ਲੁਧਿਆਣਾ: ਲੁਧਿਆਣਾ ਕੋਰਟ ਧਮਾਕਾ ਮਾਮਲੇ (Ludhiana District Court Blast case) ’ਚ ਪੰਜਾਬ ਦੇ ਡੀਜੀਪੀ ਚਟੋਪਾਧਿਆਏ ਨੇ ਧਮਾਕਾ ਕਰਨ ਵਾਲੇ ਗਗਨਦੀਪ ਸਿੰਘ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਹੈ ਅਤੇ ਖੰਨਾ ਦੇ ਥਾਣਾ ਸਦਰ ਵਿੱਚ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਉਹ ਇਕੱਲਾ ਸੀ। ਬਾਥਰੂਮ ਵਿਚ ਜਦੋਂ ਉਹ ਬੰਬ ਲਗਾ ਰਿਹਾ ਸੀ, ਪਰ ਉਹ ਆਤਮਘਾਤੀ ਨਹੀਂ ਸੀ। ਭਾਜਪਾ ਨੇ ਇਹ ਵੀ ਕਿਹਾ ਕਿ ਉਸ ਦੇ ਸਰੀਰ ਤੋਂ ਮਿਲੇ ਅਵਸ਼ੇਸ਼ਾਂ ਨੂੰ ਫੋਰੈਂਸਿਕ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਬਲਾਸਟ ਦੇ ਸ਼ੱਕੀ ਦੀ ਸ਼ਨਾਖਤ ਹੋਈ ਉਨ੍ਹਾਂ ਇਹ ਵੀ ਕਿਹਾ ਕਿ ਧਮਾਕੇ ਵਿੱਚ ਆਰਡੀਐਕਸ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਡੀਜੀਪੀ ਪੰਜਾਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਉਹ ਮਿਹਨਤ ਕਰਨੀ ਚਾਹੁੰਦੇ ਹਨ ਤਾਂ ਖੇਡਾਂ ਵਿੱਚ ਕੁਸ਼ਤੀ ਕਰਨ, ਕਬੱਡੀ ਵਿੱਚ ਕਰਨ। ਮਿਲਖਾ ਸਿੰਘ ਤੇ ਪਰਗਟ ਸਿੰਘ ਵਾਂਗ ਪੰਜਾਬ ਨੂੰ ਮਾਣ ਬਖਸ਼ੋ ਪਰ ਗੋਲੀਆਂ ਚਲਾਉਣਾ ਵੱਡਾ ਕੰਮ ਨਹੀਂ ਹੈ।
ਉੱਥੇ ਹੀ ਦੂਜੇ ਪਾਸੇ ਈਟੀਵੀ ਭਾਰਤ ਦੇ ਪੱਤਰਕਾਰ ਨੇ ਘਟਨਾ ਵਾਲੀ ਸਥਾਨ ਦਾ ਜਾਇਜਾ ਲਿਆ। ਪੱਤਰਕਾਰ ਨੇ ਦੱਸਿਆ ਕਿ ਜਿੱਥੇ ਬੰਬ ਫਿੱਟ ਕੀਤਾ ਗਿਆ ਸੀ ਉਸ ਪੂਰੇ ਬਾਥਰੂਮ ਦੇ ਪਰਖੱਚੇ ਉੱਡ ਗਏ ਹਨ ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਨੇੜੇ ਦੀ ਬਿਲਡਿੰਗ ਦੇ ਕਈ ਸ਼ਿਸ਼ੇ ਵੀ ਟੁੱਟ ਗਏ ਹਨ ਇੱਥੇ ਤੱਕ ਕਿ ਥੱਲੇ ਖੜੀਆਂ ਗੱਡੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।
ਡੀਜੀਪੀ ਪੰਜਾਬ ਨੇ ਕਿਹਾ ਕਿ ਸਾਡੀਆਂ ਜਾਂਚ ਏਜੰਸੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ 24 ਘੰਟਿਆਂ ਵਿੱਚ ਇਸ ਪੂਰੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਦੇ ਪਾਕਿਸਤਾਨ ਨਾਲ ਸਬੰਧ ਵੀ ਸਾਹਮਣੇ ਆ ਰਹੇ ਹਨ। ਜਾਂਚ ਏਜੰਸੀਆਂ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ।ਗਗਨਦੀਪ ਖ਼ਿਲਾਫ਼ ਸਾਲ 2019 ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਫਰਵਰੀ 2022 ਵਿੱਚ ਲੁਧਿਆਣਾ ਦੀ ਇਸੇ ਅਦਾਲਤ ਵਿੱਚ ਉਸ ਦੀ ਸੁਣਵਾਈ ਹੋਈ ਸੀ।
ਇਹ ਵੀ ਪੜੋ:ਲੁਧਿਆਣਾ ਬਲਾਸਟ ਤੇ ਬੇਅਦਬੀ ਦੀਆਂ ਘਟਨਾਵਾਂ ’ਤੇ ਡੀਜੀਪੀ ਦਾ ਵੱਡਾ ਬਿਆਨ