ਲੁਧਿਆਣਾ: ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿੱਚ ਇੱਕ ਹਰੀਓਮ ਇੰਟਰਪ੍ਰਾਇਜਿਸ ਫਰਮ ਦੇ ਮਾਲਕ 'ਤੇ ਕੁਝ ਗੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫੈਕਟਰੀ ਦੇ ਫੋਰਮਾਨ ਨੇ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਿਰ ਵਿੱਚ ਵੀ ਉਨ੍ਹਾਂ ਨੇ ਦਾਤਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫੋਰਮਾਨ ਦੇ ਸਿਰ ਵਿੱਚ 17 ਟਾਂਕੇ ਲੱਗੇ ਹਨ। ਗਨੀਮਤ ਰਹੀ ਕਿ ਫੋਰਮੈਨ ਦੀ ਮੌਤ ਨਹੀਂ ਹੋਈ ਅਤੇ ਫੈਕਟਰੀ ਮਲਿਕ ਜਤਿਨ ਸਿੰਗਲਾ ਜੋ ਕਿ ਪਹਿਲਾਂ ਹੀ ਬੀਮਾਰ ਹੈ ਉਸਦੀ ਪਿੱਠ ਉੱਤੇ ਬੈਲਟਾਂ ਬੰਨ੍ਹੀਆਂ ਹੋਈਆਂ ਹਨ।
ਲੁਧਿਆਣਾ: ਫੈਕਟਰੀ ਮਾਲਕ 'ਤੇ ਜਾਨਲੇਵਾ ਹਮਲਾ - Owner Jatin Shingla
ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿੱਚ ਇੱਕ ਹਰੀਓਮ ਇੰਟਰਪ੍ਰਾਇਸ ਫਰਮ ਦੇ ਮਾਲਕ 'ਤੇ ਕੁਝ ਗੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ ਦੇ ਫੋਰਮਾਨ ਨੇ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਿਰ ਵਿੱਚ ਵੀ ਉਨ੍ਹਾਂ ਨੇ ਦਾਤਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫੋਰਮਾਨ ਦੇ ਸਿਰ ਵਿੱਚ 17 ਟਾਂਕੇ ਲੱਗੇ ਹਨ। ਗਨੀਮਤ ਰਹੀ ਕਿ ਫੋਰਮੈਨ ਦੀ ਮੌਤ ਨਹੀਂ ਹੋਈ ਅਤੇ ਫੈਕਟਰੀ ਮਲਿਕ ਜਤਿਨ ਸਿੰਗਲਾ ਜੋ ਕਿ ਪਹਿਲਾਂ ਹੀ ਬੀਮਾਰ ਹੈ ਉਸਦੀ ਪਿੱਠ ਉੱਤੇ ਬੈਲਟਾਂ ਬੰਨ੍ਹੀਆਂ ਹੋਈਆਂ ਹਨ।
ਉਸ ਦੀ ਪਿੱਠ ਵਿੱਚ ਕੋਈ ਤਕਲੀਫ ਹੈ ਪਰ ਉਸਦੀ ਬਾਂਹ ਤੇ 7 ਟਾਂਕੇ ਲੱਗੇ ਹਨ। ਹਮਲਾ ਕਰਨ ਵਾਲੇ ਪਿੰਡ ਦੇ ਹੀ ਮੁੰਡੇ ਦੱਸੇ ਜਾਂਦੇ ਨੇ ਜਿਨ੍ਹਾਂ ਵਿੱਚ ਸੋਨੀ ਬਾਬਾ ਦਾ ਨਾਮ ਵੀ ਹੈ ਅਤੇ ਉਨ੍ਹਾਂ ਨੇ ਉਸ 'ਤੇ ਨਸ਼ੇ ਵੇਚਣ ਦੇ ਵੀ ਇਲਜ਼ਾਮ ਲਗਾਏ ਹਨ। ਹਮਲਾਵਰ ਵਿੱਚੋਂ ਇੱਕ ਬੰਦਾ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਕੰਗਣਵਾਲ ਚੌਂਕੀ ਇੰਚਾਰਜ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਮਲਾਵਰ ਵਿੱਚੋਂ ਇੱਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।