ਪੰਜਾਬ

punjab

ETV Bharat / state

ਲੁਧਿਆਣਾ: ਭਾਜਪਾ ਤੇ ਬਸਪਾ ਆਈਆਂ ਆਹਮੋ ਸਾਹਮਣੇ, ਇੱਕ ਦੂਜੇ ਖ਼ਿਲਾਫ਼ ਕੀਤੀ ਨਾਅਰੇਬਾਜੀ - ਭਾਜਪਾ ਦੇ ਖ਼ਿਲਾਫ਼ ਨਾਅਰੇਬਾਜ਼ੀ

ਭਾਜਪਾ ਵੱਲੋਂ ਅੰਬੇਡਕਰ ਦੇ ਬੁੱਤ ਹੇਠ ਪ੍ਰਦਰਸ਼ਨ ਦੌਰਾਨ ਬਹੁਜਨ ਸਮਾਜਵਾਦੀ ਪਾਰਟੀ ਦੇ ਵਰਕਰ ਉੱਥੇ ਪੁੱਜੇ। ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ਖ਼ਿਲਾਫ਼ ਖ਼ੂਬ ਨਾਅਰੇਬਾਜੀ ਕੀਤੀ। ਪੁਲਿਸ ਵੱਲੋਂ ਦੋਵਾਂ ਪਾਰਟੀਆਂ ਨੂੰ ਵੱਖ ਵੱਖ ਕੀਤਾ ਗਿਆ।

ਭਾਜਪਾ ਤੇ ਬਸਪਾ ਆਈਆਂ ਆਮੋ ਸਾਹਮਣੇ
ਭਾਜਪਾ ਤੇ ਬਸਪਾ ਆਈਆਂ ਆਮੋ ਸਾਹਮਣੇ

By

Published : Oct 24, 2020, 4:32 PM IST

ਲੁਧਿਆਣਾ: ਬੀਤੇ ਦਿਨੀਂ ਭਾਜਪਾ ਨੇ ਨਵਾਂਸ਼ਹਿਰ ਤੇ ਵਿੱਚ ਭੀਮ ਰਾਓ ਅੰਬੇਡਕਰ ਦੇ ਬੁੱਤ ਤੇ ਹਾਰ ਚੜ੍ਹਾਉਣ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਅੱਜ ਭਾਜਪਾ ਨੇ ਲੁਧਿਆਣਾ ਵਿਖੇ ਸਥਿਤ ਭੀਮ ਰਾਓ ਦੇ ਬੁੱਤ ਹੇਠ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਬੀਐਸਪੀ ਦੇ ਵਰਕਰ ਵੀ ਮੌਕੇ 'ਤੇ ਪਹੁੰਚ ਗਏ ਤੇ ਭਾਜਪਾ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਹਾਲਾਤ ਤਣਾਅ-ਪੂਰਨ ਹੋ ਗਏ। ਪੁਲਿਸ ਵੱਲੋਂ ਦੋਵਾਂ ਪਾਰਟੀਆਂ ਨੂੰ ਵੱਖ ਵੱਖ ਕੀਤਾ ਗਿਆ।

ਬਹੁਜਨ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਭਾਜਪਾ ਨੂੰ ਅੱਜ ਦਲਿਤ ਯਾਦ ਆ ਗਏ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜੋ ਕਿਸਾਨ ਵਰਗ, ਗਰੀਬ ਵਰਗ ਅਤੇ ਦਲਿਤਾਂ ਦੇ ਨਾਲ ਜੌ ਵਤੀਰਾ ਦਾ ਕੀਤਾ ਗਿਆ ਹੈ ਉਸ ਨੂੰ ਉਹ ਕਦੇ ਭੁੱਲਾ ਨਹੀਂ ਸਕਦੇ ਜਿਸ ਕਰਕੇ ਉਹ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਬਾਬਾ ਸਾਹਿਬ ਦੇ ਬੁੱਤ ਹੇਠ ਇਹ ਆਪਣੀ ਸਿਆਸਤ ਚਮਕਾਉਣ ਹਨ ਇਸ ਕਰਕੇ ਇਹਨਾਂ ਦਾ ਵਿਰੋਧ ਕੀਤਾ ਗਿਆ ਹੈ।

ਭਾਜਪਾ ਤੇ ਬਸਪਾ ਆਈਆਂ ਆਮੋ ਸਾਹਮਣੇ

ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਬਾਬਾ ਸਾਹਿਬ ਤੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦੇ ਸਾਂਝੇ ਲੀਡਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਖਿਲਾਫ਼ ਕੁੱਝ ਸਿਆਸੀ ਪਾਰਟੀਆਂ ਵੱਲੋਂ ਜੋ ਸਾਜ਼ਿਸ਼ਾਂ ਰੱਚੀਆਂ ਜਾ ਰਹੀਆਂ ਹੈ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਵਿਅਕਤ ਕਰਨਾ ਇਹ ਨਹੀਂ ਪਰ ਕੁਝ ਗੁੰਡਾ ਅਨਸਰਾਂ ਨੂੰ ਇਹ ਵੀ ਮੁਨਾਸਿਬ ਨਹੀਂ ਹੈ।

ABOUT THE AUTHOR

...view details