ਲੁਧਿਆਣਾ :ਲੁਧਿਆਣਾ ਵਿਖੇ ਸੀਐਮਐਸ ਕੰਪਨੀ ਵਿੱਚ ਹੋਈ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਮੁਲਜ਼ਮ ਫੜੇ ਗਏ ਹਨ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ । ਜਾਂਚ ਜਾਰੀ ਹੈ।"
- Ludhiana Cash Van Robbery Case: ਲੁਧਿਆਣਾ ਲੁੱਟ ਮਾਮਲੇ ਵਿੱਚ 5 ਗ੍ਰਿਫ਼ਤਾਰ, ਹੋਏ ਵੱਡੇ ਖੁਲਾਸੇ
- Bloody Clash in Amloh: ਬੱਚਿਆਂ ਦੀ ਲੜਾਈ ਪਿੱਛੇ ਨਿਹੰਗ ਸਿੰਘ ਦੇ ਬਾਣੇ 'ਚ ਹਮਲਾਵਰ ਨੇ ਵੱਢਿਆ ਵਿਅਕਤੀ ਦਾ ਗੁੱਟ
- ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਬਰਾਬਰ ਅਤੇ ਸਥਿਰ ਵਿਕਾਸ ਨੂੰ ਯਕੀਨੀ ਬਣਾਏਗਾ ‘ਪੰਜਾਬ ਵਿਜ਼ਨ ਦਸਤਾਵੇਜ਼’, ਮੁੱਖ ਮੰਤਰੀ ਨੇ ਕੀਤਾ ਰਿਲੀਜ
ਮੰਡਿਆਣੀ ਦੀ ਸਰਪੰਚ ਨੇ ਸਾਂਝੇ ਕੀਤੇ ਕਈ ਅਹਿਮ ਪਹਿਲੂ :ਇਸ ਪੂਰੀ ਲੁੱਟ ਦੇ ਲਿੰਕ ਪੁਲਿਸ ਨੂੰ ਮੁੱਲਾਂਪੁਰ ਦੇ ਪੰਡੋਰੀ ਪਿੰਡ ਤੋਂ ਮਿਲੇ ਦਸੇ ਜਾ ਰਹੇ ਨੇ, ਪੁਲਿਸ ਵੱਲੋਂ ਜਗਰਾਓਂ ਅਤੇ ਬਰਨਾਲਾ ਤੋਂ ਵੀ ਗ੍ਰਿਫਤਾਰ ਕੀਤੀ ਗਈ ਹੈ। ਮਾਮਲੇ ਵਿੱਚ ਪੁਲਿਸ ਨੇ ਪੰਡੋਰੀ ਤੋਂ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਅੱਧੀ ਦਰਜਨ ਸ਼ੱਕੀਆਂ ਨੂੰ ਹਿਰਾਸਤ ਚ ਲਿਆ ਸੀ, ਜਿਸ ਤੋਂ ਬਾਅਦ ਇਸ ਲੁੱਟ ਵਿੱਚ ਸ਼ਾਮਿਲ ਲੁਟੇਰਿਆਂ ਦਾ ਖੁਲਾਸਾ ਹੋਇਆ ਹੈ। ਇਸ ਇਲਾਕੇ ਤੋਂ ਹੀ ਕੈਸ਼ ਵੈਨ ਬਰਾਮਦ ਹੋਈ ਸੀ, ਇਸੇ ਕਰਕੇ ਪੁਲਿਸ ਦੀ ਰਡਾਰ ਉਤੇ ਇਹ ਇਲਾਕਾ ਸੀ। ਇਸ ਤੋਂ ਇਲਾਵਾ ਜਗਰਾਓਂ ਤੋਂ ਵੀ ਇਸ ਕੇਸ ਵਿੱਚ ਪਤੀ ਪਤਨੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।