ਲੁਧਿਆਣਾ: ਐੱਸਟੀਐੱਫ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਕਾਬੂ ਕੀਤੇ ਗੁਰਦੀਪ ਸਿੰਘ ਰਾਣੋਂ ਦੇ ਮਾਮਲੇ 'ਚ ਮੰਗਲਵਾਰ ਨੂੰ ਖੰਨਾ ਪੁਲਿਸ ਦੇ ਹੱਥ ਰਾਣੋਂ ਦਾ ਨਜ਼ਦੀਕੀ ਆਇਆ ਹੈ। ਇਹ ਵਿਅਕਤੀ ਖੰਨਾ ਦੇ ਮਾਡਲ ਟਾਊਨ ਇਲਾਕੇ 'ਚ ਹੈਰੋਇਨ ਸਪਲਾਈ ਦੇ ਅੱਡਾ ਬਣੀ ਕੋਠੀ ਦਾ ਮਾਲਕ ਦੱਸਿਆ ਜਾ ਰਿਹਾ ਹੈ। ਖੰਨਾ ਪੁਲਿਸ ਨੇ ਫਿਲਹਾਲ ਇਸਦਾ ਖੁਲਾਸਾ ਨਹੀਂ ਕੀਤਾ ਹੈ ਤੇ ਅਧਿਕਾਰੀ ਕਿਸੇ ਵੀ ਗ੍ਰਿਫਤਾਰੀ ਤੋਂ ਮਨਾ ਕਰ ਰਹੇ ਹਨ। ਫੜੇ ਗਏ ਨੌਜਵਾਨ ਦਾ ਨਾਂਅ ਬੱਬਲ ਦੱਸਿਆ ਜਾ ਰਿਹਾ ਹੈ। ।
ਨਸ਼ਾ ਤਸਕਰੀ ਮਾਮਲਾ: ਗੁਰਦੀਪ ਸਿੰਘ ਰਾਣੋ ਦਾ ਨੇੜਲਾ ਸਾਥੀ ਚੜ੍ਹਿਆ ਪੁਲਿਸ ਦੇ ਹੱਥੀ
ਐੱਸਟੀਐੱਫ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਕਾਬੂ ਕੀਤੇ ਗੁਰਦੀਪ ਸਿੰਘ ਰਾਣੋਂ ਦੇ ਮਾਮਲੇ 'ਚ ਮੰਗਲਵਾਰ ਨੂੰ ਖੰਨਾ ਪੁਲਿਸ ਦੇ ਹੱਥ ਰਾਣੋਂ ਦਾ ਨਜ਼ਦੀਕੀ ਆਇਆ ਹੈ। ਇਹ ਵਿਅਕਤੀ ਖੰਨਾ ਦੇ ਮਾਡਲ ਟਾਊਨ ਇਲਾਕੇ 'ਚ ਹੈਰੋਇਨ ਸਪਲਾਈ ਦੇ ਅੱਡਾ ਬਣੀ ਕੋਠੀ ਦਾ ਮਾਲਕ ਦੱਸਿਆ ਜਾ ਰਿਹਾ ਹੈ।
ਖੰਨਾ ਪੁਲਿਸ ਦੀ ਇੱਕ ਟੀਮ ਨੇ ਮੰਗਲਵਾਰ ਦੁਪਹਿਰ ਬਾਅਦ ਕਰੀਬ 4 ਵਜੇ ਬੱਬਲ ਦੀ ਕੋਠੀ 'ਤੇ ਛਾਪਾਮਾਰੀ ਕੀਤੀ। ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਬੱਬਲ ਸੋਮਵਾਰ ਦੀ ਰਾਤ ਨੂੰ ਕੋਠੀ ਆਇਆ ਸੀ ਤੇ ਉਥੇ ਹੀ ਮੌਜੂਦ ਹੈ। ਪੁਲਿਸ ਦੀ ਟੀਮ ਸ਼ਾਮ 4 ਵਜੇ ਦੋ-ਪਹੀਆ ਵਾਹਨਾਂ 'ਤੇ ਆਈ। ਘਰ ਤੋਂ ਆਰਾਮ ਨਾਲ ਬੱਬਲ ਨੂੰ ਇੱਕ ਸਕੂਟਰ 'ਤੇ ਦੋ ਪੁਲਿਸ ਵਾਲਿਆਂ ਦੇ ਵਿਚਕਾਰ ਬਿਠਾਇਆ ਤੇ ਆਪਣੇ ਨਾਲ ਲੈ ਗਏ। ਬੱਬਲ ਤੋਂ ਵੱਡੇ ਪੁਲਿਸ ਅਧਿਕਾਰੀ ਪੁੱਛਗਿਛ ਕਰਨ ਲੱਗੇ ਹਨ।
ਰਾਣੋਂ ਦੇ ਹੈਰੋਇਨ ਤਸਕਰੀ ਦੇ ਨੈੱਟਵਰਕ 'ਚ ਬੱਬਲ ਨੂੰ ਇਕ ਮਜ਼ਬੂਤ ਕੜੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੱਬਲ ਦੇ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਸੰਗਰੂਰ ਜ਼ਿਲ੍ਹੇ ਦੀ ਅਮਰਗੜ ਦੀ ਪੁਲਿਸ ਨੇ 2017 'ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।