ਚੰਡੀਗੜ੍ਹ: ਲੁਧਿਆਣਾ ਪ੍ਰਸ਼ਾਸਨ ਨੇ ਅਧਿਆਪਕਾਂ ਲਈ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਹੁਣ ਵਿਦੇਸ਼ਾਂ ਤੋਂ ਆਉਣ ਵਾਲੇ NRIs ਨੂੰ ਏਅਰਪੋਰਟ ਤੋਂ ਲੈ ਕੇ ਆਉਣ ਅਤੇ ਕੁਆਰੰਟੀਨ ਸੈਂਟਰ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਹੁਣ ਸਰਕਾਰੀ ਅਧਿਆਪਕਾਂ ਦੀ ਹੋਵੇਗੀ। ਇਹ ਫ਼ਰਮਾਨ ਪੰਜਾਬ ਸਰਕਾਰ ਦਾ ਹੈ, ਜਿਸ ਨੂੰ ਲੁਧਿਆਣਾ ਪ੍ਰਸ਼ਾਸਨ ਨੇ ਪਹਿਲਾਂ ਲਾਗੂ ਕੀਤਾ ਹੈ।
ਜਾਣੋ, ਕੀ ਹੈ ਲੁਧਿਆਣਾ ਪ੍ਰਸ਼ਾਸਨ ਦਾ ਅਧਿਆਪਕਾਂ ਲਈ ਨਵਾਂ ਫ਼ਰਮਾਨ - ਲੁਧਿਆਣਾ ਪ੍ਰਸ਼ਾਸਨ ਦਾ ਅਧਿਆਪਕਾਂ ਲਈ ਨਵਾਂ ਫ਼ਰਮਾਨ
ਲੁਧਿਆਣਾ ਪ੍ਰਸ਼ਾਸਨ ਨੇ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ NRIs ਨੂੰ ਏਅਰਪੋਰਟ ਤੋਂ ਲੈ ਕੇ ਆਉਣ ਅਤੇ ਕੁਆਰੰਟੀਨ ਸੈਂਟਰ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਹੁਣ ਸਰਕਾਰੀ ਅਧਿਆਪਕਾਂ ਦੀ ਲਗਾਈ ਹੈ।
ਫ਼ੋਟੋ।
ਦਰਅਸਲ ਇਸ ਤੋਂ ਪਹਿਲਾਂ ਸਰਕਾਰੀ ਮਾਸਟਰਾਂ ਦੀ ਡਿਊਟੀ ਮਾਇਨਿੰਗ ਮਾਫ਼ੀਆਂ ਉਤੇ ਨਜ਼ਰ ਰੱਖਣ ਲਈ ਲਗਾਈ ਗਈ ਸੀ ਜਿਸ ਤੋਂ ਬਾਅਦ ਸਰਕਾਰ ਬੁਰੀ ਤਰ੍ਹਾਂ ਘਿਰ ਗਈ। ਅਧਿਆਪਕ ਜਥੇਬੰਦੀਆਂ ਦੇ ਤਿਖੇ ਵਿਰੋਧ ਅਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਸ਼ੁਰੂ ਹੋਏ ਜ਼ੋਰਦਾਰ ਵਿਰੋਧ ਤੋਂ ਬਾਅਦ ਸਰਕਾਰ ਨੂੰ ਇਹ ਫ਼ੈਸਲਾ ਸੰਬਧਿਤ ਅਧਿਕਾਰੀਆਂ ਨੂੰ ਕਹਿ ਕੇ ਰੱਦ ਕਰਵਾਉਣਾ ਪਿਆ ਸੀ।
ਦੱਸ ਦਈਏ ਕਿ ਸੂਬੇ ਭਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 8799 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2711 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 221 ਲੋਕਾਂ ਦੀ ਮੌਤ ਹੋਈ ਹੈ।