ਲੁਧਿਆਣਾ ਕੈਸ਼ ਵੈਨ ਲੁੱਟ ਦੇ ਮਾਮਲੇ 'ਚ 5 ਕਰੋੜ ਰੁਪਏ ਸਮੇਤ 6 ਮੁਲਜ਼ਮ ਗ੍ਰਿਫ਼ਤਾਰ ਲੁਧਿਆਣਾ : ਪੁਲਿਸ ਨੇ ਆਖਰਕਾਰ (CMS) ਸੀਐਮਐਸ ਕੰਪਨੀ ਦੇ ਵਿੱਚ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੰਜ ਕਰੋੜ ਰੁਪਏ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਸ਼ਨਾਖ਼ਤ ਮਨਜਿੰਦਰ ਸਿੰਘ ਉਰਫ ਮਨੀ ਵਾਸੀ ਪਿੰਡ ਅੱਬੂਵਾਲ ਦਾ ਵਜੋ ਹੋਈ ਹੈ। ਉਸ ਨੇ ਮਨਦੀਪ ਕੌਰ ਜੋ ਕਿ ਉਸ ਦੇ ਸੰਪਰਕ ਵਿਚ ਆਈ ਸੀ ਉਸ ਨਾਲ ਮਿਲ ਕੇ ਹੀ ਪੂਰੀ ਸਾਜਿਸ਼ ਨੂੰ ਅੰਜਾਮ ਦਿੱਤਾ।
'ਘਰ ਦਾ ਭੇਤੀ ਲੰਕਾ ਢਾਹੇ' : ਲਜ਼ਮਾਂ ਦੇ ਵਿਚ ਮਨਜਿੰਦਰ ਸਿੰਘ ਜੋ ਕਿ cms company ਦਾ ਡਰਾਈਵਰ ਹੈ। ਉਸ ਤੋਂ ਇਲਾਵਾ ਮਨਦੀਪ ਸਿੰਘ ਪਿੰਡ ਕੋਠੇਹਾਰੀ ਜਗਰਾਓਂ, ਹਰਵਿੰਦਰ ਸਿੰਘ ਜਗਰਾਉ ਪਰਮਜੀਤ ਸਿੰਘ ਪਿੰਡ ਕਾਉਂਕੇ ਕਲਾਂ, ਹਰਪ੍ਰੀਤ ਸਿੰਘ ਵਾਸੀ ਡੇਹਲੋਂ ਸ਼ਾਮਿਲ ਸਨ। ਹਾਲਾਂਕਿ ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਹਨਾਂ ਵਿੱਚ ਇਸ ਪੂਰੇ ਕੇਸ ਦੀ ਮਾਸਟਰ ਮਾਇੰਡ ਮਨਦੀਪ ਕੌਰ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਸ਼ਨ ਅਤੇ ਨੰਨੀ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ, ਹਾਲਾਂਕਿ ਪੁਲਿਸ ਨੇ ਹਾਲੇ ਛੇਵੇਂ ਮੁਲਜ਼ਮ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਦਾਅਵਾ ਕੀਤਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਿਵੇਂ ਹੋਈ ਗ੍ਰਿਫਤਾਰੀ:ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਸ਼ੱਕ ਹੋ ਰਿਹਾ ਸੀ ਕਿ ਕੰਪਨੀ ਦਾ ਕੋਈ ਨਾ ਕੋਈ ਮੁਲਾਜ਼ਮ ਵਿਚ ਸ਼ਾਮਿਲ ਹੈ, ਜਿਸ ਤੋਂ ਬਾਅਦ ਅਸੀਂ ਇਸ ਲੀਡ 'ਤੇ ਕੰਮ ਕੀਤਾ। ਲਗਾਤਾਰ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਪੂਰੀ ਵਾਰਦਾਤ ਲਈ ਮਨਜਿੰਦਰ ਸਿੰਘ ਅਤੇ ਮਨਦੀਪ ਕੌਰ ਮਾਸਟਰ ਮਾਈਂਡ ਹਨ। ਇਹਨਾਂ ਸਾਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕੱਠੇ ਹੋ ਕੇ ਆਪਣੀਆਂ ਡਿਊਟੀਆਂ ਵੰਡੀਆਂ ਗਈਆਂ। ਪੰਜੇ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਜਦੋਂ ਕਿ ਮਨਦੀਪ ਕੌਰ ਦੇ ਨਾਲ ਚਾਰ ਹੋਰ ਮੁਲਾਜ਼ਮ ਗੱਡੀ 'ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ।
