ਪੰਜਾਬ

punjab

ETV Bharat / state

ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ 14 ਦਿਨ੍ਹਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ

Grain transport scam ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਾਣਯੋਗ (transport tender scam case) ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

Bharat Bhushan Ashu transport tender scam case
Bharat Bhushan Ashu transport tender scam case

By

Published : Aug 31, 2022, 3:00 PM IST

Updated : Aug 31, 2022, 8:49 PM IST

ਲੁਧਿਆਣਾ: Grain transport scam ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਾਣਯੋਗ (transport tender scam case) ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਆਸ਼ੂ ਨੂੰ 2 ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ ਹੁਣ ਜੁਡੀਸ਼ੀਆਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਆਸ਼ੂ ਦੇ ਕਰੀਬੀਆਂ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ। ਅੱਜ ਇਸ ਮਾਮਲੇ ਵਿੱਚ ਆਸ਼ੂ ਦੇ ਬੇਹੱਦ ਕਰੀਬੀ ਸੰਨੀ ਭਲਾ ਤੋਂ ਵੀ ਪੁਛਗਿੱਛ ਕੀਤੀ ਗਈ ਹੈ।

ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ 14 ਦਿਨ੍ਹਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ

ਇਸ ਮਾਮਲੇ ਵਿੱਚ ਈਡੀ ਵੱਲੋਂ ਵੀ ਭਾਰਤ ਭੂਸ਼ਣ ਆਸ਼ੂ ਤੇ ਸ਼ਿਕੰਜਾ ਕਸੇ ਜਾਣ ਦੀਆਂ ਗੱਲਾਂ ਚੱਲ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਇੰਫੋਰਸਮੈਂਟ ਡਾਇਰੈਕਟੋਰੇਟ FIR ਲੈ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਦੇ ਵਕੀਲ ਬਿਕਰਮ ਸਿੰਘ ਸਿੱਧੂ ਨੇ ਦੱਸਿਆ ਕਿ ਆਸ਼ੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਹੈ।

ਹਾਲਾਂਕਿ ED ਦੀ ਸ਼ਮੂਲੀਅਤ ਸਬੰਧੀ ਪੁੱਛੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਇਹ ਹਾਲੇ ਜਾਂਚ ਦਾ ਪਾਰਟ ਹੈ। ਇਸ ਸੰਬੰਧੀ ਕੋਈ ਖੁਲਾਸਾ ਹਾਲੇ ਨਹੀਂ ਕੀਤਾ ਜਾ ਸਕਦਾ ਨਾਲ ਹੀ ਆਸ਼ੂ ਦੇ ਕਰੀਬੀਆਂ ਤੋਂ ਕੀਤੀ ਜਾ ਰਹੀ ਹੈ। ਪੁੱਛ-ਗਿੱਛ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੀ ਮਾਮਲੇ ਵਿੱਚ ਪੁਛਗਿੱਛ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਗ੍ਰਿਫਤਾਰ ਤੇਲੂਰਮ ਨਿਆਇਕ ਹਿਰਾਸਤ ਵਿੱਚ ਹੈ। ਜਦੋਂ ਇਸ ਮਾਮਲੇ ਵਿੱਚ ਹਾਲੇ ਆਸ਼ੂ ਦੇ ਕਥਿਤ ਪੀਏ ਮੀਨੂ ਮਲਹੋਤਰਾ ਦੀ ਗ੍ਰਿਫਤਾਰੀ ਅਜੇ ਵੀ ਬਾਕੀ ਹੈ।

ਇਹ ਵੀ ਪੜ੍ਹੋ:ਟਰਾਂਸਪੋਰਟ ਟੈਂਡਰ ਘੁਟਾਲੇ 'ਚ ਵਿਜੀਲੈਂਸ ਵੱਲੋ 1 ਹੋਰ ਕਾਂਗਰਸੀ ਗ੍ਰਿਫ਼ਤਾਰ

Last Updated : Aug 31, 2022, 8:49 PM IST

ABOUT THE AUTHOR

...view details