ਲੁਧਿਆਣਾ: ਲੁਧਿਆਣਾ ਬੰਬ ਧਮਾਕੇ (ludhiana bomb blast) ਮਾਮਲੇ ਵਿਚ ਇਕ ਤੋਂ ਬਾਅਦ ਇੱਕ ਨਵੀਆਂ ਗੁੱਥੀਆਂ ਖੁੱਲ੍ਹਦੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰਾਂ ਚੱਲ ਰਹੀਆਂ ਹਨ ਕਿ ਧਮਾਕੇ ਦਾ ਮੁੱਖ ਮੁਲਜ਼ਮ ਗਗਨਦੀਪ ਅਕਾਲੀ ਦਲ ਦੇ ਇਕ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਹੋਇਆ ਸੀ।
ਜਿਸ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ, ਉੱਧਰ ਦੂਜੇ ਪਾਸੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਜੇਲ੍ਹ 'ਚ ਬੰਦ ਰਣਜੀਤ ਚੀਤਾ ਅਤੇ ਸੁਖਵਿੰਦਰ ਸਿੰਘ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਮੁੜ ਤੋਂ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ।
ਰਣਜੀਤ ਚੀਤਾ ਅਤੇ ਸੁਖਵਿੰਦਰ ਸਿੰਘ ਨੂੰ ਮੁੜ ਪੇਸ਼ ਕਰ ਕੀਤਾ ਰਿਮਾਂਡ ਹਾਸਿਲ ਰਣਜੀਤ ਚੀਤਾ ਅਤੇ ਸੁਖਵਿੰਦਰ ਸਿੰਘ ਤੇ ਗਗਨਦੀਪ ਨਾਲ ਸਬੰਧ ਦੱਸੇ ਜਾ ਰਹੇ ਹਨ ਜੋ ਕਿ ਲੁਧਿਆਣਾ ਬੰਬ ਧਮਾਕੇ (ludhiana bomb blast) ਮਾਮਲੇ ਦਾ ਮੁੱਖ ਮੁਲਜ਼ਮ ਸੀ, ਪ੍ਰੋਡਕਸ਼ਨ ਵਾਰੰਟ 'ਤੇ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਧਮਾਕੇ ਤੋਂ ਬਾਅਦ 7 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਰਿਮਾਂਡ ਖ਼ਤਮ ਹੋਣ ਤੇ ਅੱਜ ਮੁੜ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੇ ਪੰਜ ਦਿਨ ਦਾ ਰਿਮਾਂਡ ਲਿਆ ਹੈ, ਇਸ ਦੌਰਾਨ ਧਮਾਕੇ ਦੇ ਮੁੱਖ ਮੁਲਜ਼ਮ ਗਗਨਦੀਪ ਦੇ ਲਿੰਕ ਇਹਨਾਂ ਨਾਲ ਖੰਗਾਲੇ ਜਾਣਗੇ। ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਕੜੀ ਸੁਰੱਖਿਆ ਹੇਠ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ:ਨਵੇਂ ਸਾਲ ਮੌਕੇ ਸਿਆਸੀ ਆਗੂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