ਜਾਣੋ ਕੌਣ ਹੋਇਆ ਗ੍ਰਿਫਤਾਰ: ਮਨਜਿੰਦਰ cms ਕੰਪਨੀ ਦੇ ਵਿੱਚ ਵੱਖ-ਵੱਖ ਬੈਂਕਾਂ ਵਿਚ ਕੈਸ਼ ਪਾਉਣ ਦਾ ਕੰਮ ਕਰਦਾ ਸੀ। ਦੋ ਪਾਰਟੀਆਂ ਬਣਾਕੇ ਉਹਨਾਂ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਾਰਟੀ ਇੱਕ ਦੇ ਵਿੱਚ ਜਸਵਿੰਦਰ ਸਿੰਘ, ਅਰੁਣ, ਨੰਨ੍ਹੀ ਹਰਪ੍ਰੀਤ ਅਤੇ ਗੁਲਸ਼ਨ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਜਦੋਂ ਕੇ ਦੂਜੀ ਪਾਰਟੀ 'ਚ ਬਾਕੀ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਇਨ੍ਹਾਂ ਵੱਲੋਂ ਪਲੈਨਿੰਗ ਕੀਤੀ ਗਈ ਸੀ ਤੇ ਕੋਈ ਵੀ ਮੁਲਜ਼ਮ ਫੋਨ ਦੀ ਵਰਤੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਹੀਂ ਕਰੇਗਾ। ਜਿਸ ਕਰਕੇ ਕੰਪਨੀ ਦੇ ਸਾਰੇ ਹੀ ਕੈਮਰੇ ਦਾ ਰਿਕਾਰਡ ਇਹ ਆਪਣੇ ਨਾਲ ਲੈ ਗਏ ਪਰ ਘਰ ਦੇ ਸਾਹਮਣੇ ਲੱਗੇ ਕੈਮਰੇ ਦੇ ਵਿੱਚੋਂ ਉਹਨਾਂ ਨੂੰ ਲੀਡ ਮਿਲੀ। ਜਿਸ ਦੇ ਅਧਾਰ 'ਤੇ ਲਗਾਤਾਰ ਦਿਨ-ਰਾਤ ਕੰਮ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਿਸ਼ਨਰ ਨੇ ਕਿਹਾ ਜਿਹੜੇ ਚਾਰ ਮੁਲਜ਼ਮ ਬਾਕੀ ਹਨ ਉਨ੍ਹਾਂ ਨੂੰ ਵੀ ਜਲਦ ਫੜ ਲਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਟਵੀਟ:-ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਸਮਾਂ ਪਹਿਲਾਂ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਸੀ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ "ਲੁਧਿਆਣਾ ਕੈਸ਼ ਵੈਨ ਡਕੈਤੀ ਵਿੱਚ ਪੁਲਿਸ ਨੂੰ ਬਹੁਤ ਵੱਡੀ ਸਫਲਤਾ ..ਵੇਰਵੇ ਜਲਦੀ…"। ਇਸ ਤੋਂ ਤੁਰੰਤ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਮਾਮਲੇ ਵਿੱਚ 5 ਲੁਟੇਰੇ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਉਹ ਜਲਦ ਹੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਡੀਜੀਪੀ ਪੰਜਾਬ ਨੇ ਕਿਹਾ:ਡੀਜੀਪੀ ਪੰਜਾਬ ਵੱਲੋਂ ਇਸ ਕੇਸ ਦੇ ਕੰਮ ਕਰਨ ਵਾਲੀ ਟੀਮ ਲਈ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਜਿਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਦੌਰਾਨ ਸਿਰਫ 5 ਮੈਂਬਰ ਹੀ ਕੰਪਨੀ ਦੇ ਵਿਚ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਦੋ ਸੁਰੱਖਿਆ ਮੁਲਾਜ਼ਮ ਸਨ। ਬਾਕੀ ਕੈਸ਼ ਗਿਨਣ ਵਾਲੇ ਸਨ। ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੈਸ਼ ਵੈਨ ਨੂੰ ਪਿੰਡ ਮੰਡਿਆਣੀ ਫਿਰੋਜ਼ਪੁਰ ਰੋਡ ਵਿਖੇ ਝਾੜੀਆਂ ਵਿੱਚ ਛੱਡ ਕੇ ਲੁੱਟਿਆ ਹੋਇਆ ਕੈਸ਼ ਲੈ ਕੇ ਫਰਾਰ ਹੋ ਗਏ।
ਡੀਜੀਪੀ ਦਾ ਟਵੀਟ :- "ਡੀਜੀਪੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਇੱਕ ਵੱਡੀ ਸਫਲਤਾ ਵਿੱਚ, ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਸ਼ ਵੈਨ ਲੁੱਟ ਦੇ ਮਾਮਲੇ ਨੂੰ ਹੱਲ ਕੀਤਾ ਹੈ। ਯੋਜਨਾ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਮੁਲਜ਼ਮ ਫੜੇ ਗਏ ਹਨ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ । ਜਾਂਚ ਜਾਰੀ ਹੈ।"