ਪੰਜਾਬ

punjab

ETV Bharat / state

ਲੁਧਿਆਣਾ: ਨਿੱਜੀ ਹੋਟਲ ਵਿੱਚੋਂ ਲਾਸ਼ ਬਰਾਮਦ - Ludhiana: Bodies recovered from private hotel

ਲੁਧਿਆਣਾ ਦੇੇ ਘੰਟਾ ਘਰ ਚੌਕ ਨੇੜੇ ਇੱਕ ਨਿੱਜੀ ਹੋਟਲ ਵਿੱਚੋਂ ਅਧੇੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਹੋਟਲ ਦੇ ਮੈਨੇਜਰ ਨੇ ਕਿਹਾ ਕਿ 2 ਵਿਅਕਤੀਆਂ ਨੇ ਕਮਰਾ ਲਿਆ ਸੀ ਅਤੇ ਉਸ ਦੇ ਨਾਲ ਦਾ ਵਿਅਕਤੀ ਕੱਲ੍ਹ ਨਾਲ ਠਹਿਰਨ ਵਾਲੇ ਨੂੰ ਤੰਗ ਨਾ ਕਰਨ ਦੀ ਗੱਲ ਕਹਿ ਗਿਆ।

Ludhiana: Bodies recovered from private hotel
ਨਿੱਜੀ ਹੋਟਲ ਵਿੱਚੋਂ ਲਾਸ਼ ਬਰਾਮਦ

By

Published : Feb 18, 2021, 7:40 PM IST

ਲੁਧਿਆਣਾ: ਲੁਧਿਆਣਾ ਦੇੇ ਘੰਟਾ ਘਰ ਚੌਕ ਨੇੜੇ ਇੱਕ ਨਿੱਜੀ ਹੋਟਲ ਵਿੱਚੋਂ ਅਧੇੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਹੋਟਲ ਦੇ ਮੈਨੇਜਰ ਨੇ ਕਿਹਾ ਕਿ 2 ਵਿਅਕਤੀਆਂ ਨੇ ਕਮਰਾ ਲਿਆ ਸੀ ਅਤੇ ਉਸ ਦੇ ਨਾਲ ਦਾ ਵਿਅਕਤੀ ਕੱਲ੍ਹ ਨਾਲ ਠਹਿਰਨ ਵਾਲੇ ਨੂੰ ਤੰਗ ਨਾ ਕਰਨ ਦੀ ਗੱਲ ਕਹਿ ਗਿਆ।

ਜਦੋਂ ਹੋਟਲ ਸਟਾਫ਼ ਵੱਲੋਂ ਅੱਜ ਸਫ਼ਾਈ ਲਈ ਕਮਰਾ ਖੋਲ੍ਹਣ ਲਈ ਕਿਹਾ ਤਾਂ ਕਮਰਾ ਨਾ ਖੋਲ੍ਹਿਆ। ਫਿਰ ਸਟਾਫ਼ ਨੇ ਡੁਪਲੀਕੇਟ ਚਾਬੀ ਨਾਲ ਕਮਰਾ ਖੋਲ੍ਹਿਆ ਤਾਂ ਅੰਦਰੋਂ ਲਾਸ਼ ਬਰਾਮਦ ਹੋਈ।

ਨਿੱਜੀ ਹੋਟਲ ਵਿੱਚੋਂ ਲਾਸ਼ ਬਰਾਮਦ

ਮੌਕੇ 'ਤੇ ਪਹੁੰਚੀ ਲੁਧਿਆਣਾ ਕੇਂਦਰੀ ਦੀ ਏਡੀਸੀਪੀ ਪਰੱਗਿਆ ਜੈਨ ਨੇ ਬਹੁਤਾ ਕੁਝ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਫ਼ਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ। ਵਿਅਕਤੀ ਦਾ ਕਤਲ ਹੋਇਆ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਜਦੋਂ ਕਿ ਦੂਜੇ ਪਾਸੇ ਹੋਟਲ ਦੇ ਮੈਨੇਜਰ ਨੇ ਕਿਹਾ ਕਿ 2 ਵਿਅਕਤੀਆਂ ਨੇ ਕਮਰਾ ਲਿਆ ਗਿਆ ਸੀ।

ਸੰਦੀਪ ਨਾਂ ਦਾ ਵਿਅਕਤੀ ਦੂਜੇ ਨੂੰ ਤੰਗ ਨਾ ਕਰਨ ਦੀ ਗੱਲ ਕਹਿ ਕੇ ਚਲਾ ਗਿਆ। ਜਦੋਂ ਹੋਟਲ ਦੇ ਸਟਾਫ ਨੇ ਅੰਦਰ ਸਫਾਈ ਕਰਨ ਲਈ ਵੀ ਦਰਵਾਜ਼ਾ ਖੜਕਾਇਆ ਤਾਂ ਦਰਵਾਜਾ ਨਾ ਖੋਲ੍ਹਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਕਮਰੇ 'ਚੋਂ ਉਸ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੂੰ ਜਾਂਚ ਕਰ ਰਹੀ ਹੈ।

ABOUT THE AUTHOR

...view details