ਲੁਧਿਆਣਾ :ਲੁਧਿਆਣਾ ਦੀ ਜਿਲ੍ਹਾ ਅਦਾਲਤ ਨੇ ਅੱਜ 2003 ਦੇ ਇੱਕ ਰਿਸ਼ਵਤ ਦੇ ਮਾਮਲੇ ਦੇ ਵਿੱਚ 13 ਪੁਲਿਸ ਮੁਲਾਜ਼ਮਾਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਰਿਸ਼ਵਤ ਮਾਮਲੇ ਵਿੱਚ ਇਹ 20 ਸਾਲ ਬਾਅਦ ਸਜ਼ਾ ਸੁਣਾਈ ਗਈ ਹੈ। ਸ਼ਿਕਾਇਤਕਰਤਾ ਸ਼ੁਭਾਸ਼ ਕੈਟੀ ਨੇ ਖੁਦ ਆਪਣਾ ਕੇਸ ਅਦਾਲਤ ਵਿੱਚ ਲੜਿਆ ਸੀ ਜਦੋਂਕਿ ਉਸਦੇ ਦੂਜੇ ਸਾਥੀ ਬਿੱਟੂ ਦੀ ਕੇਸ ਦੇ ਦੌਰਾਨ ਹੀ ਮੌਤ ਹੋ ਗਈ ਸੀ। ਮਾਮਲੇ ਵਿੱਚ ਇੱਕ ਸਬ ਇੰਸਪੈਕਟਰ ਸਣੇ 14 ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਬਾਕੀ 13 ਨੂੰ ਅਦਾਲਤ ਵੱਲੋਂ 20 ਸਾਲ ਬਾਅਦ ਸਜ਼ਾ ਸੁਣਾਈ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 500 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਦੀ ਰਿਸ਼ਵਤ ਉਹਨਾਂ ਤੋਂ ਪੁਲਿਸ ਮੁਲਾਜ਼ਮਾਂ ਦੇ ਲਈ ਹੈ, ਜਿਸ ਦੀ ਉਸ ਨੇ ਸੀਸੀਟੀਵੀ ਫੁਟੇਜ ਵੀ ਮੁਹਈਆ ਕਰਵਾਈ ਹੈ ਅਦਾਲਤ ਦੇ ਵਿੱਚ ਵੀ ਇਹ ਸਟਿੰਗ ਆਪਰੇਸ਼ਨ ਵਿਖਾਉਣ ਤੋਂ ਬਾਅਦ 20 ਸਾਲ ਕੇਸ ਚੱਲਿਆ ਅਤੇ ਆਖਿਰ ਕਾਰ ਇਨਸਾਫ ਮਿਲਿਆ ਹੈ।
Imprisoned In Bribery Case : ਰਿਸ਼ਵਤ ਮਾਮਲੇ ਵਿੱਚ 13 ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਕੈਦ, 2003 ਦਾ ਹੈ ਮਾਮਲਾ - ਰਿਸ਼ਵਤ ਮਾਮਲੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਕੈਦ
ਲੁਧਿਆਣਾ ਅਦਾਲਤ ਨੇ ਸਾਲ 2003 ਵਿੱਚ ਰਿਸ਼ਵਤ (Imprisoned in Bribery Case) ਮਾਮਲੇ ਵਿੱਚ 13 ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
Published : Oct 13, 2023, 7:04 PM IST
