ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦੇ ਨਤੀਜਿਆਂ ਨੂੰ ਲੈ ਕੇ ਹੁਣ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਸਭ ਤੋਂ ਪਹਿਲਾਂ ਰੁਝਾਨ ਈ ਟੀ ਵੀ ਭਾਰਤ ਉੱਤੇ ਵਿਖਾਏ ਜਾਣਗੇ। ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਅੰਦਰ 175 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਆਉਣ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ।
14 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦੇ ਲਈ 14 ਕਾਊਂਟਿੰਗ ਸੈਂਟਰ ਲੁਧਿਆਣਾ ਦੇ ਅੰਦਰ ਬਣਾਏ ਗਏ ਹਨ ਅਤੇ ਹਰ ਸੈਂਟਰ ਦੇ ਚ 7-7 ਟੇਬਲ ਲਗਾਏ ਜਾਣਗੇ ਜਿੱਥੇ ਵੋਟਾਂ ਦੀ ਗਿਣਤੀ ਹੋਵੇਗੀ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਸ਼ੁਰੂਆਤੀ ਰੁਝਾਨ ਵੀ ਕੁਝ ਹੀ ਦੇਰ ਬਾਅਦ ਆਉਣੇ ਸ਼ੁਰੂ ਹੋ ਜਾਣਗੇ।
ਕਿਸ ਹਲਕੇ ’ਚ ਕਿੰਨੇ ਗੇੜ ?
ਲੁਧਿਆਣਾ ਦੇ ਵਿਧਾਨ ਸਭਾ ਹਲਕਿਆਂ ਦੇ ਗੇੜਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਗਿੱਲ ਹਲਕੇ ਦੇ ਅੰਦਰ 22 ਰਾਊਂਡਾਂ ’ਚ ਵੋਟਾਂ ਦੀ ਗਿਣਤੀ ਹੋਵੇਗੀ ਜਦੋਂ ਕਿ ਦੂਜੇ ਨੰਬਰ ’ਤੇ ਸਾਹਨੇਵਾਲ ਹਲਕੇ ਦੀਆਂ 21 ਰਾਊਂਡ ਦੇ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਇਸਦੇ ਨਾਲ ਹੀ ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ ਵਿੱਚ 13 ਰਾਊਂਡ ਤਹਿਤ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ। ਦੂਜੇ ਪਾਸੇ ਖੰਨਾ ਅਤੇ ਰਾਏਕੋਟ ਲਈ 14 ਰਾਊਂਡ ਅਤੇ ਸਮਰਾਲਾ ਲਈ 16 ਰਾਊਂਡ ਦੇ ਤਹਿਤ ਵੋਟਾਂ ਦੀ ਗਿਣਤੀ ਹੋਵੇਗੀ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਅਸ਼ਟਮੀ ਅਤੇ ਵਿਧਾਨ ਸਭਾ ਹਲਕਾ ਦੱਖਣੀ, ਪਾਇਲ ਅਤੇ ਜਗਰਾਉਂ ਅੰਦਰ 15 ਵੋਟਾਂ ਦੀ ਗਿਣਤੀ ਦੇ ਗੇੜ ਹੋਣਗੇ।