ਲੁਧਿਆਣਾ: ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਨਾਲ ਪਿਛਲੇ ਦਿਨੀਂ ਪੰਜਾਬ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁਕੀ ਹੈ ਅਤੇ 30 ਤੋਂ ਵੱਧ ਲੋਕ ਇਸ ਮਹਾਂਮਾਰੀ ਨਾਲ ਪੀੜਤ ਹਨ। ਲੌਕਡਾਊਨ ਕਾਰਨ ਪੰਜਾਬ ਵਿੱਚ ਸਾਰੀ ਫੈਕਟਰੀਆਂ ਬੰਦ ਹਨ। ਉੱਥੇ ਹੀ ਲੁਧਿਆਣਾ ਵਿੱਚ ਕੁਝ ਫੈਕਟਰੀਆਂ ਅਤੇ ਭੱਠੇ ਆਦਿ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਕੋਵਿਡ 19: ਲੁਧਿਆਣਾ ਵਿੱਚ ਕੁਝ ਫੈਕਟਰੀਆਂ ਅਤੇ ਭੱਠੇ ਖੋਲ੍ਹਣ ਦੀ ਦਿੱਤੀ ਗਈ ਇਜਾਜ਼ਤ - lockdown india
ਲੌਕਡਾਊਨ ਦੌਰਾਨ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਫੈਕਟਰੀਆਂ ਅਤੇ ਭੱਠੇ ਆਦਿ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਤੋਂ 93 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਇੱਕ ਲੁਧਿਆਣਾ ਦਾ ਅਤੇ ਇੱਕ ਜਲੰਧਰ ਦਾ ਕੇਸ ਪਾਜ਼ੀਟਿਵ ਆਇਆ ਹੈ, ਜਦੋਂ ਕਿ 66 ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਤਾਂ ਦੇ ਤਹਿਤ ਕੁਝ ਫੈਕਟਰੀਆਂ ਅਤੇ ਪੱਠੇ ਆਦਿ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ, ਨਾਲ ਹੀ ਡੀਸੀ ਨੇ ਕਿਹਾ ਹੈ ਕਿ ਜੋ ਲੋਕ ਬਿਨ੍ਹਾਂ ਵਜ੍ਹਾ ਹੈਲਪਲਾਈਨ ਨੰਬਰਾਂ 'ਤੇ ਕਾਲ ਕਰ ਰਹੇ ਨੇ ਉਹ ਅਜਿਹਾ ਨਾ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਉਨ੍ਹਾਂ ਫੈਕਟਰੀਆਂ ਅਤੇ ਭੱਠਿਆਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਜਿੱਥੇ ਮਜ਼ਦੂਰ ਰਹਿੰਦੇ ਵੀ ਨੇ ਅਤੇ ਕੰਮ ਵੀ ਕਰਦੇ ਹਨ, ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਵੀ ਸ਼ਰਤਾਂ ਦੇ ਅਧੀਨ ਕੰਮ ਕਰਨਾ ਪਵੇਗਾ ਅਤੇ ਇੱਕ ਥਾਂ ਤੇ ਇਕੱਠ ਕਰਨ ਤੋਂ ਸਖ਼ਤ ਮਨਾਹੀ ਹੋਵੇਗੀ।