ਹਾਈਕੋਰਟ ਦਾ ਰੁੱਖ ਕੀਤਾ :ਸ਼ਿਕਾਇਤਕਰਤਾ ਅਤੇ ਆਪਣਾ ਕੇਸ ਖੁਦ ਲੜਨ ਵਾਲੇ ਸੁਭਾਸ਼ ਕੈਟੀ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਨੂੰ ਸਟਿੰਗ ਆਪਰੇਸ਼ਨ ਕਰਕੇ ਦਿੱਤਾ ਸੀ ਅਤੇ ਬਾਅਦ ਵਿੱਚ ਪੁਲਿਸ ਮੁਲਾਜ਼ਮ ਦੇ ਮਿਲੀ ਭੁਗਤ ਦੇ ਨਾਲ ਉਲਟਾ ਉਹਨਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਉਹਨਾਂ ਦੇ ਉੱਤੇ ਕੇਸ ਦਰਜ ਕਰ ਦਿੱਤਾ ਅਤੇ 20 ਬੋਰੀਆਂ ਭੁੱਕੀ ਦੀਆਂ ਪਾ ਦਿੱਤੀਆਂ ਜਿਸ ਤੋਂ ਬਾਅਦ ਉਨਾਂ ਨੇ ਹਾਈਕੋਰਟ ਦਾ ਰੁੱਖ ਕੀਤਾ ਫਿਰ ਮਨੁੱਖੀ ਅਧਿਕਾਰ ਸੰਸਥਾ ਦੇ ਕੋਲ ਗਏ। ਸਾਡੇ ਸਾਰੇ ਸਬੂਤ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਆਖਿਰਕਾਰ ਲਗਾਤਾਰ ਕੇਸ ਲੜਨ ਤੋਂ ਬਾਅਦ ਅੱਜ ਉਹਨਾਂ ਨੂੰ ਜਿੱਤ ਮਿਲੀ ਹੈ। ਉਹਨਾਂ ਕਿਹਾ ਕਿ ਅਦਾਲਤਾਂ ਦੇ ਵਿੱਚ ਦੇਰ ਹੈ ਪਰ ਅੰਧੇਰ ਨਹੀਂ ਹੈ।
- Zirakpur Encounter: ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਦੋਹਾਂ ਪਾਸਿਓ ਚੱਲੀਆਂ ਗੋਲੀਆਂ, ਇੱਕ ਗੈਂਗਸਟਰ ਗ੍ਰਿਫ਼ਤਾਰ
- Asian Games : ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ, ਨਹੀਂ ਪਹੁੰਚਿਆਂ ਆਪ ਵਿਧਾਇਕ
- Girl Climbed on Water Tank : ਕਬੱਡੀ ਦਾ ਮੈਚ ਨਾ ਖਿਡਾਉਣ 'ਤੇ ਖਿਡਾਰਨ ਆਪਣੇ ਪਿਤਾ ਨੂੰ ਨਾਲ ਲੈ ਕੇ ਚੜ੍ਹੀ ਪਾਣੀ ਵਾਲੀ ਟੈਂਕੀ 'ਤੇ ...
ਸੁਭਾਸ਼ ਕੈਟੀ ਨੇ ਸਾਡੀ ਟੀਮ ਦੇ ਨਾਲ 2003 ਦੀਆਂ ਪੁਲਿਸ ਮੁਲਾਜ਼ਮਾਂ ਦੀਆਂ ਸਟਿੰਗ ਆਪਰੇਸ਼ਨ ਦੀਆਂ ਵੀਡਿਓ ਵੀ ਸਾਂਝੀ ਕੀਤੀਆਂ ਹਨ, ਜਿਸ ਵਿੱਚ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦੇ ਨਜ਼ਰ ਆ ਰਹੇ ਹਨ। ਇਕ ਨਹੀਂ ਸਗੋ ਕਈ ਪੁਲਿਸ ਮੁਲਾਜ਼ਮ ਵੱਖ-ਵੱਖ ਸਮੇਂ ਤੇ ਆ ਕੇ ਰਿਸ਼ਵਤ ਲੈਂਦੇ ਹਨ। ਸੁਭਾਸ਼ ਕੈਟੀ ਨੇ ਕਿਹਾ ਜੇਕਰ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਮੈਨੂੰ ਮਾਰ ਦਿੱਤਾ ਹੁੰਦਾ। ਉਨ੍ਹਾਂ ਕਈ ਵਡੇ ਅਫ਼ਸਰਾਂ ਤੇ ਵੀ ਇਸ ਵਿਚ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਇਕ ਵਡੇ ਅਫ਼ਸਰ ਖਿਲਾਫ ਪਟੀਸ਼ਨ ਹਾਈਕੋਰਟ ਵਿੱਚ ਹੈ। ਅਸੀਂ ਉਸ ਖਿਲਾਫ ਵੀ ਲੜਾਈ ਕਰਨਗੇ।