ਪੰਜਾਬ

punjab

ETV Bharat / state

ਲੁਧਿਆਣਾ ਡੀਸੀ ਦਫ਼ਤਰ 'ਚ ਕੰਮਕਾਰ ਠੱਪ, ਲੋਕ ਹੋ ਰਹੇ ਖੱਜਲ ਖ਼ੁਆਰ - ਵਿੱਕੀ ਜੁਨੇਜਾ

ਲੁਧਿਆਣਾ ਦੇ ਡੀਸੀ ਦਫ਼ਤਰ 'ਚ 6 ਅਗਸਤ ਤੋਂ ਕੰਮ ਕਾਜ ਠੱਪ ਪਿਆ ਹੈ। ਜਿਸ ਕਾਰਨ ਕੰਮ ਕਾਜ ਕਰਵਾਉਣ ਆ ਰਹੇ ਲੋਕਾਂ ਨੂੰ ਪਰੇਸ਼ਾਨੀ ਝਲਣੀ ਪੈ ਰਹੀ ਹੈ।

ਲੁਧਿਆਣਾ ਡੀਸੀ ਦਫ਼ਤਰ 'ਚ ਕੰਮਕਾਰ ਠੱਪ
ਲੁਧਿਆਣਾ ਡੀਸੀ ਦਫ਼ਤਰ 'ਚ ਕੰਮਕਾਰ ਠੱਪ

By

Published : Aug 20, 2020, 3:48 PM IST

ਲੁਧਿਆਣਾ: ਜ਼ਿਲ੍ਹੇ ਦੇ ਡੀਸੀ ਦਫ਼ਤਰ 'ਚ 6 ਅਗਸਤ ਤੋਂ ਕੰਮ ਕਾਜ ਲਗਾਤਾਰ ਠੱਪ ਪਿਆ ਹੈ। ਆਪਣੀਆਂ ਮੰਗਾਂ ਨੂੰ ਲੈ ਜ਼ਿਲ੍ਹਾ ਡੀਸੀ ਦਫ਼ਤਰ ਦੇ ਸਾਰੀਆਂ ਸ਼ਾਖਾਵਾਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕਲਮ ਛੋੜ ਹੜਤਾਲ ਕੀਤੀ ਹੋਈ ਹੈ। ਦਫ਼ਤਰ 'ਚ ਸਾਰੀਆਂ ਸ਼ਾਖਾਵਾਂ 'ਚ ਤਾਲੇ ਜੜੇ ਹੋਏ ਹਨ ਜਿਸ ਕਾਰਨ ਕੰਮ ਕਾਜ ਕਰਵਾਉਣ ਆ ਰਹੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੁਧਿਆਣਾ ਡੀਸੀ ਦਫ਼ਤਰ 'ਚ ਕੰਮਕਾਰ ਠੱਪ

ਦੱਸਣਯੋਗ ਹੈ ਕਿ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਾ ਕਰਨ ਕਾਰਨ ਮੁਲਾਜ਼ਮਾਂ 'ਚ ਰੋਸ ਹੈ ਅਤੇ ਉਨ੍ਹਾਂ ਨੇ 6 ਅਗਸਤ ਤੋਂ ਕਲਮ ਛੋੜ ਹੜਤਾਲ ਕੀਤੀ ਹੋਈ ਹੈ। ਦਫ਼ਤਰ 'ਚ ਕੰਮ ਕਰਾਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਉਹ ਲੰਮਾ ਪੈਂਡਾ ਤੈਅ ਕਰ ਦਫ਼ਤਰ ਕੰਮ ਕਰਵਾਉਣ ਆਏ ਹਨ ਪਰ ਕੋਈ ਮੁਲਾਜ਼ਮ ਨਾ ਮਿਲਣ ਕਾਰਨ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਹੀ ਮੁੜਨਾ ਪੈ ਰਿਹਾ ਹੈ ਅਤੇ ਉਹ ਖੱਜਲ ਖੁਆਰ ਹੋ ਰਹੇ ਹਨ।

ਡੀਸੀ ਦਫ਼ਤਰ ਦੇ ਐਮਏ ਬ੍ਰਾਂਚ ਦੇ ਮੁਲਾਜ਼ਮ ਵਿੱਕੀ ਜੁਨੇਜਾ ਨੇ ਦੱਸਿਆ ਕਿ ਸਰਕਾਰ ਤੋਂ ਲੰਮੇ ਸਮੇਂ ਤੋਂ ਤਨਖ਼ਾਹਾਂ ਵਧਾਉਣ ਅਤੇ ਪ੍ਰਮੋਸ਼ਨ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਲਗਾਤਾਰ ਲਾਰੇ ਹੀ ਲਵਾਏ ਜਾ ਰਹੇ ਹਨ ਅਤੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਡੀਸੀ ਦਫ਼ਤ ਦੀਆਂ ਐਮਏ ਬ੍ਰਾਂਚ, ਅਸਲਾ ਸ਼ਾਖਾ, ਸ਼ਿਕਾਇਤ ਬ੍ਰਾਂਚ ਸ਼ਣੇ ਸਾਰੇ ਵਿਭਾਗਾਂ ਨੂੰ ਤਾਲੇ ਲੱਗੇ ਹੋਏ ਹਨ।

ਵਿੱਕੀ ਜੁਨੇਜਾ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਬਾਦਲ ਉਨ੍ਹਾਂ ਨੂੰ ਇਹ ਕਹਿ ਰਹੇ ਹਨ ਕਿ ਖ਼ਜ਼ਾਨਾ ਖਾਲੀ ਹੈ ਜਿਸ ਕਾਰਨ ਉਨ੍ਹਾਂ ਦੀਆਂ ਤਨਖ਼ਾਹਾਂ 'ਚ ਵਾਧਾ ਨਹੀਂ ਕੀਤਾ ਜਾ ਸਕਦਾ ਪਰ ਦਫ਼ਤਰ ਦੇ ਮੁਲਾਜ਼ਮ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਉਨ੍ਹਾਂ ਦੀ ਰਿਹਾਈਸ਼ 'ਤੇ ਬੈਠਕ ਹੋ ਰਹੀ ਹੈ, ਜਿਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਇਹ ਮੰਗ ਹੈ ਕਿ ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਦੋਂ ਤਕ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਹੇਗਾ ਅਤੇ ਉਹ ਆਪਣੀ ਹੜਤਾਲ ਜਾਰੀ ਰੱਖਣਗੇ।

ABOUT THE AUTHOR

...view details