ਪੰਜਾਬ

punjab

ETV Bharat / state

Ludhiana:ਭਾਜਪਾ ਨੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ - ਦਲਿਤ ਭਾਈਚਾਰੇ

ਲੁਧਿਆਣਾ ਵਿਚ ਭਾਜਪਾ ਦੇ ਐਸਸੀ ਵਿੰਗ (SC Wing) ਵੱਲੋਂ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਦਲਿਤ ਭਾਈਚਾਰੇ ਵੱਲੋਂ ਬਿੱਟੂ ਉਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Ludhiana:ਭਾਜਪਾ ਨੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ
Ludhiana:ਭਾਜਪਾ ਨੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

By

Published : Jun 16, 2021, 10:15 PM IST

ਲੁਧਿਆਣਾ:ਭਾਜਪਾ ਦੇ ਐਸਸੀ ਵਿੰਗ ਵੱਲੋਂ ਰਵਨੀਤ ਸਿੰਘ ਬਿੱਟੂ ਦੇ ਘਰ ਦੇ ਬਾਹਰ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest) ਕੀਤਾ।ਦੱਸਦੇਈਏ ਕਿ ਮੈਂਬਰ ਪਾਰਲੀਮੈਂਟਰਵਨੀਤ ਬਿੱਟੂ ਵੱਲੋਂ ਅਕਾਲੀ ਅਤੇ ਬਸਪਾ ਗੱਠਜੋੜ ਤੋਂ ਬਾਅਦ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ 'ਤੇ ਦਿੱਤੇ ਬਿਆਨ ਨੂੰ ਲੈ ਕੇ ਲਗਾਤਾਰ ਦਲਿਤ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

Ludhiana:ਭਾਜਪਾ ਨੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

SC/ST ਐਕਟ ਅਧੀਨ ਕਾਰਵਾਈ ਦੀ ਮੰਗ

ਭਾਜਪਾ ਆਗੂ ਵੱਲੋਂ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਐਸਸੀਐਸਟੀ(SC/ST) ਐਕਟ ਦੇ ਅਧੀਨ ਕਾਰਵਾਈ ਦੀ ਮੰਗ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬਿੱਟੂ ਉਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਜੇਪੀ ਨੱਢਾ ਨਾਲ ਮਿਲਕੇ ਕਾਰਵਾਈ ਦੀ ਮੰਗ ਕਰਾਂਗੇ।

ਉਧਰ ਪੁਲਿਸ ਅਧਿਕਾਰੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕਰਨ ਲਈ ਕੋਈ ਆਗਿਆਂ ਨਹੀਂ ਲਈ ਹੈ।ਇਸ ਕਰਕੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦਲਿਤ ਭਾਈਚਾਰੇ ਵਿਚ ਰੋਸ

ਦੱਸਦੇਈਏ ਕਿ ਦਲਿਤ ਭਾਈਚਾਰੇ ਵੱਲੋਂ ਰਵਨੀਤ ਸਿੰਘ ਬਿੱਟੂ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਭਰ ਵਿਚ ਪੁਤਲੇ ਫੂਕੇ ਜਾ ਰਹੇ ਹਨ।ਸਮੂਹ ਦਲਿਤ ਭਾਈਚਾਰੇ ਵੱਲੋਂ ਰਵਨੀਤ ਸਿੰਘ ਬਿੱਟੂ ਉਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ:WTC ਫਾਈਨਲ ਲਈ ਭਾਰਤੀ ਟੀਮ ਦਾ ਐਲਾਨ,ਦੇਖੋ ਪੂਰੀ ਲਿਸਟ

ABOUT THE AUTHOR

...view details