨਾਲ ਟਰੈਫਿਕ ਸ਼ੁਰੂ ਕਰ ਦਿੱਤਾ ਗਿਆ: ਹਾਲਾਂਕਿ ਇਸ ਦੌਰਾਨ ਜਦੋਂ ਕਾਫੀ ਗਰਮਾ ਗਰਮੀ ਪੁਲਿਸ ਅਤੇ ਟਰੱਕ ਡਰਾਈਵਰਾਂ ਦੀ ਹੋਈ ਤਾਂ ਉਸ ਤੋਂ ਬਾਅਦ ਮੌਕੇ ਮੌਕੇ ਉੱਤੇ ਪਹੁੰਚ ਕੇ ਸੀਨੀਅਰ ਅਫਸਰਾਂ ਨੇ ਟਰੱਕ ਡਰਾਈਵਰਾਂ ਨੂੰ ਸਮਝਾਇਆ। ਪੁਲਿਸ ਨੂੰ ਜਦੋਂ ਬਦਸਲੂਕੀ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਮਾੜਾ ਵਤੀਰਾ ਨਹੀਂ ਕੀਤਾ ਗਿਆ। ਡਰਾਈਵਰਾਂ ਦੀ ਗੱਲ ਸੁਣਨ ਮਗਰੋਂ ਹੀ ਇਹ ਜਾਮ ਲੋਕਾਂ ਦੀ ਪਰੇਸ਼ਾਨੀ ਦੇ ਮੱਦੇਨਜ਼ਰ ਖੁੱਲਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਹੋਣ ਕਰਕੇ ਕਾਫੀ ਵੱਡਾ ਜਾਮ ਵੀ ਲੱਗ ਗਿਆ ਪਰ ਉਸ ਤੋਂ ਬਾਅਦ ਸੁਚਾਰੂ ਢੰਗ ਦੇ ਨਾਲ ਟਰੈਫਿਕ ਸ਼ੁਰੂ ਕਰ ਦਿੱਤਾ ਗਿਆ।