ਲੁਧਿਆਣਾ: ਸ਼ਹਿਰ ਦੇ ਸ਼ਿੰਗਾਰਾ ਸਿਨੇਮਾ ਦੇ ਇਲਾਕੇ ਵਿੱਚ ਬੀਤੇ ਦਿਨੀਂ 2 ਧਿਰਾਂ ਵਿੱਚਕਾਰ ਹੋਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਘਟਨਾ ਦੋ ਦਿਨ ਪਹਿਲਾਂ ਦੀ ਹੈ, ਪਰ ਇਸ ਦੀ ਸੀਸੀਟੀਵੀ ਫੁਟੇਜ ਹੁਣ ਜਾਰੀ ਹੋਈ ਹੈ, ਜਿਸ ਨੂੰ ਲੈ ਕੇ ਪੀੜਤ ਪੱਖ ਨੇ ਸਾਹਮਣੇ ਆ ਕੇ ਕਿਹਾ ਹੈ ਕਿ ਉਸ ਨੂੰ ਹਾਲੇ ਤੱਕ ਪੁਲਿਸ ਵੱਲੋਂ ਇਨਸਾਫ ਨਹੀਂ ਮਿਲਿਆ, ਜਦ ਕਿ ਪੁਲਿਸ ਵੱਲੋਂ 326 ਦੇ ਤਹਿਤ ਰਜਿੰਦਰ ਨਾਂਅ ਦੇ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ: ਸ਼ਿੰਗਾਰਾ ਸਿਨੇਮਾ ਇਲਾਕੇ 'ਚ 2 ਧਿਰਾਂ ਵਿੱਚਕਾਰ ਹੋਏ ਝਗੜੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ - ludhiana attack on youth
ਲੁਧਿਆਣਾ ਦੇ ਸ਼ਿੰਗਾਰਾ ਸਿਨੇਮਾ ਚੌਕੀ ਇਲਾਕੇ 'ਚ 2 ਧਿਰਾਂ ਵਿੱਚਕਾਰ ਹੋਇਆ ਝਗੜਾ, ਸੀਸੀਟੀਵੀ ਫੁਟੇਜ ਆਈ ਸਾਹਮਣੇ।
ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਹੋਏ ਨੌਜਵਾਨ ਦੇ ਪਿਤਾ ਕਮਲ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਇੱਕ ਸੇਵਾਮੁਕਤ ਸਿਪਾਹੀ ਰਜਿੰਦਰ ਸਿੰਘ ਰਹਿੰਦਾ ਹੈ ਜੋ ਅਕਸਰ ਹੀ ਉਨ੍ਹਾਂ ਦੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ, ਤੇ ਰਾਤ ਨੂੰ ਜਦੋਂ ਉਨ੍ਹਾਂ ਦਾ ਬੇਟਾ ਸੋਰਵ ਆਪਣੇ ਦੋਸਤ ਗੌਰਵ ਨਾਲ ਸੈਰ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਾਹ 'ਚ ਰੋਕ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ, ਜਿਸ ਕਾਰਨ ਉਨ੍ਹਾਂ ਦੇ ਬੇਟੇ ਦੇ ਸਿਰ 'ਚ ਗੰਭੀਰ ਸੱਟ ਵੱਜੀ ਹੈ, ਪੀੜਤ ਨੇ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮ ਹੋਣ ਕਰਕੇ ਉਸ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਦੂਜੇ ਪਾਸੇ ਲੁਧਿਆਣਾ ਪੁਲਿਸ ਦੇ ਏਸੀਪੀ ਵਰਿਆਮ ਸਿੰਘ ਨੇ ਕਿਹਾ ਕਿ ਮੁਲਜ਼ਮ 'ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।