ਲੁਧਿਆਣਾ: ਜ਼ਿਲ੍ਹੇ ਵਿੱਚ ਬੀਤੇ ਦਿਨ ਇਕੱਠੇ ਹੀ 48 ਕੋਰੋਨਾ ਦੇ ਮਾਮਲੇ ਆਉਣ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਹੋਰ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਤੋਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਦੀਆਂ ਤਸਵੀਰਾਂ ਦੇਰ ਰਾਤ ਸਾਹਮਣੇ ਆਈਆਂ ਜਦੋਂ ਐਂਬੂਲੈਂਸ ਦੇ ਵਿੱਚ ਗੌਰਵ ਨਾਂਅ ਦੇ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ ਨੂੰ ਅਬਦੁੱਲਾਪੁਰ ਗਲੀ ਨੰਬਰ 2 ਤੋਂ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਲੁਧਿਆਣਾ 'ਚ ਦੇਰ ਰਾਤ ਇੱਕ ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਲਿਆਂਦਾ ਗਿਆ ਹਸਪਤਾਲ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਕੋਰੋਨਾ ਵਾਇਰਸ ਪੀਪੀਈ ਕਿੱਟਾਂ ਪਾ ਕੇ ਪਹੁੰਚੇ ਅਤੇ ਪੁਲਿਸ ਦੀ ਟੀਮ ਵੀ ਨਾਲ ਤੈਨਾਤ ਰਹੀ ਤਾਂ ਜੋ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ। ਬਹੁਤ ਹੀ ਇਹਤਿਹਾਤ ਨਾਲ ਕੋਰੋਨਾ ਵਾਰੀਅਰਜ਼ ਵੱਲੋਂ ਮਰੀਜ਼ ਨੂੰ ਐਂਬੂਲੈਂਸ 'ਚ ਬਿਠਾਇਆ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 32 ਲੱਖ ਤੋਂ ਪਾਰ, 2 ਲੱਖ 33 ਹਜ਼ਾਰ ਮੌਤਾਂ
ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਲਿਜਾਣ ਮੌਕੇ ਵਿਸ਼ੇਸ਼ ਤੌਰ 'ਤੇ ਨਾਲ ਪੁਲਿਸ ਦੀ ਟੀਮ ਨੂੰ ਵੀ ਭੇਜਿਆ ਗਿਆ। ਥਾਣਾ ਮਾਡਲ ਟਾਊਨ ਤੋਂ ਵਿਸ਼ੇਸ਼ ਤੌਰ 'ਤੇ ਪੁਲਿਸ ਦੀ ਟੀਮ ਵੀ ਪਹੁੰਚੀ ਅਤੇ ਮੌਕੇ 'ਤੇ ਮੌਜੂਦ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਮਿਲੀ ਇਤਲਾਹ ਤੋਂ ਬਾਅਦ ਗੌਰਵ ਨਾਂਅ ਦੇ ਮਰੀਜ਼ ਨੂੰ ਲੈਣ ਲਈ ਉਹ ਐਂਬੂਲੈਂਸ 'ਚ ਆਏ ਹਨ।
ਉਨ੍ਹਾਂ ਕਿਹਾ ਕਿ ਇਹ ਮਰੀਜ਼ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂ ਨਹੀਂ ਹੈ ਸਗੋਂ ਪਹਿਲਾਂ ਤੋਂ ਹੀ ਟੀਬੀ ਦਾ ਮਰੀਜ਼ ਹੈ, ਜਿਸ ਦਾ ਇਲਾਜ ਇੱਕ ਸਾਲ ਤੋਂ ਚੱਲ ਰਿਹਾ ਹੈ ਅਤੇ ਬੀਤੇ ਦਿਨੀਂ ਉਸ ਦਾ ਕੋਰੋਨਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ।