ਲੁਧਿਆਣਾ: ਆਈਪੀਐਲ (IPL 2023) ਦੇ ਵਿਚ ਲੁਧਿਆਣਾ ਦੇ ਦੋ ਖਿਡਾਰੀਆਂ ਦੀ ਚੋਣ ਹੋਈ ਹੈ ਜਿਸ ਵਿੱਚ ਲੁਧਿਆਣਾ ਦੇ ਡਿਫੈਂਸ ਕਲੋਨੀ ਭਾਈ ਰਣਧੀਰ ਸਿੰਘ ਨਗਰ ਦਾ ਰਹਿਣ ਵਾਲਾ ਨਿਹਾਲ ਵਡੇਰਾ (Cricketer Nihal Singh Vadera) ਅਤੇ ਸਾਹਨੇਵਾਲ ਦਾ ਰਹਿਣ ਵਾਲਾ ਸਨਵੀਰ ਸ਼ਾਮਿਲ ਹਨ। ਨਿਹਾਲ ਦੀ ਚੋਣ ਮੁੰਬਈ ਇੰਡੀਅਨਜ਼ ਟੀਮ (mumbai indian team) ਦੇ ਵਿੱਚ ਹੋਈ ਹੈ।
ਜਦੋਂ ਕੇ ਸਨਵੀਰ ਦੀ ਚੋਣ ਹੈਦਰਾਬਾਦ ਟੀਮ ਦੇ ਲਈ ਹੋਈ ਹੈ। ਦੋਵਾਂ ਦੀ ਬੋਲੀ 20-20 ਲੱਖ ਰੁਪਏ ਦੇ ਵਿੱਚ ਲੱਗੀ ਹੈ। ਦੋਵਾਂ ਨੇ ਹੀ ਪੰਜਾਬ ਦਾ ਅਤੇ ਲੁਧਿਆਣੇ ਦਾ ਮਾਣ ਵਧਾਇਆ ਹੈ। ਦੋਵਾਂ ਹੀ ਪਰਿਵਾਰਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ। ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ, ਹਾਲਾਂਕਿ ਇਹ ਦੋਵੇਂ ਖਿਡਾਰੀ ਪਹਿਲਾ ਵੀ ਲੁਧਿਆਣਾ ਦਾ ਨਾਂ ਰੋਸ਼ਨ ਕਰ ਚੁੱਕੇ ਹਨ। ਕਈ ਕ੍ਰਿਕਟ ਦੇ ਟੂਰਨਾਮੈਂਟਾਂ ਦੇ ਵਿਚ ਇਨ੍ਹਾਂ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਜਿਸ ਕਰਕੇ ਇਨ੍ਹਾਂ ਦੀ ਚੋਣ ਹੋਣੀ ਇੰਡੀਅਨ ਪ੍ਰੀਮੀਅਰ ਲੀਗ 2023 (IPL) ਲਈ ਹੋਈ ਹੈ।
ਨਿਹਾਲ ਵਡੇਰਾ ਦਾ ਸਫ਼ਰ: ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਨਿਹਾਲ ਵਡੇਰਾ ਨੇ 8 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਖੇਡ ਦੀ ਸ਼ੁਰੂਆਤ ਕਰ ਦਿੱਤੀ ਸੀ। ਉਹ ਅੰਡਰ 19 ਭਾਰਤੀ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਉਹ ਅੰਡਰ 19 ਭਾਰਤੀ ਟੀਮ ਦੇ ਲਈ ਕਪਤਾਨੀ ਵੀ ਕਰ ਚੁੱਕੇ ਹਨ। ਹੁਣ ਉਹ ਮੋਹਾਲੀ ਦੇ ਵਿਚ ਪ੍ਰੈਕਟਿਸ ਕਰ ਰਿਹਾ ਹਨ। ਕਈ ਵਾਰ ਪੰਜਾਬ ਵੱਲੋਂ ਵੀ ਖੇਡ ਚੁੱਕਾ ਹਨ। ਰਣਜੀ ਟਰਾਫੀ ਦੇ ਵਿਚ ਵੀ ਆਪਣੀ ਖੇਡ ਦੇ ਜੌਹਰ ਵਿਖਾਏ ਹਨ। ਨਿਹਾਲ ਵਡੇਰਾ ਦਾ ਨਾ ਉਦੋਂ ਵੀ ਸੁਰੱਖਿਆ ਦੇ ਵਿਚ ਆਇਆ ਸੀ ਜਦੋਂ ਉਸ ਨੇ ਅੰਡਰ 23 ਟੂਰਨਾਮੈਂਟ ਦੇ ਵਿਚ 578 ਦੌੜਾਂ ਦੀ ਪਾਰੀ ਖੇਡਕੇ 66 ਸਾਲ ਦਾ ਰਿਕਾਰਡ ਤੋੜਿਆ ਸੀ।