ਚਾਈਨਾ ਡੋਰ ਕਰਕੇ ਪਸ਼ੂ ਪੰਛੀਆਂ ਦਾ ਹੋ ਰਿਹਾ ਨੁਕਸਾਨ, ਇਲਾਜ ਲਈ ਛੁੱਟੀ ਵਾਲੇ ਦਿਨ ਵੀ ਡਟੇ ਡਾਕਟਰ, ਘਰੇਲੂ ਨੁਸਖਿਆਂ ਨਾਲ ਵੀ ਪਸ਼ੂ ਪੰਛੀਆਂ ਦਾ ਇਲਾਜ ਸੰਭਵ
ਲੁਧਿਆਣਾ: ਗੜਵਾਸੂ ਦੇ ਵੈਟਨਰੀ ਮੈਡੀਕਲ ਅਤੇ ਮੁਖ ਡਾਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਭਾਵੇਂ ਲੋਕ ਲੋਹੜੀ ਦੇ ਤਿਉਹਾਰ ਮੌਕੇ ਘਰ ਵਿੱਚ ਛੁੱਟੀ ਵਾਲੇ ਦਿਨ ਪਰਿਵਾਰ ਨਾਲ ਖੁਸ਼ੀਆਂ ਮਨਾ ਰਹੇ ਹਨ। ਪਰ, ਕੁੱਝ ਲੋਕਾਂ ਦੀਆਂ ਸ਼ਰਾਰਤਾਂ ਕਰਕੇ ਕੁਦਰਤ ਦੇ ਬੇਜ਼ੁਬਾਨ ਜੀਵਾਂ ਨੂੰ ਭਾਰੀ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਅਤੇ ਉਹ ਅੱਜ ਆਫ ਡੇਅ ਉੱਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੇਕਰ ਅੱਜ ਲੋਹੜੀ ਦਾ ਤਿਉਹਾਰ ਹੈ, ਤਾਂ ਡਾਕਟਰ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰ ਅਤੇ ਮੁਲਾਜ਼ਮ ਐਮਰਜੈਂਸੀ ਦੇ ਵਿੱਚ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ ਆਮ ਤੌਰ ਉੱਤੇ 5 ਵਜੇ ਤੱਕ ਜਾਨਵਰਾਂ ਦੇ ਹਸਪਤਾਲ ਦੇ ਵਿਚ ਪਸ਼ੂ-ਪੰਛੀਆਂ ਦਾ ਇਲਾਜ ਕੀਤਾ ਜਾਂਦਾ ਹੈ, ਪਰ ਅੱਜ ਦੇ ਦਿਨ ਦੇਰ ਰਾਤ ਤੱਕ ਵੀ ਐਮਰਜੈਂਸੀ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਡਾਕਟਰ ਵੀ ਉਪਲਬਧ ਹੋਣਗੇ, ਕਿਉਂਕਿ ਲੋਹੜੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਰਕੇ ਕਈ ਵਾਰ ਕਈ ਪੰਛੀ ਅਤੇ ਜਾਨਵਰ ਇਸ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਨੂੰ ਇਲਾਜ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਸਾਡੇ ਕੋਲ ਪੰਜ ਤੋਂ ਦੱਸ ਕੇਸ ਅਜਿਹੇ ਆ ਹੀ ਜਾਂਦੇ ਹਨ।
ਘਰੇਲੂ ਮੈਡੀਕਲ ਉਪਾਅ: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਦੇ ਡਾਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚਾਈਨਾ ਡੋਰ ਦਾ ਸ਼ਿਕਾਰ ਹੋਏ ਪੰਛੀਆਂ ਅਤੇ ਜਾਨਵਰਾਂ ਦਾ ਇਲਾਜ ਘਰੇਲੂ ਨੁਸਖਿਆਂ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿ ਘਰੇਲੂ ਨੁਸਖਿਆਂ ਨਾਲ ਪੰਛੀਆਂ ਨੂੰ ਮੁਢਲੀ ਮੈਡੀਕਲ ਮਦਦ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਘਰ ਵਿੱਚ ਆਪਣੇ ਜ਼ਖ਼ਮਾਂ ਉੱਤੇ ਲਾਉਣ ਵਾਲੀ ਬਿਟਾਡੀਨ, ਹਲਦੀ ਤੇਲ ਆਦਿ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਲਾਇਆ ਜਾ ਸਕਦਾ ਹੈ। ਜਿਸ ਨਾਲ ਉਨ੍ਹਾ ਦੇ ਜ਼ਖਮਾਂ ਨੂੰ ਕਾਫੀ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਹਲਦੀ ਅਤੇ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਜੋ ਇਲਾਜ ਅਤੇ ਵਿਗਿਆਨ ਬੰਦਿਆਂ ਉੱਤੇ ਲਾਗੂ ਹੁੰਦੀ ਹੈ ਉਹੀ ਜਾਨਵਰਾਂ ਅਤੇ ਪੰਛੀਆਂ ਉੱਤੇ ਵੀ ਢੁਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਸ ਨਾਲ ਪੰਛੀ ਠੀਕ ਨਹੀਂ ਹੁੰਦੇ ਤਾਂ ਉਸ ਨੂੰ ਹਸਪਤਾਲ ਲਿਆਂਦਾ ਜਾਵੇ, ਜਿੱਥੇ ਉਹਨਾਂ ਦੀ ਮਦਦ ਲਈ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਾਜ ਸੇਵੀ ਸੰਸਥਾ ਕੋਲ ਅਜਿਹੇ ਜ਼ਖ਼ਮੀ ਪੰਛੀ ਲੈ ਕੇ ਆਉਂਦੀ ਹੈ, ਤਾਂ ਉਹ ਦਵਾਈਆਂ ਵੀ ਆਪਣੇ ਕੋਲੋ ਦਿੰਦੇ ਨੇ ਤਾਂ ਕਿ ਉਨ੍ਹਾਂ ਦਾ ਬਹੁਤਾ ਖਰਚਾ ਨਾ ਹੋਵੇ। ਡਾਕਟਰ ਅਸ਼ਵਨੀ ਨੇ ਦੱਸਿਆ ਕਿ ਜੇਕਰ ਰਾਤ ਦਾ ਸਮਾਂ ਹੋ ਚੁੱਕਾ ਹੈ ਤਾਂ ਉਸ ਨੂੰ ਕਿਸੇ ਗੱਤੇ ਦੇ ਡੱਬੇ ਦੇ ਵਿਚ ਰੱਖਿਆ ਜਾ ਸਕਦਾ ਹੈ ਜਿਸ ਵਿੱਚ ਸਾਹ ਲੈਣ ਲਈ ਸੁਰਾਖ ਹੋਣ ਅਤੇ ਅਗਲੇ ਦਿਨ ਉਸ ਨੂੰ ਹਸਪਤਾਲ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਥੇ ਅਸੀਂ ਹਰ ਤਰਾਂ ਦਾ ਇਲਾਜ ਕਰ ਰਹੇ ਹਾਂ ਲੋੜ ਪੈਣ ਤੇ ਸਰਜਰੀ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ:ਕਿਸਾਨ ਅਤੇ ਮਜ਼ਦੂਰਾਂ ਨੇ ਮਨਾਈ ਸੰਘਰਸ਼ੀ ਲੋਹੜੀ, ਕਾਰਪੋਰੇਟ ਪੱਖੀ ਨੀਤੀਆਂ ਦੀਆਂ ਸਾੜੀਆਂ ਕਾਪੀਆਂ
ਧੂਣੀਆਂ ਦੀ ਵਰਤੋ ਤੋਂ ਸਾਵਧਾਨੀ: ਡਾਕਟਰ ਅਸ਼ਵਨੀ ਸ਼ਰਮਾ ਨੇ ਕਿਹਾ ਠੰਢ ਦੇ ਮੌਸਮ ਦੇ ਵਿੱਚ ਅਕਸਰ ਹੀ ਖਾਸ ਕਰਕੇ ਲੋਹੜੀ ਦੇ ਤਿਉਹਾਰ ਮੌਕੇ ਲੋਕ ਧੂਣੀਆਂ ਲਾਉਂਦੇ ਨੇ ਅਤੇ ਫਿਰ ਕਈ ਵਾਰ ਉਹਨਾਂ ਨੂੰ ਆਪਣੇ ਕਮਰਿਆਂ ਦੇ ਵਿੱਚ ਲੈ ਆਉਂਦੇ ਨੇ। ਉਨ੍ਹਾਂ ਕਿਹਾ ਕਿ ਉਸ ਨਾਲ ਇੰਨੀ ਵੱਡੀ ਤਦਾਦ ਅੰਦਰ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਅਤੇ ਕਈ ਵਾਰ ਪੂਰੇ ਦਾ ਪੂਰਾ ਪਰਿਵਾਰ ਖ਼ਤਮ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਕਈ ਵਾਰ ਅਜਿਹੇ ਮਾਮਲੇ ਵੀ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਵੱਲੋਂ ਪਸ਼ੂ ਰੱਖੇ ਗਏ ਨੇ ਅਤੇ ਉਹ ਉਹਨਾਂ ਦੇ ਰਹਿਣ ਵਾਲੀ ਥਾਂ ਉੱਤੇ ਧੂਣੀ ਲਗਾ ਦਿੰਦੇ ਨੇ ਪਰਾਲੀ ਵਿਛੀ ਹੋਣ ਕਰਕੇ ਕਈ ਵਾਰ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੁੰਦਾ ਹੈ ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।